ਬੱਧਨੀ ਕਲਾਂ 5 ਫਰਵਰੀ ( ਚਮਕੌਰ ਲੋਪੋਂ ) ਦੇਸ਼ ਵਿਦੇਸ਼ ਦੀ ਪ੍ਰਸਿੱਧ ਧਾਰਮਿਕ ਸੰਸਥਾ ਬਾਬੇ ਕੇ ਮਲਟੀਸਪੈਸ਼ਲਿਟੀ ਹਸਪਤਾਲ ਦੌਧਰ ਵੱਲੋ ਪਿੰਡ ਮਾਣੂੰਕੇ ਗਿੱਲ ਵਿਖੇ ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ, ਮੈਡੀਕਲ ਚੈਕਅੱਪ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਸੱਚ ਖੰਡ ਵਾਸੀ ਸੰਤ ਬਾਬਾ ਨਾਹਰ ਸਿੰਘ ਜੀ ਸਨ•ੇਰਾਂ ਵਾਲਿਆਂ ਤੋਂ ਵਰੋਸਾਏ ਸੰਤ ਬਾਬਾ ਕਪੂਰ ਸਿੰਘ ਜੀ ਸਨੇ•ਰਾਂ ਵਾਲਿਆਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ। ਜਦੋਂ ਕਿ ਮੁੱਖਤੌਰ ਤੇ ਭੁਪਿੰਦਰ ਸਿੰਘ ਹਨੀ ਐਮ.ਡੀ ਅਤੇ ਮੁੱਖ ਪ੍ਰਬੰਧਕ ਬਾਬੇ ਕੇ ਹਸਪਤਾਲ ਦੌਧਰ ਵੀ ਇਸ ਕੈਂਪ ਵਿਚ ਵਿਸ਼ੇਸ ਤੌਰ ਤੇ ਸ਼ਾਮਲ ਹੋਏ। ਮਹਾਂਪੁਰਸਾਂ ਦਾ ਵਿਸ਼ੇਸ ਸਨਮਾਨ ਕਰਨ ਉਪਰੰਤ ਬਾਬਾ ਸੇਵਕ ਸਿੰਘ ਜੀ, ਸਰਪੰਚ ਤਾਰਾ ਸਿੰਘ ਅਤੇ ਅਜੈਬ ਸਿੰਘ ਮਨੀਲਾਂ ਨੇ ਹਸਪਤਾਲ ਦੇ ਐਮ.ਡੀ ਭੁਪਿੰਦਰ ਸਿੰਘ ਹਨੀ ਦੇ ਇਸ ਉੱਦਮ ਦੀ ਸ਼ਲਾਘਾ ਕਰਦੇ ਹੋਏ ਸਮੂਹ ਹਸਪਤਾਲ ਦੇ ਸਟਾਫ ਨੂੰ ਹੋਰ ਉਤਸ਼ਾਹ ਨਾਲ ਕੰਮ ਕਰਨ ਦੀ ਅਪੀਲ ਕੀਤੀ ਉਨ•ਾਂ ਕਿਹਾ ਜਿਥੇ ਸੱਚ ਖੰਡ ਵਾਸੀ ਬਾਬਾ ਨਾਹਰ ਸਿੰਘ ਜੀ ਅਤੇ ਮਜੂਦਾ ਗੱਦੀ ਨਸ਼ੀਨ ਬਾਬਾ ਕਪੂਰ ਸਿੰਘ ਜੀ ਸਨੇ•ਰਾਂ ਵਾਲੇ ਪੂਜਨੀਕ ਮਹਾਂ ਪੁਰਸਾਂ ਦਾ ਅਸ਼ੀਰਵਾਦ ਹੋਵੇ ਉਥੇ ਕਿਸੇ ਵਸਤੂ ਦੀ ਕਮੀ ਨਹੀ ਰਹਿੰਦੀ ਉਨ•ਾ ਦੱਸਿਆ ਕਿ ਜੋ ਕੈਂਸਰ ਨਾਲ ਪੀੜ•ਤ ਲੋਕਾਂ ਦੀ ਭਲਾਈ ਲਈ ਵਿਦੇਸ਼ਾ ਤੋਂ 15 ਕਰੋੜ ਦੀ ਲਾਗਤ ਨਾਲ ਜੋ ਮਸ਼ਨਰੀ ਮਗਵਾਈ ਜਾ ਰਹੀ ਹੈ ਉਸ ਦੀ ਭਰਪੂਰ ਸਲਾਘਾਂ ਕਰਦਿਆ ਕਿਹਾ ਕਿ ਜੋ ਲੋਕ ਬਠਿੰਡਾ ਤੋਂ ਬੀਕਾਨੇਰ ਰੇਲ ਗੱਡੀਆਂ ਭਰ ਕੇ ਜਾਦੇ ਸਨ ਇਸ ਹਸਪਤਾਲ ’ਚ ਮਸ਼ੀਨਰੀ ਲੱਗਣ ਨਾਲ ਉਨ•ਾਂ ਨੂੰ ਵੀ ਰਾਹਤ ਮਿਲੇਗੀ ਤੇ ਹਰ ਸਾਲ 3 ਲੱਖ ਲੋਕ ਕੈਸ਼ਰ ਨਾ ਮਰ ਰਹੇ ਹਨ ਉਨ•ਾਂ ਨੂੰ ਬਚਾਉਣ ਲਈ ਇਹ ਸੰਸਥਾ ਵਰਦਾਨ ਸਿੱਧ ਹੋਵੇਗੀ । ਇਸ ਮੌਕੇ ਬਾਬੇ ਕੇ ਹਸਪਤਾਲ ਦੀ ਡਾਕਟਰੀ ਟੀਮ ਵਿਚੋ ਆਈ ਕੇਅਰ ਡਾ.