ਝੁਨੀਰ -3 ਫਰਵਰੀ/ਸੰਜੀਵ ਸਿੰਗਲਾ /ਕੈਲ਼ੀਬਰ ਪਬਲਿਕ ਸਕੂਲ ਬਰਨ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਸੱਭਿਆਚਾਰਿਕ ਸਮਾਗਮ ਕਰਵਾਇਆ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਦੂਸਰੀ ਸ਼੍ਰੇਣੀ ਦੀ ਬੱਚੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਿਣ ਤੋਂ ਬਾਅਦ ਇੱਕ ਧਾਰਮਿਕ ਸ਼ਬਦ ਗਾਉਣ ਨਾਲ ਹੋਈ ।ਪੁਨੀਤ,ਰਾਜਨਦੀਪ,ਸੁਖਪ੍ਰੀਤ,ਪ੍ਰਭਜੋਤ,ਗੁਰਵਿੰਦਰ ਕੌਰ ਦੀ ਟੀਮ ਵੱਲੋਂ ਨਸ਼ੇ ਛੱਡੋ ਕੋਹੜ ਵੱਢੋ ਨਾਟਕ ਰਾਹੀ ਨਸ਼ਿਆਂ ਦਾ ਤਿਆਗ ਕਰਨ ਦਾ ਸੁਨੇਹਾ ਦਿੱਤਾ ਗਿਆ।ਸਕੂਲ ਦੇ ਹੋਰ ਵਿਦਿਆਰਥੀਆਂ ਵੱਲੋਂ ਪੇਸ਼ ਧਾਰਮਿਕ ਗੀਤ,ਕਵਿਤਾਵਾਂ,ਕਵੀਸ਼ਰੀ ਤੋਂ ਇਲਾਵਾ ਧੀਆਂ ਦਾ ਸਤਿਕਾਰ ਕਰੋ ਕੋਰੀਓ ਗਰਾਫੀ ਦੀ ਪੇਸ਼ਕਾਰੀ ਨੇ ਦਰਸ਼ਕ ਗੈਲਰੀ ਵਿੱਚ ਬੈਠੇ ਮਾਪਿਆਂ ਦੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। ਪ੍ਰਿੰਸੀਪਲ ਮੈਡਮ ਚਰਨਜੀਤ ਕੌਰ ਨੇ ਸਕੂਲ ਦੀ ਪ੍ਰਗਤੀ ਰਿਪੋਰਟ ਪੜ੍ਹ ਕੇ ਸੁਣਾਈ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ।ਮੰਚ ਸੰਚਾਲਨ ਸਕੂਲ ਦੀਆਂ ਛੋਟੀਆਂ ਬੱਚੀਆਂ ਗਗਨਦੀਪ , ਪੁਨੀਤ, ਖੂਸ਼ਪ੍ਰੀਤ,ਮਨਪ੍ਰੀਤ ਅਤੇ ਲਕਸ਼ਮੀ ਨੇ ਬੜੇ ਆਤਮ ਵਿਸ਼ਵਾਸ਼ ਨਾਲ ਕੀਤਾ।ਅੰਤ ਵਿੱਚ ਇਨਾਮ ਵੰਡਣ ਦੀ ਰਸਮ ਸਮਾਗਮ ਦੇ ਮੁੱਖ ਮਹਿਮਾਨ ਬੀ ਐੱਸ ਮੱਕੜ ਐਡਵੋਕੇਟ ਹਾਈਕੋਰਟ ਪੰਜਾਬ ਅਤੇ ਹਰਿਆਣਾ ਨੇ ਨਿਭਾਈ ਅਤੇ ਬੱਚਿਆਂ ਨੂੰ ਸਦਾ ਸਖਤ ਮਿਹਨਤ ਕਰਦੇ ਰਹਿਣ ਦੀ ਪ੍ਰੇਰਣਾ ਦਿੱਤੀ।ਇਸ ਮੌਕੇ ਐਡਵੋਕੇਟ ਅਭੈ ਰਾਮ ਗੋਦਾਰਾ,ਪ੍ਰਿੰਸੀਪਲ ਰਾਜਵੀਰ ਸਿੰਘ ਨਾਹਰਾਂ,ਸਕੂਲ ਦੇ ਮੁੱਖ ਪ੍ਰਬੰਧਕ ਰਾਮ ਸਿੰਘ ਤੋਂ ਇਲਾਵਾ ਬੱਚਿਆਂ ਦੇ ਮਾਪੇ ਅਤੇ ਅਧਿਆਪਕ ਹਾਜ਼ਰ ਸਨ।


Post a Comment