ਲੁਧਿਆਣਾ , 5 ਫਰਵਰੀ (ਸਤਪਾਲ ਸੋਨੀ) ਭਾਰਤੀ ਦਲਿਤ ਸੈਨਾ ਦੀ ਵਿਸ਼ੇਸ਼ ਮਿੰਟੀਗ ਧਰਮ ਗੁਰੂ ਅਰੁਣ ਸਿਧੂ ਦੀ ਜੀ ਪ੍ਰਧਾਨਗੀ ਹੇਠ ਸਥਾਨਕ ਅਕਾਲ ਮਾਰਕੀਟ ਵਿ¤ਖੇ ਆਯੋਜਿਤ ਕੀਤੀ ਗਈ । ਬੈਠਕ ਦੇ ਦੌਰਾਨ ਸਰਵ ਸੰਮਤੀ ਨਾਲ ਸੰਗਠਨ ਦੇ ਸੀਨੀਅਰ ਅਤੇ ਵਫਾਦਾਰ ਆਗੂ ਸੰਜੀਵ ਆਦਿਵੰਸ਼ੀ ਨੂੰ ਭਾਰਤੀ ਦਲਿਤ ਸੈਨਾ ਦੀ ਪੰਜਾਬ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ । ਮਿੰਟੀਗ’ਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਯੂਥ ਅਕਾਲੀ ਨੇਤਾ ਗੁਰਦੀਪ ਸਿੰਘ ਗੋਸ਼ਾ ਨੇ ਸੰਜੀਵ ਆਦਿਵੰਸ਼ੀ ਨੂੰ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਧਰਮ ਗੁਰੂ ਅਰੁਣ ਸਿਧੂ ਜੀ ਭਾਰਤੀ ਦਲਿਤ ਸੈਨਾ ਰਾਹੀਂ ਦਲਿਤ ਸਮਾਜ ਦੀ ਉ¤ਨਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸਿਧੂ ਜੀ ਦਿਨ - ਰਾਤ ਦਲਿਤਾਂ ਅਤੇ ਪਿਛੜੀਆਂ ਦੀ ਸੇਵਾ ਵਿ¤ਚ ਬਿਤਾ ਕੇ ਉਨ•ਾਂ ਦੇ ਉਥਾਨ ਲਈ ਕਾਰਜ ਕਰਦੇ ਹਨ ਜਿਸਦੀ ਜਿੰਨੀ ਪ੍ਰਸ਼ੰਸਾ ਕੀਤੀ ਜਾਵੇ ਘ¤ਟ ਹੈ । ਸੂਬਾ ਇ¤ਕਾਈ ਦੇ ਨਵ ਨਿਯੂਕਤ ਪ੍ਰਧਾਨ ਸੰਜੀਵ ਆਦਿਵੰਸ਼ੀ ਨੇ ਭਾਰਤੀ ਦਲਿਤ ਸੈਨਾ ਦੀ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਵਾਇਆ ਕਿ ਉਹ ਸੰਗਠਨ ਦੀਆਂ ਨੀਤੀਆਂ ਤੇ ਪ੍ਰੋਗਾਮਾ ਦੀ ਪਹਿਰੇਦਾਰੀ ਕਰਦੇ ਹੋਏ ਸਮਾਜ ਦੇ ਪਿਛੜੇ ਵਰਗ ਦੀ ਭਲਾਈ ਲਈ ਕੰਮ ਕਰਣਗੇ । ਇਸ ਮੌਕੇ ਧਰਮ ਗੁਰੂ ਅਰੁਣ ਸਿਧੂ , ਸੋਨੂੰ ਮਨਚੰਦਾ , ਰਵਿੰਦਰ ਸਿੰਘ ਕਾਲ਼ਾ , ਜਗਮੋਹਨ ਸਿੰਘ ਗ¤ਗੂ , ਕੁ¤ਕੀ ਮਹਿਮੀ , ਜਸਵੰਤ ਸਿੰਘ ਸ਼ੰਮੀ , ਮਨਪ੍ਰੀਤ ਸਿੰਘ ਮੰਗਾ , ਪ੍ਰਿੰਸ , ਕਮਲ ਜਨਾਗਲ , ਸੋਨੂ ਸ਼ਿੰਦਾ ਸਮੇਤ ਹੋਰ ਵੀ ਮੌਜੂਦ ਸਨ ।

Post a Comment