ਮਾਨਸਾ 12ਫਰਵਰੀ/ਸਫਲਸੋਚ/ ਅੱਡੇ ਤੇ ਲਿਜਾ ਫਿਰ ਪੁਲਿਸ ਬੁਲਾ ਕੇ ਡਰਾਉਣ ਤੋਂ ਬਾਅਦ ਪੈਸੇ ਵਟੋਰਨ ਵਾਲੀਆਂ ਦੋ ਔਰਤਾਂ ਸਮੇਤ ਥਾਣਾ ਸਿਟੀ-2 ਦੀ ਪੁਲਿਸ ਨੇ ਆਪਣੇ ਹੀ ਇਕ ਐਸਆਈ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਐਸਆਈ ਇਕ ਨੌਜਵਾਨ ਤੋਂ 5 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀਂ ਅੜਿੱਕੇ ਆਇਆ ਹੈ,ਜਦੋਂ ਕਿ ਦੋਵੇਂ ਔਰਤਾਂ ਮੌਕਾ ਬਚਾ ਕੇ ਭੱਜ ਨਿਕਲੀਆਂਪੁਲਿਸ ਨੇ ਹਾਲ ਦੀ ਘੜੀ ਇਕ ਐਸਆਈ ਤੇ ਮਾਮਲਾ ਦਰਜ ਕੀਤਾ ਹੈ,ਪਰ ਇਸ ਧੰਦੇ ਵਿਚ ਉਕਤ ਔਰਤਾਂ ਨਾਲ ਹੋਰਨਾਂ ਪੁਲਿਸ ਕਰਮਚਾਰੀਆਂ ਦਾ ਤਾਲਮੇਲ ਵੀ ਦੱਸਿਆ ਜਾ ਰਿਹਾ ਹੈ,ਜਿਸ ਦੀ ਜਾਂਚ ਪੁਲਿਸ ਬਰਾਮਦ ਮੋਬਾਇਲ ਫੋਨਾਂ ਤੋਂ ਕਰ ਰਹੀ ਹੈ। ਸ਼ਹਿਰ ਦੇ ਕਚਿਹਰੀ ਰੋਡ ਤੇਬੇਅੰਤ ਕੌਰ ਨਾਮੀ ਔਰਤ ਨੇ ਕੁੱਝ ਪੁਲਿਸ ਕਰਮਚਾਰੀਆਂ ਨੂੰ ਵੀ ਸੰਪਰਕ ਵਿਚ ਲਿਆ ਤੇ ਇਕ ਯੋਜਨਾ ਬਣਾ ਕੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਪੁਲਿਸ ਦਾ ਡਰ ਬਣਾ ਕੇ ਲੁੱਟਣਾ ਸ਼ੁਰੂ ਕਰ ਦਿੱਤਾ। ਇਸ ਵਿਚ ਉਸਨੇ ਆਪਣੀ ਭਾਣਜੀ ਨੂੰ ਵੀ ਲਾ ਲਿਆ।ਥਾਣਾ ਸਿਟੀ-2ਦੇ ਐਸਆਈ ਨੇ ਇਸ ਧੰਦੇ ਵਿਚ ਵੱਡੀ ਭੂਮਿਕਾ ਨਿਭਾਈ। ਕੁੱਝ ਦਿਨ ਪਹਿਲਾਂ ਧਨੌਲਾ ਫੈਕਟਰੀ ਵਿਚ ਕੰਮ ਕਰਦੇ ਸ਼ਹਿਰ ਦੇ ਠੂਠਿਆਂਵਾਲੀ ਰੋਡ ਦੇ ਨਿਵਾਸੀ ਜਗਤਾਰ ਸਿੰਘ ਪੁੱਤਰ ਬਾਬੂ ਸਿੰਘ ਨੂੰ ਮੋਬਾਇਲ ਫੋਨ ਤੇ ਮੁਸਕਾਨ ਨਾਮੀ ਇਕ ਲੜਕੀ ਦਾ ਫੋਨ ਆਇਆ । ਜਿਸ ਤੋਂ ਬਾਅਦ ਮੁਸਕਾਨ ਨੇ ਜਗਤਾਰ ਸਿੰਘ ਨੂੰ ਆਪਣੇ ਚੱਕਰ ਵਿਚ ਪਾ ਕੇ ਕਿਸੇ ਜਗਾਂ ਤੇ ਮਿਲਣ ਲਈ ਕਿਹਾ। ਇਕ ਦਿਨ ਉਹ ਮਾਨਸਾ ਆਇਆ ਤਾਂ ਦਸ਼ਮੇਸ਼ ਸਕੂਲ ਲਾਗੇ ਰਾਤ ਵੇਲੇ ਖੜੀ ਮੁਸਕਾਨ ਜਗਤਾਰ ਨੁੰ ਕਚਿਹਰੀ ਰੋਡ ਤੇ ਇਕ ਗਲੀ ਦੇ ਘਰ ਵਿਚ ਲੈ ਗਈ। ਜਦ ਹੀ ਜਗਤਾਰ ਅੰਦਰ ਗਿਆ ਤਾਂ ਕੁੱਝ ਮਿੰਟ ਬਾਅਦ ਐਸਆਈ ਨੇ ਉਥੇ ਛਾਪੇਮਾਰੀ ਕੀਤੀ। ਜਗਤਾਰ ਸਿੰਘ ਤੋਂ ਇਸ ਦੇ ਬਦਲੇ ਐਸਆਈ ਨੇ 22 ਹਜ਼ਾਰ ਰੁਪਏ ਮੰਗੇ। ਮੌਕੇ ਤੇ 17 ਹਜ਼ਾਰ ਰੁਪਏ ਜਗਤਾਰ ਨੇ ਉਸਨੂੰ ਦੇ ਦਿੱਤੇ,ਪਰ ਬਾਅਦ ਵਿਚ ਫਿਰ 5 ਹਜ਼ਾਰ ਰੁਪਏ ਹੋਰ ਮੰਗੇ ਗਏ।ਇਸ ਦੀ ਸ਼ਿਕਾਇਤ ਜਗਤਾਰ ਨੇ ਪੁਲਿਸ ਨੂੰ ਕੀਤੀ । ਬਾਅਦ ਵਿਚ ਐਸ ਆਈ ਉਸੇ ਅੱਡੇ ਤੇ ਜਗਤਾਰ ਤੋਂ 5 ਹਜ਼ਾਰ ਰੁਪਏ ਲੈਂਦਾ ਰੰਗੇ ਹੱਥੀ ਪੁਲਿਸ ਨੇ ਕਾਬੂ ਕਰ ਲਿਆ ਗਿਆ। ਥਾਣਾ ਸਿਟੀ-2ਦੀ ਪੁਲਿਸ ਨੇ ਐਸਆਈ ,ਬੇਅੰਤ ਕੌਰ ਤੇ ਮੁਸਕਾਨ ਨਾਮੀ ਔਰਤ ਦੇ ਖਿਲਾਫ ਧਾਰਾ 384,120ਬੀ ਤਹਿਤ ਮਾਮਲਾ ਦਰਜ ਕਰਕੇ ਗੁਰਚਰਨ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ,ਜਦ ਕਿ ਦੌਵੇਂ ਔਰਤਾਂ ਫਰਾਰ ਦੱਸੀਆਂ ਜਾ ਰਹੀਆਂ ਹਨ।
Post a Comment