ਫਿਰੋਜ਼ਪੁਰ 22 ਫਰਵਰੀ (ਸਫਲਸੋਚ ) ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਨੇ ਜਾਣਕਾਰੀ ਦਿੱਤੀ ਕਿ ਆਧਾਰ ਕਾਰਡ ਜੋ ਕਿ ਹਰੇਕ ਪਹਿਚਾਣ ਲਈ ਵਰਤੇ ਜਾਣਗੇ, ਬਣਾਉਣ ਲਈ ਵੱਖ-ਵੱਖ ਥਾਵਾਂ ’ਤੇ ਮਸ਼ੀਨਾਂ ਲਗਾਈਆਂ ਗਈਆਂ ਹਨ । ਉਨ•ਾਂ ਦੱਸਿਆ ਕਿ ਬਲਾਕ ਫਿਰੋਜ਼ਪੁਰ ਦੇ ਰੱਜੀਵਾਲਾ ਦੇ ਅਧਾਰ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 25 ਫਰਵਰੀ ਤੋਂ 28 ਫਰਵਰੀ ਤੱਕ, ਫਿਰੋਜ਼ਪੁਰ ਕੈਂਟ ਦੇ ਕਾਰਡ ਆਰਮੀ ਕੈਂਟ-1920 ਵਿਖੇ 26 ਫਰਵਰੀ ਤੋਂ 3 ਮਾਰਚ ਤੱਕ, ਪੱਧਰੀ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 1 ਮਾਰਚ ਤੋਂ 4 ਮਾਰਚ 2013 ਤੱਕ, ਮਾਛੀਵਾੜਾ ਦੇ ਆਧਾਰ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 27 ਫਰਵਰੀ ਤੋਂ 8 ਮਾਰਚ ਤੱਕ, ਖਿਲਚੀ ਕਦੀਮ ਦੇ ਕਾਰਡ ਮੰਦਰ ਵਿਖੇ 26 ਫਰਵਰੀ ਤੱਕ ਬਨਣਗੇ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਮੱਖੂ ਦੇ ਸੁਧੀਆਂ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ 24 ਫਰਵਰੀ ਤੋਂ 3 ਮਾਰਚ ਤੱਕ, ਮੌਜਗੜ• ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 27 ਫਰਵਰੀ ਤੋਂ 5 ਮਾਰਚ ਤੱਕ, ਕਰਨੌਲੀ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇਂ 13 ਮਾਰਚ ਤੱਕ, ਬਲਾਕ ਜੀਰਾ ਦੇ ਲਹਿਰਾ ਰੋਹੀ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ 26 ਫਰਵਰੀ ਤੱਕ, ਮਹੀਆਂ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 27 ਫਰਵਰੀ ਤੋਂ 5 ਮਾਰਚ ਤੱਕ, ਠੱਠਾ ਕਿਸ਼ਨ ਸਿੰਘ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 6 ਮਾਰਚ ਤੋਂ 13 ਮਾਰਚ ਤੱਕ, ਬਲਾਕ ਮੰਦੋੜ ਦੇ ਚੱਕ ਜਮੀਤ ਸਿੰਘ ਵਾਲਾ ਦੇ ਆਧਾਰ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 28 ਫਰਵਰੀ ਤੱਕ ਬਨਣਗੇ। ਉਨ•ਾਂ ਦੱਸਿਆ ਕਿ ਮਿਸ਼ਰੀਵਾਲਾ ਦੇ ਕਾਰਡ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 1 ਮਾਰਚ ਤੋਂ 7 ਮਾਰਚ ਤੱਕ, ਬਲਾਕ ਗੁਰੂ ਹਰਸਹਾਏ ਦੇ ਕਾਰਡ ਸ਼ੇਰ ਮੁਹੰਮਦ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ 26 ਫਰਵਰੀ ਤੱਕ, ਗੁਰੂ ਹਰਸਹਾਏ ਦੇ ਕਾਰਡ ਨਗਰ ਕੌਂਸਲ ਦਫਤਰ ਵਿਖੇ 27 ਫਰਵਰੀ ਤੋਂ 10 ਮਾਰਚ ਤੱਕ ਬਨਣਗੇ। ਉਨ•ਾਂ ਸਮੂਹ ਜ਼ਿਲ•ਾ ਵਾਸੀਆਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਅੰਦਰ ਆਧਾਰ ਕਾਰਡ ਹਰੇਕ ਪਹਿਚਾਣ ਲਈ ਵਰਤਿਆ ਜਾਵੇਗਾ ਅਤੇ ਇਹ ਸਭਨਾਂ ਲਈ ਜਰੂਰੀ ਹੋਵੇਗਾ ਇਸ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਇਹ ਕਾਰਡ ਬਣਵਾਏ ਜਾਣ।

Post a Comment