ਖੰਨਾ 3 ਫਰਵਰੀ /ਥਿੰਦ ਦਿਆਲਪੁਰੀਆ/ ਕੇਂਦਰ ਸਰਕਾਰ ਵਲੋਂ ਕੇਂਦਰ ਸਰਕਾਰ ਵਲੋ ਤੇਲ ਤੇ ਗੈਸ ਕੰਪਨੀਆ ਅੱਗੇ ਸਿਰ ਸੁੱਟਦਿਆਂ ਹਰ ਮਹੀਨੇ ਤੇਲ ਕੀਮਤਾਂ ਵਧਾਉਣ ਦੇ ਫੇਸਲੇ ਦੀ ਸਮੂਹ ਕਿਰਤੀ ਜਥੇਬੰਦੀਆ ਤੇ ਮਿਹਨਤਕਸ਼ ਲੋਕਾਂ ਵਲੋਂ ਇਸਦੀ ਨਿਖੇਧੀ ਕਰਦਿਆਂ ਕਿਹਾ ਗਿਆ ਹੇ ਕਿ ਇਸਦਾ ਖਮਿਆਜ਼ਾ ਵਿਆਜ ਸਮੇਤ ਉਹ ਭੁੱਖਾਂ ਦੁੱਖਾ ਦੇ ਮਾਰੇ ਲੋਕ ਆ ਰਹੀਆਂ ਚੋਣਾਂ, ਗ੍ਰਾਮ ਪੰਚਾਇਤ ਤੇ ਲੋਕ ਸਭਾ ਚੋਣਾਂ ਵਿਚ ਚੁਕਤਾ ਕਰਨਗੇ। ਇਸ ਸਬੰਧੀ ਬੋਲਦਿਆਂ ਭਾਜਪਾ ਦੇ ਸੰਜੀਵ ਧਮੀਜਾ, ਅਕਾਲੀ ਦਲ ਦੇ ਹਲਕਾ ਖੰਨਾ ਦੇ ਇੰਚਾਰਜ ਜਥੇਦਾਰ ਰਣਜੀਤ ਸਿੰਘ ਤਲਵੰਡੀ, ਅਕਾਲੀ ਦਲ ਦੀ ਰਾਜਸੀ ਮਾਮਲਿਆਂ ਕਮੇਟੀ ਦੇ ਸਮਰਾਲਾ ਤੋਂ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ, ਜਗਜੀਵਨ ਸਿੰਘ ਸਾਬਕਾ ਵਿਧਾਇਕ ਹਿੰਦੋਸਤਾਨ ਨੇਸ਼ਨਲ ਪਾਰਟੀ ਦੇ ਕਰਨੈਲ ਸਿੰਘ ਇਕੋਲਾਹਾ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਭੱਟੀਆਂ ਦੇ ਅਵਤਾਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਸਰਮਾਏਦਾਰ ਲਾਬੀ ਕੋਲੋਂ ਚੋਣਾਂ ਸਮੇਂ ਲਏ ਕਰੋੜਾਂ ਦੇ ਫੰਡਾਂ ਜਿਸਦਾ ਖੁਲਾਸਾ ਪ੍ਰੇਸ ਵਿਚ ਬਾਖੂਬੀ ਸਾਰੀ ਦੁਨੀਆ ਨੇ ਦੇਖਿਆ ਦਾ ਕਰਜ਼ਾ ਉਤਾਰਕੇ ਲੋਕ ਵਿਰੋਧੀ ਕਿਰਦਾਰ ਪੇਸ਼ ਕਰਕੇ ਦੁਸ਼ਮਣਾ ਦੀ ਕਤਾਰ ਵਿਚ ਆ ਖਲੋਤੀ ਹੇ ਜਿਸਨੂੰ ਆਮ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਮੋਗਾ ਜ਼ਿਮਨੀ ਚੋਣ ਵਿਚ ਕਾਂਗਰਸ ਜਿਹੜੀਆਂ ਪਹਿਲਾ ਹੀ ਖੱਖੜੀਆਂ ਕਰੇਲੇ ਹੋਈ ਦਿਸ ਰਹੀ ਹੇ ਨੂੰ ਲੋਕਾਂ ਦੇ ਜਬਰਦਸਤ ਰੋਹ ਦਾ ੋਸਾਹਮਣਾ ਕਰਨਾ ਪਵੇਗਾ।

Post a Comment