ਸਰਦੂਲਗੜ੍ਹ 23 ਫਰਵਰੀ (ਸੁਰਜੀਤ ਸਿੰਘ ਮੋਗਾ) ਸਥਾਨਿਕ ਸ਼ਹਿਰ ਵਿੱਚ ਸਮਾਜਿਕ ਕੰਮਾ ਨੂੰ ਪਹਿਲ ਦੇ ਅਧਾਰ ਤੇ ਅੱਗੇ ਵੱਧ ਕੇ ਕਰਨ ਵਾਲੀ ਇਲਾਕੇ ਦੀ ਪ੍ਰਚਲਿਤ ਕਲੱਬ ਪਰਿਆਸ ਵੈਲਫੇਅਰ ਕਲੱਬ ਜਿਸ ਨੇ ਅੱਖਾ ਅਤੇ ਖੂਨਦਾਨ ਕੈੱਪ , ਗਰੀਬ ਲੜਕੀਆ ਦੀਆ ਸਾਦੀਆ ਲਈ ਮੱਦਦ ਕਰਨਾ, ਸਿਵਲ ਹਸਪਤਾਲ ਵਿੱਚ ਮਰੀਜਾ ਲਈ ਰੋਟੀ ਆਦਿ ਫਰੀ ਦੇਣਾ, ਗਰੀਬਾ ਅਤੇ ਬੇ-ਸਹਾਰਾ ਲੌੜਬੰਦਾ ਨੂੰ ਫਰੀ ਦਵਾਈ ਅਤੇ ਬੱਚਿਆ ਦੀ ਪੜਾਈ ਵਿੱਚ ਮਦਦ ਕਰਨਾ ਆਦਿ ਭਲਾਈ ਦੇ ਕੰਮ ਕਰ ਰਹੀ ਹੈ। ਪਿੰਡਾ ਅਤੇ ਸ਼ਹਿਰਾ ਵਿੱਚ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪੌਦੇ ਲਾਉਣੇ, ਨਸ਼ਿਆ ਦੇ ਜੱਕੜ ਵਿੱਚੋ ਨੌਜਵਾਨਾ ਨੂੰ ਕੱਢਣ ਲਈ ਕੈੱਪ ਲਾ ਕੇ ਅਤੇ ਕੰਨਿਆ ਭਰੂਣ ਹੱਤਿਆ, ਏਡਜ ਪ੍ਰਤੀ ਜਾਗਰੂਕ ਕਰਨ ਲਈ ਕੈੱਪ ਲਾਏ ਜਾ ਰਹੇ ਹਨ। ਐਬੂਲੈਸ ਦੀ ਸਹੂਲਤ ਕਰਵਾਉਣੀ, ਗਰਮੀਆ ਵਿੱਚ ਠੰਡੇ ਪਾਣੀ ਦੀਆ ਛਬੀਲਾ ਆਦਿ ਲਾਉਣਾ, ਕੜਾਕੇ ਦੀ ਸਰਦੀ ਤੋ ਬਚਾਉਣ ਲਈ ਗਰੀਬਾ, ਬੇਸਹਾਰਿਆ ਨੂੰ ਗਰਮ ਲੋਈਆ ਅਤੇ ਕੰਬਲ ਦੇਣੇ ਆਦਿ ਚੰਗੇ ਭਲਾਈ ਦੇ ਕਾਰਜ ਕਰਨ 'ਚ ਮੋਹਰੀ ਬਣ ਗਈ ਹੈ। ਪਰਿਆਸ ਵੈਲਫੇਅਰ ਕਲੱਬ ਦੇ ਪ੍ਰਧਾਨ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਆਉਣ ਵਾਲੇ ਦਿਨਾ ਵਿੱਚ ਅੱਖਾ ਦੇ ਰੋਗ, ਲੈਨੱਜ ਅਤੇ ਅਪਰੇਸ਼ਨ ਕੈੱਪ ਲਾਇਆ ਜਾਵੇਗਾ। ਸਭ ਤੋ ਅਹਿਮ ਗੱਲ ਹੈ ਕੈਪ ਵਿੱਚ ਬੀ.ਪੀ.ਐਲ. ਕਾਰਡ ਵਾਲੇ ਗਰੀਬ ਮਰੀਜਾ ਦੇ ਅਪਰੇਸ਼ਨ, ਦਵਾਈਆ ਕਲੱਬ ਵੱਲੋ ਫਰੀ ਕਰਨ ਦੇ ਉਪਰਾਲੇ ਕੀਤੇ ਜਾਣਗੇ। ਇਸ ਮੌਕੇ ਉਹਨਾ ਨਾਲ ਹੈਪੀ ਅਰੋੜਾ ਸੈਕਟਰੀ, ਮਾਸਟਰ ਦੇਵੀ ਲਾਲ, ਸੁਰੇਸ ਸਰਮਾ ਅਤੇ ਗੁਰਲਾਲ ਸੋਨੀ ਆਦਿ ਹਾਜਿਰ ਸਨ।

Post a Comment