ਰਾਜਿੰਦਰ ਸਿੰਘ ਆਪਣੀ ਟੀਮ ਨਾਲ ਪੁੱਜੇ ਤੇ ਉਨ•ਾਂ ਨੇ 120 ਮਰੀਜਾਂ ਦੀ ਚੈਕਅੱਪ ਕੀਤੀ ਅਤੇ ਮੁਫ਼ਤ ਦਵਾਈ ਦਿੱਤੀ। ਇਨ•ਾਂ ਵਿਚੋਂ 25 ਮਰੀਜ਼ ਅਪ੍ਰੇਸ਼ਨ ਲਈ ਕੱਢੇ ਗਏ ਜਿੰਨਾਂ ਦੇ ਅਪ੍ਰੇਸ਼ਨ ਮੁਫ਼ਤ ਬਾਬੇ ਕੇ ਹਸਪਤਾਲ ਦੌਧਰ ਵਿਖੇ ਕੀਤੇ ਜਾਣਗੇ। ਡਾ .ਜਗਜੀਤ ਕੌਰ ਨੇ ਔਰਤਾਂ ਦੀਆਂ ਬਿਮਾਰੀਆਂ ਦੇ 200 ਮਰੀਜਾਂ ਦੀ ਚੈਕਅੱਪ ਕਰਕੇ ਦਵਾਈ ਦਿੱਤੀ। ਡਾ. ਪਕਜ਼ ਵਲੋਂ ਦਿਮਾਗੀ ਬਿਮਾਰੀਆਂ ਦੇ 50 ਮਰੀਜ਼ਾਂ ਦੀ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਡਾਂ: ਨਵੀਨ ਸਰਮਾਂ ਵਲੋਂ ਪੇਟ ਦੀਆਂ ਬੀਮਾਰੀ ਦੇ 100 ਮਰੀਜ਼ਾਂ ਦੀ ਚੈਕਅੱਪ ਕਰਕੇ ਮੁਫ਼ਤ ਦਵਾਈਆਂ ਦਿੱਤੀਆ ਦੰਦਾਂ ਦੀਆ ਬਿਮਾਰੀਆ ਦੇ ਮਾਹਿਰ ਡਾ. ਸੋਨੀਆਂ ਅਰੋੜਾਂ ਵਲੋਂ ਦੰਦਾਂ ਦੀਆਂ ਬਿਮਾਰੀਆਂ ਦੇ 100 ਮਰੀਜ਼ਾਂ ਦੀ ਚੈਕਅੱਪ ਕਰਕੇ ਦਵਾਈ ਦਿੱਤੀ । ਦਿਲ ਅਤੇ ਛਾਤੀ ਅਤੇ ਹੋਰ ਰੋਗਾਂ ਦੇ ਮਹਿਰ ਡਾ.ਬਲਵਿੰਦਰ ਸਿੰਘ ਢਿੱਲੋਂ ਵਲੋਂ ਵੱਖ ਵੱਖ ਬਿਮਾਰੀ ਨਾਲ ਸਬੰਧਿਤ 200 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਮੁਫ਼ਤ ਦਵਾਈ ਦਿੱਤੀ। ਹੱਡੀਆਂ ਦੇ ਮਾਹਰ ਡਾਂ: ਟੀ.ਐਸ ਔਲਖ ਵੱਲੋ 150 ਮਰੀਜਾਂ ਦਾ ਚੈਂਕ ਅੱਪ ਕਰਕੇ ਦਵਾਈਆ ਦਿੱਤੀਆਂ ਗਈਆ ਇਸ ਮੌਕੇ ਤੇ ਡਾਂ ਕ੍ਰਿਸ਼ਨ ਸ਼ਰਮਾਂ ਦੌਧਰ,ਡਾਂ ਸੁਰਜੀਤ ਸਿੰਘ,ਬਾਬੇ ਕੇ ਹਸਪਤਾ ਦੌਧਰ ਦੇ ਪੀ.ਆਰ.ਓ ਡਾ: ਕਰਮਜੀਤ ਸਿੰਘ ਦੌਧਰ,ਸਰਨਜੀਤ ਸਿੰਘ ਰੂਬੀ,ਅਜੈਬ ਸਿੰਘ ਮਨੀਲ•ਾਂ ਵਾਲੇ,ਬਲਦੇਵ ਸਿੰਘ ਪੰਚ, ਚਮਕੌਰ ਸਿੰਘ ਪੰਚ, ਕਰਨੈਲ ਸਿੰਘ ਸਾਬਕਾ ਪ੍ਰਧਾਨ, ਵਿਸਾਖਾ ਸਿੰਘ ਪ੍ਰਧਾਨ, ਗੁਰਨੈਬ ਸਿੰਘ ਕਮੇਟੀ ਮੈਂਬਰ, ਪ੍ਰਿਥੀ ਸਿੰਘ, ਜੀਤ ਸਿੰਘ, ਅਜੈਬ ਸਿੰਘ, ਬਲਦੇਵ ਸਿੰਘ ਤੋਂ ਇਲਾਵਾ ਲੋਕ ਵੱਡੀ ਗਿਣਤੀ ਵਿਚ ਹਾਜਰ ਸਨ।


Post a Comment