ਮਜੀਠੀਆ ਵੱਲੋਂ ਕੈਪਟਨ ਨੂੰ ਮੁੰਗੇਰੀ ਲਾਲ ਦੇ ਹੁਸੀਨ ਸੁਪਨੇ ਛੱਡ ਕੇ ਹਕੀਕਤ ਵੇਖਣ ਦੀ ਨਸੀਹਤ।

Tuesday, February 12, 20130 comments


ਡਰੋਲੀ ਭਾਈ/ਸਲੀਣਾ (ਮੋਗਾ), 12 ਫਰਵਰੀ / ਸਫਲਸੋਚ/- ਮੋਗਾ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਵੱਲੋਂ ਕਾਂਗਰਸ ਨੂੰ ਢਾਹ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਤਹਿਤ ਅੱਜ ਬਲਾਕ ਸੰਮਤੀ ਮੋਗਾ ਦੇ ਸਾਬਕਾ ਚੇਅਰਮੈਨ, ਇੱਕ ਸੀਨੀਅਰ ਕਾਂਗਰਸੀ ਆਗੂ ਅਤੇ ਇੱਕ ਸਾਬਕਾ ਸਰਪੰਚ ਆਪਣੇ ਸੈਂਕੜੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ, ਉ¤ਪ ਮੁੱਖ ਮੰਤਰੀ ਪੰਜਾਬ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ, ਕੈਬਨਿਟ ਮੰਤਰੀ ਪੰਜਾਬ ਦੀ ਹਾਜ਼ਰੀ ਮੌਕੇ ਕਾਂਗਰਸ ਛੱਡ ਕੇ ਅਕਾਲੀ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰਾ ਡਾ: ਜੋਗਿੰਦਰਪਾਲ ਜੈਨ ਦੀ ਹਮਾਇਤ ‘ਚ ਆ ਡਟੇ ਇਹਨਾਂ ਆਗੂਆਂ ਦਾ ਸਿਰੋਪੇ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਮੋਗਾ ਹਲਕੇ ਦੇ ਪ੍ਰਮੁੱਖ ਪਿੰਡਾਂ ਡਰੋਲੀ ਭਾਈ ਅਤੇ ਸਲੀਣਾ ਵਿਖੇ ਹੋਏ ਪ੍ਰਭਾਵਸ਼ਾਲੀ ਇਕੱਠਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਅਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਰੋਧੀ ਪਾਰਟੀ ਕਾਂਗਰਸ ਦੇ ਖ਼ਾਤਮੇ ਦਾ ਮੁੱਢ ਬੱਝ ਚੁੱਕਾ ਹੈ ਅਤੇ ਲਗਾਤਾਰ 8 ਵਾਰ ਪੰਜਾਬ ਦੇ ਲੋਕਾਂ ਵੱਲੋਂ ਨਕਾਰੇ ਜਾਣ ਤੋਂ ਬਾਅਦ ਮੋਗਾ ਚੋਣ ਵਿੱਚ ਹੋਣ ਵਾਲੀ ਇੱਕ ਹੋਰ ਵੱਡੀ ਹਾਰ ਉਪਰੰਤ ਕਾਂਗਰਸ ਪੂਰੀ ਤਰ•ਾਂ ਖਿੰਡ-ਪੁੰਡ ਜਾਵੇਗੀ। ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ‘‘ ਮੁੰਗੇਰੀ ਲਾਲ ਦੇ ਹੁਸੀਨ ਸੁਪਨੇੂ ਛੱਡ ਕੇ ਜ਼ਮੀਨੀ ਹਕੀਕਤਾਂ ਵੱਲ ਝਾਤੀ ਮਾਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਜਿਹੜੀ ਪਾਰਟੀ ਦੇ ਵਿਧਾਇਕ, ਸੀਨੀਅਰ ਆਗੂ, ਚੇਅਰਮੈਨ ਅਤੇ ਸਰਪੰਚ ਉਸ ਪਾਰਟੀ ਨੂੰ ਛੱਡ ਕੇ ਜਾ ਰਹੇ ਨੇ ਉਹ ਪਾਰਟੀ ਕਿਹੜੇ ਮੂੰਹ ਨਾਲ ਮੁਕਾਬਲੇ ਦੀ ਆਸ ਰੱਖੀ ਬੈਠੀ ਹੈ? ਉਨ•ਾਂ ਕਿਹਾ ਕਿ ਮੋਗਾ ਹਲਕੇ ਦੇ ਲੋਕਾਂ ਨਾਲ ਹੇਜ ਦਿਖਾਉਣ ਦਾ ਡਰਾਮਾ ਰਚਣ ਵਾਲਾ ਕੈਪਟਨ ਅਮਰਿੰਦਰ ਸਿੰਘ ਮੋਗਾ ਹਲਕੇ ਦੇ ਲੋਕਾਂ ਨੂੰ ਸੱਚ ਦੱਸੇ ਕਿ 2002 ਤੋਂ 2007 ਤੱਕ ਮੁੱਖ ਮੰਤਰੀ ਹੁੰਦਿਆਂ ਕੈਪਟਨ ਕਿੰਨੀ ਵਾਰ ਮੋਗਾ ਸ਼ਹਿਰ ਜਾਂ ਪਿੰਡਾਂ ਵਿੱਚ ਆਇਆ ਸੀ? ਉਨ•ਾਂ ਕਿਹਾ ਕਿ ਜਿਹੜਾ ਬੰਦਾ ਆਪਣੇ ਵਜ਼ੀਰਾਂ, ਵਿਧਾਇਕਾਂ ਅਤੇ ਇੱਥੋਂ ਤੱਕ ਕਿ ਆਪਣੇ ਪਰਿਵਾਰ ਨੂੰ ਨਹੀਂ ਲੱਭਦਾ, ਉਹ ਮੋਗਾ ਹਲਕਾ ਦੇ ਆਮ ਲੋਕਾਂ ਕਦੇ ਨਹੀਂ ਲੱਭੇਗਾ।ਮਜੀਠੀਆ ਨੇ ਕਿਹਾ ਕਿ ਜਿਵੇਂ-ਜਿਵੇਂ ਪੰਜਾਬ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨੂੰ ਕਾਂਗਰਸ ਦੇ ਪੰਜਾਬ ਦੋਖੀ ਚਿਹਰੇ ਅਤੇ ਘਪਲਿਆਂ ਨਾਲ ਲਿਬੜੇ ਕਿਰਦਾਰ ਬਾਰੇ ਚਾਨਣ ਹੋ ਰਿਹਾ ਹੈ, ਉਹ ਧੜਾਧੜ ਇਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਹੇ ਹਨ। ਉਨ•ਾਂ ਕਿਹਾ ਕਿ ਮੋਗਾ ਉ¤ਪ ਚੋਣ ਦੇ ਨਤੀਜੇ ਨਾਲ ਕਾਂਗਰਸ ਬੇਦਿਲੀ ਦੇ ਆਲਮ ਵਿੱਚ ਡੁੱਬ ਕੇ ਟੁੱਟਣ ਦੇ ਕੰਢੇ ਪਹੁੰਚ ਜਾਵੇਗੀ। ਉਨ•ਾਂ ਕਿਹਾ ਕਿ  ਇਨ•ਾਂ ਜਨਤਕ ਇਕੱਠਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਆਗੂਆਂ ਨੇ ਕਾਂਗਰਸ ਛੱਡਣ ਦੇ ਕਾਰਨਾਂ ਬਾਰੇ ਦੱਸਿਆ ਕਿ ਕਾਂਗਰਸ ਪਾਰਟੀ ਵਿੱਚ ਮਿਹਨਤੀ ਆਗੂਆਂ ਜਾਂ ਆਮ ਵਰਕਰਾਂ ਦਾ ਕੌਡੀ ਜਿੰਨਾ ਮੁੱਲ ਨਹੀਂ। ਇਸੇ ਕਰਕੇ ਕਾਂਗਰਸ ਨੇ ਪਹਿਲਾਂ ਆਪਣਾ ਵਿਧਾਇਕ ਹੱਥੋਂ ਗਵਾਇਆ ਹੈ ਅਤੇ ਹੁਣ ਹੇਠਲੇ ਪੱਧਰ ਦੇ ਜੁਝਾਰੂ ਵਰਕਰ ਵੀ ਨਿਰਾਸ਼ਾ ਦੇ ਆਲਮ ਵਿੱਚ ਜਾ ਚੁੱਕੇ ਹਨ। ਇਸ ਮੌਕੇ ‘ਤੇ ਲੋਕ ਨਿਰਮਾਣ ਮੰਤਰੀ ਸ: ਸ਼ਰਨਜੀਤ ਸਿੰਘ ਡਿੱਲੋਂ, ਮੁੱਖ ਸੰਸਦੀ ਸਕੱਤਰ ਪ੍ਰੌ: ਵਿਰਸਾ ਸਿੰਘ ਵਲਟੋਹਾ ਚੇਅਰਮੈਨ ਹਰਮੇਲ ਸਿੰਘ ਮੌੜ ਅਤੇ ਪਿੰਡ ਦੀ ਪੰਚਾਇਤ ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਨ ਵਾਲਿਆਂ ‘ਚ ਕੇਵਲ ਸਿੰਘ ਡਰੋਲੀ ਭਾਈ ਸਾਬਕਾ ਚੇਅਰਮੈਨ ਬਲਾਕ ਸੰਮਤੀ ਮੋਗਾ, ਸਾਬਕਾ ਸਰਪੰਚ ਬੀਬੀ ਵਬਲਦੇਵ ਕੌਰ, ਮੀਤਾ ਸਿੰਘ ਭਲਵਾਨ ਸਲੀਣਾ, ਜਸਪ੍ਰੀਤ ਸਿੰਘ ਜੱਸਾ, ਚੇਅਰਮੈਨ ਸੁਰੇਸ਼ ਕੁਮਾਰ ਕਾਂਗਰਸ ਕਿਸਾਨ ਸ਼ੈ¤ਲ, ਸ਼ਿੰਦਰ ਸਿੰਘ, ਜਲੌਰ ਸਿੰਘ, ਸੁਖਦੇਵ ਸਿੰਘ ਪ੍ਰੇਮੀ, ਬਖਤਾਵਰ ਸਿੰਘ, ਜਸਵੀਰ ਸਿੰਘ, ਨੇਕ ਸਿੰਘ, ਬੰਤ ਸਿੰਘ, ਕਾਲਾ ਸਿੰਘ, ਮੁਦਨ ਸਿੰਘ, ਮੇਜਰ ਸਿੰਘ, ਚਰਨ ਸਿੰਘ, ਪਿਆਰਾ ਸਿੰਘ, ਰਾਮ ਸਿੰਘ, ਮੱਖਣ ਸਿੰਘ, ਇੰਦਰਜੀਤ ਸਿੰਘ, ਨਿਸ਼ਾਨ ਸਿੰਘ, ਗੁਰਦੇਵ ਸਿੰਘ, ਰੇਸ਼ਮ ਸਿੰਘ, ਮੇਜਰ ਸਿੰਘ ਭਾਊ, ਗੋਰਾ ਸਿੰਘ, ਗੰਡਾ ਸਿੰਘ, ਬੱਗਾ ਸਿੰਘ ਆਦਿ ਸ਼ਾਮਿਲ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਜ: ਅਵਤਾਰ ਸਿੰਘ ਮਕੱੜ, ਦਿੱਲੀ ਕਮੇਟੀ ਦੇ ਮੈਂਬਰ ਸ: ਮਨਜਿੰਦਰ ਸਿੰਘ ਸਰਸਾ, ਸਾਬਕਾ ਡੀ ਜੀ ਪੀ ਪਰਮਦੀਪ ਸਿੰਘ ਗਿੱਲ, ਸਰਪੰਚ ਨਿਛੱਤਰ ਸਿੰਘ ਸਲ•ੀਣਾ, ਹਰਭਜਨ ਸਿੰਘ ਪ੍ਰਧਾਨ, ਸ਼ਮਸ਼ੇਰ ਸਿੰਘ ਸਾਬਕਾ ਪ੍ਰਧਾਨ, ਹਰਨੇਕ ਸਿੰਘ ਸਾਬਕਾ ਸਰਪੰਚ, ਜੁਗਰਾਜ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ ਅਤੇ ਹਾਕਮ ਸਿੰਘ ਆਦਿ ਵੀ ਮੌਜੂਦ ਸਨ।






Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger