ਲੁਧਿਆਣਾ, 6 ਫਰਵਰੀ ( ਸਤਪਾਲ ਸੋਨੀ/ਦਲਜੀਤ ਰੰਧਾਵਾ)-ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦੇਸ਼ ਭਰ ’ਚ ਦਿਹਾਤੀ ਖੇਡਾਂ ਨੂੰ ਮਜਬੂਤ ਕਰਨ ਲਈ ਉਸਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਚਨਬੱਧ ਹੈ। ਜਿਲ•ਾ ਲੁਧਿਆਣਾ ਦੇ ਕਿਲਾ ਰਾਏਪੁਰ ’ਚ ਹੋ ਰਹੀਆਂ ਤਿੰਨ ਰੋਜਾ ਦਿਹਾਤੀ ਓ¦ਪਿਕਸ ਖੇਡਾਂ ਦੇ ਦੂਜੇ ਦਿਨ ਇਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਤਿਵਾੜੀ ਨੇ ਕਿਹਾ ਕਿ ਕਿਸੇ ਵੇਲੇ ਦੇਸ਼ ਦੇ ਸਾਬਕਾ ਖੇਡ ਮੰਤਰੀਆਂ ਸ੍ਰੀ ਸੁਨੀਲ ਦੱਤ ਤੇ ਮਣੀ ਸ਼ੰਕਰ ਅਇਅਰ ਨੇ ਰਾਏਪੁਰ ਦੀਆਂ ਪੇਂਡੂ ਖੇਡਾਂ ਅੱਖੀਂ ਡਿੱਠੀਆਂ ਸਨ ਤੇ ਉਹ ਇਨ•ਾਂ ਖੇਡਾਂ ਤੋਂ ਇੰਨੇ ਪ੍ਰਭਾਵਿਤ ਹੋਏ ਸਨ ਕਿ ਉਨ•ਾਂ ਨੇ ਆਪਣੇ ਕਾਰਜਕਾਲ ਦੌਰਾਨ ਦੇਸ਼ ਭਰ ਵਿਚ ਕਿਲਾ ਰਾਏਪੁਰ ਦੀਆਂ ਪੇਂਡੂ ਖੇਡਾਂ ਦਾ ਮਾਡਲ ਲਾਗੂ ਕਰਨ ਲਈ ਹਰਸੰਭਵ ਕੋਸ਼ਿਸ਼ ਕੀਤੀ। ਸ੍ਰੀ ਤਿਵਾੜੀ ਨੇ ਕਿਹਾ ਕਿ ਅਜਿਹੀਆਂ ਦਿਹਾਤੀ ਖੇਡਾਂ ਦੇ ਰਾਹੀਂ ਨੌਜਵਾਨਾਂ ਨੂੰ ਨਾ ਸਿਰਫ ਨਸ਼ਿਆਂ ਦੀ ਲਾਹਨਤ ਤੋਂ ਬਚਾਇਆ ਜਾ ਸਕਦਾ ਹੈ, ਬਲਕਿ ਉਨ•ਾਂ ਦੀ ਸ਼ਕਤੀ ਉਸਾਰੂ ਕੰਮਾਂ ’ਚ ਲਗਾਈ ਜਾ ਸਕਦੀ ਹੈ। ਉਨ•ਾਂ ਇਸ ਗੱਲ ’ਤੇ ਚਿੰਤਾ ਪ੍ਰਗਟ ਕੀਤੀ ਕਿ ਪੰਜਾਬ ਦੀ ਜਵਾਨੀ ਇਸ ਵੇਲੇ ਨਸ਼ਿਆਂ ’ਚ ਰੁੱਲ ਰਹੀ ਹੈ। ਸ੍ਰੀ ਤਿਵਾੜੀ ਨੇ ਗਰੇਵਾਲ ਸਪੋਰਟਸ ਐਸੋਸੀਏਸ਼ਨ ਨੂੰ ਖੇਡਾਂ ਲਈ ਸਟੇਡੀਅਮ ਬਣਾਉਣ ਤੇ ਹੋਰ ਕਮਰਿਆਂ ਦੀ ਉਸਾਰੀ ਲਈ ਆਪਣੇ ਅਖਤਿਆਰੀ ਫੰਡ ਵਿਚੋਂ 10 ਲੱਖ ਰੁਪਏ ਦਾ ਚੈ¤ਕ ਭੇਂਟ ਕੀਤਾ। ਇਸ ਮੌਕੇ ਬੋਲਦਿਆਂ ਉਨ•ਾਂ ਕਿਲਾ ਰਾਏਪੁਰ ਦੀਆਂ ਦਿਹਾਤੀ ਖੇਡਾਂ ਨੂੰ ਹੋਰ ਵਿਸ਼ਾਲ ਤੇ ਵਿਆਪਕ ਬਣਾਉਣ ਲਈ ਸਰਕਾਰ ਵੱਲੋਂ ਹਰਸੰਭਵ ਸਹਿਯੋਗ ਤੇ ਸਹਾਇਤਾ ਦਾ ਭਰੌਸਾ ਦਿੱਤਾ। ਸ੍ਰੀ ਤਿਵਾੜੀ ਨੇ ਵੱਖ ਵੱਖ ਖੇਡਾਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਤੋਂ ਪਹਿਲਾਂ ਕਿਲਾ ਰਾਏਪੁਰ ਪੁੱਜਣ ’ਤੇ ਸ੍ਰੀ ਤਿਵਾੜੀ ਦਾ ਭਰਵਾਂ ਨਿੱਘਾ ਸਵਾਗਤ ਕੀਤਾ ਗਿਆ। ਸ੍ਰੀ ਤਿਵਾੜੀ ਨੇ ਨਵੇਂ ਸਟੇਡੀਅਮ ਦਾ ਨੀਂਹ ਪੱਥਰ ਰੱਖਿਆ। ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਤਿਵਾੜੀ ਨੇ ਫੀਚਰ ਫਿਲਮ ਵਿਸ਼ਵਰੂਪਮ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਤਾਮਿਲਨਾਡੂ ਸਰਕਾਰ ਵੱਲੋਂ ਇਸ ਫਿਲਮ ਉਪਰ ਪਾਬੰਦੀ ਲਗਾਏ ਜਾਣਾ ਜਾਇਜ਼ ਨਹੀਂ। ਸ੍ਰੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਣਾਇਆ ਗਿਆ ਫਿਲਮ ਸੈਂਸਰ ਬੋਰਡ ਜਦ ਕਿਸੇ ਫਿਲਮ ਨੂੰ ਆਪਣੀ ਪ੍ਰਵਾਨਗੀ ਦੇ ਦਿੰਦਾ ਹੈ, ਤਾਂ ਉਸ ਮਗਰੋਂ ਕੋਈ ਵੀ ਸੰਸਥਾ ਜਾਂ ਸੰਗਠਨ ਉਸ ਫਿਲਮ ਉਪਰ ਆਪਣੇ ਆਪ ਪਾਬੰਦੀ ਨਹੀਂ ਲਗਾ ਸਕਦਾ। ਉਨ•ਾਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਤੇ ਨਿਰਮਾਤਾਵਾਂ ਦੇ ਹਿੱਤਾਂ ਦਾ ਖਿਆਲ ਕਰਦਿਆਂ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਇਕ ਅਜਿਹੀ ਕਮੇਟੀ ਕਾਇਮ ਕਰਨ ਦਾ ਫੈਸਲਾ ਕੀਤਾ ਹੈ, ਜੋ ਮੌਜੂਦਾ ਸਿਨੇਮਾਟੋਗ੍ਰਾਫੀ ਐਕਟ ਦੀ ਸਮੀਖਿਆ ਕਰੇਗੀ ਅਤੇ ਉਸ ਵਿਚ ਤਬਦੀਲੀਆਂ ਬਾਰੇ ਸੁਝਾਅ ਦੇਵੇਗੀ। ਸ੍ਰੀ ਤਿਵਾੜੀ ਨੇ ਕਿਹਾ ਕਿ ਕਮੇਟੀ ਦੀ ਬਣਤਰ ਤੇ ਉਸ ਦੀਆਂ ਹਵਾਲਾ ਸ਼ਰਤਾਂ ਬਾਰੇ ਛੇਤੀ ਹੀ ਐਲਾਨ ਕੀਤਾ ਜਾਵੇਗਾ। ਇਸ ਮੌਕੇ ਸੂਬੇ ਦੇ ਸਾਬਕਾ ਮੰਤਰੀ ਸ੍ਰੀ ਮਲਕੀਤ ਸਿੰਘ ਦਾਖਾ, ਸ੍ਰੀ ਈਸ਼ਰ ਸਿੰਘ ਮੇਹਰਬਾਨ, ਸਾਬਕਾ ਵਿਧਾਨਕਾਰ ਸ੍ਰੀ ਜਸਬੀਰ ਸਿੰਘ ਜੱਸੀ ਖੰਗੂੜਾ, ਜਿਲ•ਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਸ੍ਰੀ ਪਵਨ ਦੀਵਾਨ, ਪੰਜਾਬ ਹਾਊਸਫੈਡ ਦੇ ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ ਗਰੇਵਾਲ, ਸਕੱਤਰ ਬਲਵਿੰਦਰ ਸਿੰਘ, ਰਣਜੀਤ ਸਿੰਘ ਮਾਂਗਟ, ਪਰਮਜੀਤ ਸਿੰਘ ਘਵੱਦੀ, ਅਵਤਾਰ ਸਿੰਘ ਗਰੇਵਾਲ, ਭਜਨ ਸਿੰਘ ਦੇਤਵਾਲ, ਚਰਨ ਸਿੰਘ ਠੇਕੇਦਾਰ, ਚਰਨ ਸਿੰਘ ਗੁਰਮ ਤੇ ਖੇਡ ਜਗਤ ਨਾਲ ਜੁੜੀਆਂ ਅਨੇਕਾਂ ਹੋਰ ਸਖਸ਼ੀਅਤਾਂ ਹਾਜ਼ਰ ਸਨ।

Post a Comment