ਨਾਭਾ, 23 ਫਰਵਰੀ (ਜਸਬੀਰ ਸਿੰਘ ਸੇਠੀ) – ਅ¤ਜ ਸਥਾਨਕ ਸ਼ਹਿਰ ਨਾਭਾ ਵਿਖੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ 59ਵੇਂ ਜਨਮ ਦਿਵਸ ਤੇ ਸਰਕਾਰੀ ਬਿਲਡਿੰਗ ਅਤੇ ਆਮ ਰਸਤਿਆਂ ਤੇ ਸਫਾਈ ਕੀਤੀ ਗਈ। ਨਿਰੰਕਾਰੀ ਬਾਬਾ ਹਰਦੇਵ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਾਭਾ ਬ੍ਰਾਂਚ ਦੇ ਪ੍ਰਮੁ¤ਖ ਬਲਵੰਤ ਸਿੰਘ ਦੀ ਅਗਵਾਈ ਹੇਠ ਇਹ ਮੁਹਿੰਮ ਚਲਾਈ ਗਈ ਅਤੇ ਸਰਕਾਰੀ ਹਸਪਤਾਲ ਨਾਭਾ ਵਿਖੇ ਸਫਾਈ ਕੀਤੀ ਗਈ ਅਤੇ ਮਰੀਜਾਂ ਨੂੰ ਫਲ, ਫਰੂਟ ਵੰਡੇ ਗਏ ਅਤੇ ਰੁ¤ਖ ਲਗਾਏ ਗਏ। ਇਸ ਸੇਵਾ ਦੇ ਵਿਚ ਲੋਕਲ ਨਿਰੰਕਾਰੀ ਸੰਗਤ ਅਤੇ ਆਸ-ਪਾਸ ਦੇ ਪਿੰਡਾ ਦੀਆਂ ਬ੍ਰਾਂਚਾਂ ਨੇ ਵੀ ਹਿ¤ਸਾ ਲਿਆ। ਸੇਵਾਦਾਰਾਂ ਦੇ ਮੈਂਬਰਾਂ ਨੇ ਬੜੇ ਹੀ ਸ਼ਰਧਾ ਪੂਰਵਕ ਆਪਣੀਆਂ-ਆਪਣੀਆਂ ਡਿਊਟੀਆਂ ਨਿਭਾਈਆਂ ਅਤੇ ਸਰਕਾਰੀ ਬਿਲੰਡਿੰਗ ਹਸਪਤਾਲ ਨਾਭਾ ਵਿਖੇ ਝਾੜੂ, ਪੋਚੇ ਲਗਾ ਕੇ ਅਤੇ ਐਮਰਜੈਂਸੀ ਹਾਲ ਦੀ ਵੀ ਸਫਾਈ ਕੀਤੀ ਗਈ। ਇਸ ਸਫਾਦੀ ਅਭਿਆਨ ਦਾ ਉਦਘਾਟਨ ਸਰਕਾਰੀ ਹਸਪਤਾਲ ਦੇ ਐਸ.ਐਮ.ਓ. ਡਾਕਟਰ ਅਨੂਪ ਮੋਦੀ ਨੇ ਕੀਤਾ। ਨਿਰੰਕਾਰੀ ਮਿਸ਼ਨ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਾਇਆ ਗਿਆ। ਇਸ ਮੌਕੇ ਤੇ ਖੇਤਰੀਯ ਸੰਚਾਲਕ ਮਨਮੋਹਨ ਸਿੰਘ , ਨਾਭਾ ਦੇ ਸੇਵਾ ਦਲ ਦੇ ਸੰਚਾਲਕ ਸੂਰਜ ਮੋਹਨ, ਸਿਕਸਿਕ ਸਾਧਾ ਸਿੰਘ , ਕੁਲਦੀਪ ਸਿੰਘ, ਦਿਆਲ ਸਿੰਘ, ਅਮਰੀਕਾ ਤੋਂ ਬੈਂਸ ਸਾਹਿਬ, ਮਹਿੰਦਰ ਸਿੰਘ , ਧਰਮਪਾਲ ਮਿ¤ਤਲ ਆਦਿ ਨੇ ਸੇਵਾ ਦੇ ਵਿਚ ਵ¤ਧ ਚੜ•ਕੇ ਹਿ¤ਸਾ ਲਿਆ।


Post a Comment