ਨਵੇਂ ਵਿਦਿਅਕ ਵਰੇ• ਤੋਂ ਸ਼ੁਰੂ ਹੋਣਗੀਆਂ ਪ¤ਤਰਕਾਰਤਾ ਦੀਆਂ ਕਲਾਸਾਂ

Sunday, February 03, 20130 comments


ਸੁਲਤਾਨਪੁਰ ਲੋਧੀ, 3 ਫਰਵਰੀ /ਸਫਲਸੋਚ/ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ ਦਾ 8ਵਾਂ ਸਥਾਪਨਾ ਦਿਵਸ ਕੌਮਾਂਤਰੀ ਜਲਗਾਹ ਦਿਵਸ ਦੇ ਰੂਪ ‘ਚ ਮਨਾਇਆ ਗਿਆ। ਸੀਚੇਵਾਲ ‘ਚ ਕਰਵਾਏ ਗਏ ਸਮਾਗਮ ‘ਚ ਬੁਲਾਰਿਆਂ ਨੇ ਪੰਜਾਬ ਦੀਆਂ ਜਲਗਾਹਾਂ ਦੀ ਸਾਂਭ-ਸੰਭਾਲ ਦਾ ਸ¤ਦਾ ਦਿੰਦਿਆਂ ਕਿਹਾ ਕਿ ਪਾਣੀ ਦੇ ਕੁਦਰਤੀ ਸੋਮੇ ਬਚਣਗੇ ਤਾਂ ਹੀ ਵਾਤਾਵਰਣ ਦਾ ਸੰਤੁਲਨ ਕਾਇਮ ਰ¤ਖਿਆ ਜਾ ਸਕਦਾ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ 51ਵੇਂ ਜਨਮ ਦਿਨ ਮੌਕੇ 6 ਤ੍ਰਿਵੈਣੀਆਂ ਲਗਾਈਆਂ ਗਈਆਂ ਅਤੇ ਕਾਲਜ ਦੇ ਵਿਦਿਆਰਥੀਆਂ ਨੇ ਇਸ ਮੌਕੇ ਜਲਗਾਹਾਂ ਨੂੰ ਬਚਾਉਣ ਦਾ ਪ੍ਰਣ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਕੌਮਾਂਤਰੀ ਪ¤ਧਰ ਤੇ ਇਸ ਗ¤ਲ ਦੀ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਪਾਣੀ ਦੇ ਕੁਦਰਤੀ ਸੋਮੇ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਹਨ, ਜਿਹੜੇ ਪਾਣੀਆਂ ਦੇ ਸੋਮੇ ਬਚੇ ਵੀ ਹਨ ਉਨ•ਾਂ ਵਿ¤ਚ ਫੈਕਟਰੀਆਂ ਤੇ ਸ਼ਹਿਰਾਂ ਦਾ ਜ਼ਹਿਰੀਲਾ ਤੇ ਗੰਦਾ ਪਾਣੀ ਪਾ ਕੇ ਉਨ•ਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ•ਾਂ ਆਈਆਂ ਸੰਗਤਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਜਲਗਾਹ ਦਿਵਸ ਮੌਕੇ ਪ੍ਰਣ ਕਰੀਏ ਕਿ ਪਾਣੀ ਦੀ ਇ¤ਕ ਇ¤ਕ ਬੂੰਦ ਨੂੰ ਬਚਾਇਆ ਤੇ ਸੰਭਾਲਿਆ ਜਾਵੇ। ਡਾ. ਹਰਬੰਸ ਸਿੰਘ ਚਾਹਲ ਨੇ ਇਸ ਮੌਕੇ ਕਿਹਾ ਕਿ ਪਾਣੀਆਂ ਦਾ ਸੂਬਾ ਅਖਵਾਉਂਦਾ ਪੰਜਾਬ ਅ¤ਜ ਪੀਣ ਵਾਲੇ ਪਾਣੀ ਲਈ ਵੀ ਤ੍ਰਾਹ-ਤ੍ਰਾਹ ਕਰਨ ਲ¤ਗ ਪਿਆ ਹੈ। ਉਨ•ਾਂ ਕਿਹਾ ਕਿ ਪਾਣੀਆਂ ਬਾਰੇ ਹੁਣ ਨਾ ਜਾਗੇ ਤਾਂ ਬਹੁਤ ਦੇਰ ਹੋ ਜਾਵੇਗੀ। ਗਿ: ਗਿਆਨ ਸਿੰਘ ਤੁੜ ਨੇ ਆਪਣੇ ਵਿਚਾਰ ਰ¤ਖਦਿਆਂ ਕਿਹਾ ਕਿ ਗੁਰਬਾਣੀ ਵਾਤਾਵਰਣ ਨੂੰ ਸਾਫ ਸੁਥਰਾ ਰ¤ਖਣ ਦਾ ਸੁਨੇਹਾ ਦਿੰਦੀ ਹੈ। ਉਨ•ਾਂ ਪ੍ਰਦੂਸ਼ਿਤ ਹੋ ਰਹੇ ਪਾਣੀ ਦੇ ਸੋਮਿਆਂ ਬਾਰੇ ਸੰਤ ਸੀਚੇਵਾਲ ਵ¤ਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨਰਿੰਦਰ ਕੁਮਾਰ ਵਰਮਾ ਨੇ ਕਾਲਜ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਲਜ ਦੇ ਨਤੀਜੇ ਬੜੇ ਸ਼ਾਨਦਾਰ ਆਉਂਦੇ ਹਨ। ਇਥੇ ਪੜ•ਦੇ ਬ¤ਚੇ ਯੂਨੀਵਰਸਿਟੀ ਦੀਆਂ ਮੈਰਿਟ ਲਿਸਟਾਂ ਵਿ¤ਚ ਆਉਂਦੇ ਹਨ। ਉਨ•ਾਂ ਕਿਹਾ ਕਿ ਇ¤ਥੋਂ ਦੇ ਵਿ¤ਦਿਅਕ ਅਦਾਰਿਆਂ ‘ਚ ਨਕਲ ਦਾ ਨਾਮੋ ਨਿਸ਼ਾਨ ਨਹੀਂ ਹੁੰਦਾ। ਕਾਲਜ ਵ¤ਲੋਂ ਆਉਂਦੇ ਵਿਦਿਅਕ ਵਰ•ੇ ਤੋਂ ਪ¤ਤਰਕਾਰਤਾ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ। ਸੰਤ ਸੀਚੇਵਾਲ ਨੇ ਕਾਲਜ ‘ਚ ਨਕਲ ਕਰਦਿਆਂ ਨੂੰ ਫੜਾਉਣ ਵਾਲੇ ਨੂੰ ਵਿਸ਼ੇਸ਼ ਇਨਾਮ ਦਿ¤ਤੇ ਜਾਣਗੇ। ਵਾਤਾਵਰਣ ‘ਤੇ ਅਧਾਰਿਤ ਪੰਦਰਾ ਰੋਜ਼ਾ ‘ਸੀਚੇਵਾਲ ਟਾਈਮਜ਼‘ ਦੀ ਕਾਪੀ ਸੰਤ ਸੀਚੇਵਾਲ ਵ¤ਲੋਂ ਰਿਲੀਜ਼ ਕੀਤੀ ਗਈ। ਇਸ ਮੌਕੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ ਨੇ ਕਾਲਜ ਨੂੰ 5 ਲ¤ਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਅੰਤ ਵਿ¤ਚ ਕਾਲਜ ਦੇ ਵਿ¤ਦਿਅਕ ਤੇ ਹੋਰ ਗਤੀਵਿਧੀਆਂ ‘ਚ ਨਾਮਣਾ ਖ¤ਟਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਨੂੰ ਸੰਤ ਸੁਖਜੀਤ ਸਿੰਘ ਸੀਚੇਵਾਲ, ਡਾ. ਕੇਵਲ ਸਿੰਘ ਪਰਵਾਨਾ, ਪ੍ਰਿੰਸੀਪਲ ਧਰਮਪਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੁਰਜੀਤ ਸਿੰਘ ਸੰਟੀ, ਸੋਹਣ ਸਿੰਘ ਸ਼ਾਹ, ਸਰਪੰਚ ਜਗਤਾਰ ਸਿੰਘ ਚ¤ਕਚੇਲਾ, ਮਿਹਰ ਸਿੰਘ ਮੋਤੀਪੁਰ, ਤਰਸੇਮ ਸਿੰਘ ਕਨੇਡਾ, ਲਛਮਣ ਸਿੰਘ, ਸੁਰਜੀਤ ਸਿੰਘ ਸੀਤਾ,ਸੁਖਦੇਵ ਸਿੰਘ ਸੀਕਰੀ, ਤਰਲੋਕ ਸਿੰਘ, ਬੇਅੰਤ ਸਿੰਘ ਮੁਹ¤ਬਲੀਪੁਰ, ਅਮਰੀਕ ਸਿੰਘ ਸੰਧੁ, ਵਾਈਸ ਪ੍ਰਿੰਸੀਪਲ ਦਿਲਬਾਗ ਸਿੰਘ ਮੋਮੀ ਤੇ ਲਖਬੀਰ ਸਿੰਘ, ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਹਰਨੇਕ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਆਦਿ ਤੋਂ ਇਲਾਵਾ ਵ¤ਡੀ ਗਿਣਤੀ ‘ਚ ਸੰਗਤ ਹਾਜ਼ਰ ਸੀ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger