ਨਾਭਾ, 24 ਫਰਵਰੀ (ਜਸਬੀਰ ਸਿੰਘ ਸੇਠੀ) – ਨਾਭਾ ਦੇ ਪਿੰਡ ਇੱਛੇਵਾਲ ਵਿਖੇ ਨਾਬਾਲਿਗਾਂ ਨਾਲ ਹੋਏ ਬਲਾਤਕਾਰ ਮਾਮਲੇ ਵਿੱਚ ਥਾਣਾ ਬਖਸੀਵਾਲਾ ਪੁਲਿਸ ਨੇ ਮੀਡੀਆ ਵਿੱਚ ਖਬਰਾ ਛਪਣ ਤੋਂ ਬਾਅਦ ਸ਼ਨੀਵਾਰ ਦੇਰ ਰਾਤ ਨੂੰ ਹੀ ਕਥਿਤ ਆਰੌਪੀ ਜਸਵੀਰ ਸਿੰਘ ਜੱਸੀ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਐਸ.ਐਸ.ਪੀ ਪਟਿਆਲਾ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਸ ਕੇਸ ਦਾ ਮੁੱਖ ਮੁਜਰਮ ਪੁਿਲਸ ਵੱਲੋਂ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਦੂਜੇ ਪਾਸੇ ਥਾਣਾ ਬਖਸ਼ੀਵਾਲਾ ਦੇ ਇੰਚਾਰਜ ਰਾਜੇਸ਼ ਛਿੱਬਰ ਨੇ ਦੱਸਿਆ ਕਿ ਦੋਸ਼ੀ ਨੂੰ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ ਜਿਸ ਦਾ ਮਾਨਯੋਗ ਅਦਾਲਤ ਨੇ ਦੋ ਦਿਨਾਂ ਪੁਲਿਸ ਰਿਮਾਂਡ ਦੇ ਦਿੱਤਾ ਹੈ।

Post a Comment