ਪ੍ਰਵੇਸ਼ ਪ੍ਰਾਜੈਕਟ ਦੇ ਨਤੀਜਿਆਂ ਵਿ¤ਚ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨੇ ਸੂਬੇ ਵਿ¤ਚੋਂ ਮੋਹਰੀ ਸਥਾਨ ਹਾਸਿਲ ਕੀਤੇ

Tuesday, February 12, 20130 comments


ਸ੍ਰੀ ਮੁਕਤਸਰ ਸਾਹਿਬ, 12 ਫਰਵਰੀ/ ਸਫਲਸੋਚ/ਪੰਜਾਬ ਦੀ ਪ੍ਰਾਇਮਰੀ ਸਿ¤ਖਿਆ ਨੂੰ ਰੌਚਿਕ ਬਨਾਉਣ ਅਤੇ ਇਸ ਵਿ¤ਚ ਗੁਣਾਤਮਿਕ ਸੁਧਾਰ ਲਿਆਉਣ ਵਾਸਤੇ ਸਰਕਾਰ ਵ¤ਲੋਂ ਪ੍ਰਾਇਮਰੀ ਸਕੂਲਾਂ ਵਿ¤ਚ ਚਲਾਏ ਜਾ ਰਹੇ ਠਪ੍ਰਵੇਸ਼ ਪ੍ਰਾਜੈਕਟਠ ਤਹਿਤ ਹੋਈ ਮ¤ਧਵਰਤੀ ਜਾਂਚ ਦੇ ਐਲਾਨੇ ਗਏ ਸੂਬਾ ਪ¤ਧਰੀ ਨਤੀਜਿਆਂ ਵਿ¤ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਪੰਜਾਬ ਵਿ¤ਚੋਂ ਮੋਹਰੀ ਸਥਾਨ ਹਾਸਿਲ ਕੀਤੇ ਹਨ ਜਿ¤ਥੋਂ ਜ਼ਿਲ੍ਹੇ ਦੀ ਪ੍ਰਾਇਮਰੀ ਸਿ¤ਖਿਆ ਦੇ ਮਜਬੂਤ ਹੋਣ ਦੇ ਸਪ¤ਸ਼ਟ ਸੰਕੇਤ ਮਿਲਦੇ ਹਨ।। ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਿ¤ਖਿਆ ਅਫਸਰ (ਐਲੀਮੈਂਟਰੀ ਅਤੇ ਸੈਕੰਡਰੀ) ਸ੍ਰੀ ਦਵਿੰਦਰ ਕੁਮਾਰ ਰਜੌਰੀਆ ਅਤੇ ਪ੍ਰਵੇਸ਼ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਦ¤ਸਿਆ ਕਿ ਮ¤ਧਵਰਤੀ ਜਾਂਚ ਦੇ ਨਤੀਜਿਆਂ ਵਿ¤ਚ ਅੰਗਰੇਜੀ ਵਿਸ਼ੇ ਵਿ¤ਚੋਂ ਜ਼ਿਲ੍ਹੇ ਨੇ ਪੰਜਾਬ ਵਿ¤ਚੋਂ ਤੀਸਰਾ ਅਤੇ ਹਿੰਦੀ ਵਿ¤ਚੋਂ ਚੌਥਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਪੰਜਾਬੀ ਅਤੇ ਗਣਿਤ ਦੋਵਾਂ ਵਿਸ਼ਿਆਂ ਵਿ¤ਚੋਂ ਛੇਵਾਂ ਸਥਾਨ ਰਿਹਾ ਹੈ।। ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਕਾਫੀ ਮਿਹਨਤ ਕਰਵਾਈ ਜਿਸ ਕਰਕੇ ਨਤੀਜੇ ਵਿ¤ਚ ਸੁਧਾਰ ਦੇਖਣ ਨੂੰ ਮਿਲਿਆ।। ਉਂਝ ਕਈ ਸਕੂਲਾਂ ਵਿ¤ਚ ਵਿਦਿਆਰਥੀ ਅਧਿਆਪਕ ਅਨੁਪਾਤ ਵਧੀਆ ਹੋਣ ਦੇ ਬਾਵਜੂਦ ਨਤੀਜੇ ਕਾਫੀ ਨਿਰਾਸ਼ਾਜਨਕ ਰਹੇ ਜਿੰਨਾਂ ਖਿਲਾਫ ਵਿਭਾਗੀ ਕਾਰਵਾਈ ਦਾ ਅਮਲ ਸ਼ੁਰੂ ਕੀਤਾ ਜਾ ਰਿਹਾ ਹੈ।। ਜ਼ਿਲ੍ਹਾ ਸਿ¤ਖਿਆ ਅਫਸਰ ਸ੍ਰੀ ਰਜੌਰੀਆ ਅਤੇ ਪ੍ਰਵੇਸ਼ ਜ਼ਿਲਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਵੇਰਵੇ ਦਿੰਦਿਆਂ ਦ¤ਸਿਆ ਕਿ ਮ¤ਧਵਰਤੀ ਜਾਂਚ ਵਿ¤ਚ ਪਹਿਲੀ ਤੋਂ ਪੰਜਵੀਂ ਜਮਾਤ ਵਿ¤ਚ ਪੜਦੇ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਕਰੀਬ 34 ਹਜ਼ਾਰ ਵਿਦਿਆਰਥੀਆਂ ਨੂੰ ਸ਼ਾਮਿਲ ਕੀਤਾ ਗਿਆ ਸੀ।। ਨਤੀਜਿਆਂ ਦੀ ਪ੍ਰਤੀਸ਼ਤਤਾ ਦੇ ਆਧਾਰ ਤੇ ਬਲਾਕ ਲੰਬੀ ਨੇ ਜ਼ਿਲ੍ਹੇ ਵਿ¤ਚੋਂ ਪਹਿਲਾ ਸਥਾਨ, ਬਲਾਕ ਮਲੋਟ ਨੇ ਦੂਸਰਾ, ਬਲਾਕ ਮੁਕਤਸਰ-2 ਨੇ ਤੀਸਰਾ, ਬਲਾਕ ਗਿ¤ਦੜਬਾਹਾ ਨੇ ਚੌਥਾ, ਬਲਾਕ ਦੋਦਾ (ਗਿ¤ਦੜਬਾਹਾ-2) ਨੇ ਪੰਜਵਾਂ ਅਤੇ ਬਲਾਕ ਮੁਕਤਸਰ-1 ਨੇ ਆਖਰੀ ਛੇਵਾਂ ਸਥਾਨ ਹਾਸਿਲ ਕੀਤਾ।। ਇਸੇ ਤਰ੍ਹਾਂ ਹੀ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਦੇ ਬ੍ਰਾਂਚ ਸਕੂਲ ਬਾਦਲ, ਸਿੰਘੇਵਾਲਾ ਬ੍ਰਾਂਚ ਅਤੇ ਅਰਨੀਵਾਲਾ ਵਜ਼ੀਰਾ (ਤਿੰਨੇ ਬਲਾਕ ਲੰਬੀ) ਨੇ ਜ਼ਿਲ੍ਹੇ ਦੇ ਬਾਂਚ ਸਕੂਲਾਂ ਵਿ¤ਚੋਂ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ ਜਦੋਂ ਕਿ ਮੁ¤ਖ ਸਕੂਲਾਂ ਵਿ¤ਚੋਂ ਕੈਂਪ ਨੰਬਰ-1 ਮਲੋਟ, ਵੈਸਟ-2 ਮਲੋਟ ਅਤੇ ਚੌਂਤਰਾ ਸਕੂਲ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਰਹੇ ਹਨ।। ਸ੍ਰੀ ਰਜੌਰੀਆ ਅਤੇ ਸ. ਬਰਾੜ ਅਨੁਸਾਰ ਜ਼ਿਲੇ ਦੇ 12 ਪ੍ਰਾਇਮਰੀ ਸਕੂਲਾਂ ਤਰਖਾਣਵਾਲਾ, ਪਿੰਡ ਮਲੋਟ-2, ਭੰਗਚੜੀ, ਅਸਪਾਲ, ਸਦਰਵਾਲਾ, ਗੂੜੀ ਸੰਘਰ, ਲੰਬੀ ਮੇਨ, ਰਣਜੀਤਗੜ੍ਹ ਝੁ¤ਗੇ, ਲੁਬਾਣਿਆਂਵਾਲੀ, ਝਬੇਲਵਾਲੀ, ਰ¤ਤਾਖੇੜਾ ਛੋਟਾ ਅਤੇ ਬਸਤੀ ਕਰਮਪੁਰਾ ਦਾ ਕੁ¤ਲ ਨਤੀਜਾ 35 ਪ੍ਰਤੀਸ਼ਤ ਤੋਂ ਵੀ ਘ¤ਟ ਰਿਹਾ ਹੈ ਜਿੰਨਾਂ ਵਿਰੁ¤ਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।। ਇਸੇ ਤਰਾਂ ਹੀ ਬਲਾਕ ਦੋਦਾ (ਗਿ¤ਦੜਬਾਹਾ-2) ਦੇ ਸਕੂਲਾਂ ਮ¤ਲਣ ਮੇਨ, ਵਾੜਾ ਕਿਸ਼ਨਪੁਰਾ ਅਤੇ ਸੋਥਾ, ਬਲਾਕ ਮੁਕਤਸਰ-1 ਦੇ ਮਾਂਗਟ ਕੇਰ, ਰਣਜੀਤਗੜ੍ਹ ਅਤੇ ਸ¤ਕਾਂਵਾਲੀ, ਬਲਾਕ ਮਲੋਟ ਦੇ ਬੁਰਜ ਸਿ¤ਧਵਾਂ, ਸੰਤ ਨਗਰ ਅਤੇ ਬਾਬਾ ਰਾਮਦੇਵ ਮਲੋਟ, ਬਲਾਕ ਮੁਕਤਸਰ-2 ਦੇ ਮਹਾਂਬ¤ਧਰ, ਖੂਨਣਕਲਾਂ ਅਤੇ ਫੂਲੇਵਾਲਾ, ਬਲਾਕ ਲੰਬੀ ਦੇ ਮੰਡੀ ਕਿ¤ਲਿਆਂਵਾਲੀ, ਕੁ¤ਤਿਆਂਵਾਲੀ ਅਤੇ ਤਪਾਖੇੜਾ ਮੇਨ ਅਤੇ ਬਲਾਕ ਗਿ¤ਦੜਬਾਹਾ ਦੇ ਸਕੂਲਾਂ ਗਿ¤ਦੜਬਾਹਾ ਨੰਬਰ-1, ਛ¤ਤੇਆਣਾ ਅਤੇ ਕੋਟਭਾਈ ਸਕੂਲਾਂ ਦਾ ਨਤੀਜਾ ਵੀ ਕਾਫੀ ਮਾੜਾ ਰਿਹਾ ਹੈ ਜਿਸ ਸਬੰਧੀ ਸਕੂਲਾਂ ਨੂੰ ਕਾਰਨ ਦ¤ਸੋ ਨੋਟਿਸ ਭੇਜੇ ਜਾ ਰਹੇ ਹਨ।।ਜ਼ਿਲ੍ਹਾ ਸਿ¤ਖਿਆ ਅਫਸਰ ਸ੍ਰੀ ਰਜੌਰੀਆ ਅਤੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ ਨੇ ਇਹ ਵੀ ਦ¤ਸਿਆ ਕਿ ਵਧੀਆ ਨਤੀਜਾ ਦੇਣ ਵਾਲੇ ਸਕੂਲਾਂ ਨੂੰ ਪ੍ਰਸੰਸਾ ਪ¤ਤਰ ਅਤੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਜਾਵੇਗਾ।। ਉਨ੍ਹਾਂ ਕਿਹਾ ਕਿ ਮਾਰਚ ਮਹੀਨੇ ਦੇ ਪਹਿਲੇ ਹਫਤੇ ਸ਼ੁਰੂ ਹੋਣ ਵਾਲੀ ਅੰਤਿਮ ਜਾਂਚ ਪ੍ਰੀਖਿਆ ਵਿ¤ਚ ਵਧੀਆ ਨਤੀਜਾ ਲਿਆਉਣ ਵਾਸਤੇ ਯੋਜਨਾਬੰਦੀ ਕਰ ਦਿ¤ਤੀ ਗਈ ਹੈ ਅਤੇ ਅਧਿਆਪਕਾਂ ਨੂੰ ਪੂਰੀ ਤਨਦੇਹੀ ਨਾਲ ਪੜਾਉਣ ਤੇ ਵਿਦਿਆਰਥੀਆਂ ਦੀ ਰੋਜ਼ਾਨਾ ਹਾਜ਼ਰੀ ਵਧਾਉਣ ਬਾਰੇ ਪ੍ਰੇਰਿਆ ਜਾ ਰਿਹਾ ਹੈ।।ਇਸ ਮੌਕੇ ਡੀ.ਪੀ.ਸੀ. ਸੁਨੀਲ ਕੁਮਾਰ, ਬੀ.ਪੀ.ਈ.ਓ. ਮੁਕਤਸਰ-2 ਅਮਰਜੀਤ ਕੌਰ, ਬੀ.ਪੀ.ਈ.ਓ. ਦੋਦਾ ਦਿਆਲ ਸਿੰਘ, ਬੀ.ਪੀ.ਈ.ਓ. ਗਿ¤ਦੜਬਾਹਾ ਮੁਖਤਿਆਰ ਕੌਰ, ਬੀ.ਪੀ.ਈ.ਓ. ਲੰਬੀ ਕ੍ਰਿਸ਼ਨਾ ਰਾਣੀ, ਬੀ.ਪੀ.ਈ.ਓ. ਮੁਕਤਸਰ-2 ਦਰਸ਼ਨ ਸਿੰਘ ਅਤੇ ਸਹਾਇਕ ਕੋਆਰਡੀਨੇਟਰ ਮਨਜੀਤ ਸਿੰਘ ਪਿਉਰੀ ਵੀ ਮੌਜੂਦ ਸਨ।।         

ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰਵੇਸ਼ ਪ੍ਰਾਜੈਕਟ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ  ਜ਼ਿਲ੍ਹਾ ਸਿ¤ਖਿਆ ਅਫਸਰ ਸ੍ਰੀ ਦਵਿੰਦਰ ਕੁਮਾਰ ਰਜੌਰੀਆ ਅਤੇ ਪ੍ਰਵੇਸ਼ ਪ੍ਰਾਜੈਕਟ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਮੀਤ ਸਿੰਘ ਬਰਾੜ।।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger