ਲੁਧਿਆਣਾ 5 ਫ਼ਰਵਰੀ (ਸਤਪਾਲ ਸੋਨੀ ) ਪੰਜਾਬ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਮੁੱਖ ਮੰਤਰੀ, ਉ¤ਪ ਮੁੱਖ ਮੰਤਰੀ, ਸਿੱਖਿਆ ਮੰਤਰੀ ਪੰਜਾਬ ਆਏ ਦਿਨ ਲੋਕਾਂ ਨੂੰ ਭਰਮਾਊ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਬਹੁਤ ਸਾਰੇ ਸਕੂਲਾਂ ਵਿੱਚਂ ਐਸ.ਸੀ. ਵਿਦਿਆਰਥੀਆ ਨੂੰ ਕੋਈ ਵਜੀਫ਼ਾ ਨਹੀਂ ਮਿਲ ਰਿਹਾ। ਜਦੋਂ ਕਿ ਸਰਕਾਰ ਵਲੋਂ ਹਰ ਰੋਜ ਟੀ.ਵੀ. ਉ¤ਪਰ ਵਜੀਫ਼ਾ ਦੇਣ ਦੇ ਇਸ਼ਤਿਹਾਰ ਦਿੱਤੇ ਜਾ ਰਹੇ ਹਨ। ਜੋ ਲੋਕਾਂ ਨੂੰ ਝੂਠਾ ਦਿਲਾਸਾ ਦੇਣ ਵਾਲੀ ਗੱਲ ਅਤੇ ਲੋਕਾਂ ਨਾਲ ਧੋਖਾ ਹੈ। ਇਨ•ਾਂ ਸ਼ਬਦਾ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਜ਼ਿਲ•ਾ ਦਿਹਾਤੀ ਦੇ ਇੰਚਾਰਜ਼ ਸ਼ਿਵ ਚੰਦ ਗੋਗੀ ਨੇ ਅੱਜ ਮੇਹਰਬਾਨ ਸਥਿਤ ਆਪਣੇ ਦਫ਼ਤਰ ਵਿੱਚ ਬਸਪਾ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ•ਾਂ ਅੱਗੇ ਕਿਹਾ ਕਿ ਸਰਕਾਰਾਂ ਦੇ ਮੰਤਰੀ ਫੋਕੀ ਬਿਆਨਬਾਜ਼ੀ ਕਰ ਰਹੇ ਹਨ ਕਿ ਜੋ ਵਿਦਿਆਰਥੀ 10ਵੀਂ ਜਾਂ ਬਾਰਵੀਂ ਜਮਾਤ ਤੋਂ ਬਾਅਦ ਸਰਕਾਰੀ ਜਾਂ ਪ੍ਰਾਈਵੇਟ ਕਾਲਜਾਂ ਵਿੱਚ ਕਿੱਤਾ ਮੁੱਖੀ ਕੋਰਸ ਕਰਨੇ ਉਨ•ਾਂ ਦੀਆਂ ਫੀਸਾ ਸਰਕਾਰ ਦੇਵੇਗੀ। ਪਰ ਇਨ•ਾਂ ਬੱਚਿਆ ਨੂੰ ਜਨਰਲ ਕੈਟਾਗਿਰੀ ਤੋਂ ਵੱਧ ਫ਼ੀਸਾ ਅਦਾ ਕਰਨੀਆ ਪੈਂਦੀਆ ਹਨ। ਫ਼ੀਸ ਦੇਣ ਤੋਂ ਅਸਮਰੱਥ ਵਿਦਿਅਰਥੀਆ ਨੂੰ ਕਾਲਜ਼ਾ ਵਾਲੇ ਜਲੀਲ ਕਰਦੇ ਹਨ ਅਤੇ ਉਨ•ਾਂ ਨੂੰ ਇਮਤਿਹਾਨ ਵਿੱਚ ਬੈਠਣ ਨਹੀਂ ਦਿੰਦੇ। ਪੰਜਾਬ ਸਰਕਾਰ ਵਿ¤ਚ ਇਸ ਫਿਰਕੇ ਨਾਲ ਸਬੰਧਿਤ ਮੰਤਰੀ, ਐਮ.ਐਲ.ਏ, ਜੋ ਆਪਣੇ ਸਮਾਜ ਦਾ ਭਲਾ ਨਹੀਂ ਕਰਵਾ ਸਕਦੇ ਉਨ•ਾਂ ਨੂੰ ਤੁਰੰਤ ਅਕਾਲੀ ਦਲ ਤੋਂ ਅਸਤੀਫੇ ਦੇ ਕੇ ਬਾਹਰ ਆ ਜਾਣਾ ਚਾਹੀਦਾ ਹੈ ਅਤੇ ਮਾਣਯੋਗ ਹਾਈਕੋਰਟ ਨੂੰ ਇਸ ਮਸਲੇ ਵਿੱਚ ਦਖ਼ਲ ਦੇ ਕੇ ਮੁੱਖ ਮੰਤਰੀ, ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਤੇ ਝੂਠ ਬੋਲਕੇ ਦਲਿਤਾਂ ਨਾਲ ਧੋਖਾ ਕਰਨ ਤੇ ਐਸ.ਸੀ.ਐਸ.ਟੀ ਐਕਟ ਦੇ ਤਹਿਤ ਮੁਕੱਦਮਾ ਦਰਜ਼ ਕਰਨਾ ਚਾਹੀਦਾ ਹੈ। ਉਨ•ਾਂ ਅੱਗੇ ਕਿਹਾ ਕਿ ਬਸਪਾ ਹੀ ਇੱਕ ਅਜਿਹੀ ਪਾਰਟੀ ਹੈ ਜੋ ਦਲਿਤਾ, ਪਿਛੜੇ ਵਰਗਾਂ, ਕਿਸਾਨਾ ਅਤੇ ਛੋਟੇ ਉਦਯੋਗਾ ਵਾਲਿਆ ਦਾ ਭਲਾ ਕਰ ਸਕਦੀ ਹੈ। ਸ੍ਰੀ ਗੋਗੀ ਨੇ ਆਉਣ ਵਾਲੀਆ ਚੋਣਾ ਵਿੱਚ ਇਸ ਦੇਸ਼ ਦੇ ਗਰੀਬਾ ਦਾ ਭਲਾ ਚਾਹੁੰਣ ਅਤੇ ਮੁਲਕ ਨੂੰ ਤਰੱਕੀ ਦੀਆਂ ਰਾਹਾਂ ਤੇ ਤੋਰਨ ਲਈ ਸਾਰੇ ਵੋਟਰਾਂ ਨੂੰ ਬਸਪਾ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਮੇਹਰਬਾਨ, ਕ੍ਰਿਸ਼ਨ ਲਾਲ ਹਵਾਸ, ਦਰਸ਼ਨ ਰਾਬਤ, ਬਲਜਿੰਦਰ ਸਿੰਘ ਖਵਾਜਕੇ, ਦੀਪਾ ਪ੍ਰਾਪਰਟੀ ਲੀਡਰ, ਜੰਗ ਸਿੰਘ, ਜਸਪਾਲ ਪ੍ਰੇਮ ਕਲੋਨੀ ਆਦਿ ਹਾਜ਼ਰ ਸਨ।

Post a Comment