ਮੋਗਾ, 12 ਫਰਵਰੀ/ ਸਫਲਸੋਚ/ਪੰਜਾਬ ਵਿਧਾਨ ਸਭਾ ਦੀ ਮੋਗਾ ਜਿਮਨੀ ਚੋਣ ਵਿੱਚ ਜਿੱਥੇ ਵੱਖ-ਵੱਖ ਉਮੀਦਵਾਰਾਂ ਦੇ ਪੱਖ ਵਿੱਚ ਚੋਣ ਪ੍ਰਚਾਰ ਲਈ ਜੋਰ ਲੱਗ ਰਿਹਾ ਹੈ, ਉੱਥੇ ਚੋਣ ਸੁਧਾਰਾਂ ਦਾ ਮੁੱਦਾ ਵੀ ਉਠਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਕੇਵਲ ਇੱਕ ਸਾਲ ਪਹਿਲਾਂ ਚੁਣੇ ਵਿਧਾਇਕ ਵੱਲੋਂ ਹੀ ਹੁਣ ਦੂਸਰੀ ਪਾਰਟੀ ਵੱਲੋਂ ਚੋਣ ਲੜਨ ਦੇ ਕਾਰਨ ਚੋਣ ਸੁਧਾਰਾਂ ਦੇ ਮੁੱਦੇ ਵੱਲ ਲੋਕਾਂ ਦਾ ਆਕਰਸ਼ਨ ਜ਼ਿਆਦਾ ਦਿਖਾਈ ਦਿੰਦਾ ਹੈ। ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ (ਆਈਡੀਪੀ) ਦੇ ਵਰਕਰਾਂ ਨੇ ਚੋਣ ਸੁਧਾਰਾਂ ਵਾਲੇ ਨਾਹਰੇ ਲਿਖੇ ਅਸਮਾਨੀ ਰੰਗ ਦੇ ਚੋਲਿਆਂ ਨਾਲ ਆਕਰਸ਼ਕ ਮਾਹੌਲ ਬਣਾ ਕੇ ਮੋਗੇ ਦੇ ਬਜ਼ਾਰਾਂ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਪੈਂਫਲਿਟ ਵੰਡਿਆ। ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਦੀ ਅਗਵਾਈ ਵਿੱਚ ਪੈਂਫਲਿਟਾਂ ਵਿੱਚ ਚੋਣ ਪ੍ਰਕਿਰਿਆ ਉਤੇ ਧਨ, ਬਾਹੂਬਲ ਅਤੇ ਨਸ਼ੇ ਦੇ ਜੋਰ ਕਬਜ਼ਾ ਜਮਾ ਲੈਣ ਵਾਲੇ ਗੈਰ ਇਖਲਾਕੀ ਰਾਜਨੀਤਿਕ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਕੰਡਕਟ ਆਫ ਇਲੈਕਸ਼ਨ ਰੂਲ 1961 ਦੀ ਧਾਰਾ 49 ਓ ਦੇ ਤਹਿਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਨਾਪੰਸਦਗੀ ਦਾ ਬਟਨ ਲਗਾਉਣ ਦੀ ਮੰਗ ਕੀਤੀ। ਉਨ•ਾਂ ਲੋਕਾਂ ਨੂੰ 23 ਫਰਵਰੀ ਨੂੰ ਮੋਗਾ ਵਿੱਚ ਹੋ ਰਹੀ ਚੋਣ ਵਿੱਚ ਆਪਣੇ ਇਸ ਅਧਿਕਾਰ ਦਾ ਇਸਤੇਮਾਲ ਕਰਕੇ ਰਿਫਿਊਜ਼ ਟੂ ਵੋਟ ਕਰਨ ਦਾ ਸੱਦਾ ਦਿੱਤਾ ਅਤੇ ਚੋਣ ਸੁਧਾਰਾਂ ਦੇ ਅਮਲ ਨੂੰ ਮਜ਼ਬੂਤ ਕਰਨ ਲਈ ਕਿਹਾ। ਉਨ•ਾਂ ਕਿਹਾ ਕਿ ਦੇਸ਼ ਦੇ 65 ਸਾਲਾਂ ਦੇ ਦੌਰਾਨ ਵੱਖ-ਵੱਖ ਆਗੂ ਵਿਕਾਸ ਦੇ ਦਾਅਵੇ ਕਰਦੇ ਹਨ ਪ੍ਰੰਤੂ ਸਿੱਖਿਆ ਦੇ ਮਿਆਰ ਵਿੱਚ ਆਈ ਗਿਰਾਵਟ, ਵਧ ਰਹੀਆਂ ਬਿਮਾਰੀਆਂ, ਬੇਰਜ਼ਗਾਰੀ, ਖੁਦਕੁਸ਼ੀਆਂ ਕਰ ਰਹੇ ਕਿਸਾਨ ਅਤੇ ਮਜ਼ਦੂਰ, ਨਸ਼ੇ ਦੇ ਦਰਿਆ ਵਿੱਚ ਡੁੱਬ ਰਹੀ ਪੰਜਾਬ ਦੀ ਜਵਾਨੀ ਵਰਗੇ ਹਾਲਾਤ ਕਿਸ ਵਿਕਾਸ ਦੀ ਦੇਣ ਹਨ। ਇਸ ਦਾ ਮੂਲ ਕਾਰਨ ਧਨ ਅਤੇ ਸੱਤਾ ਉੱਤੇ ਕਾਬਜ ਆਗੂਆਂ ਵੱਲੋਂ ਲੋਕਾਂ ਨੂੰ ਬੁੱਧੂ ਬਣਾਉਣ ਲਈ ਚੋਣ ਮੈਨੀਫੈਸਟੋਆਂ ਵਿੱਚ ਤਰ•ਾਂ-ਤਰ•ਾਂ ਦੇ ਵਾਅਦੇ ਕੀਤੇ ਜਾਂਦੇ ਹਨ ਜੋ ਬਾਅਦ ਵਿੱਚ ਭੁਲਾ ਦਿੱਤੇ ਜਾਂਦੇ ਹਨ। ਇਸ ਲਈ ਆਗੂਆਂ ਨੂੰ ਜਵਾਬਦੇਹ ਬਣਾਉਣ ਲਈ ਜ਼ਰੂਰੀ ਹੈ ਕਿ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ ਐਲਾਨੇ ਜਾਣ। ਇਸ ਨੂੰ ਲਾਗੂ ਨਾ ਕਰਨ ਵਾਲੀ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਹੋਵੇ ਅਤੇ ਨੁਮਾਇੰਦੇ ਉੱਤੇ ਅੱਗੋਂ ਚੋਣ ਲੜਨ ਉੱਤੇ ਪਾਬੰਦੀ ਹੋਵੇ। ਇਸ ਦੇ ਨਾਲ ਹੀ ਹੋਰ ਚੋਣ ਸੁਧਾਰਾਂ ਦੀ ਵੀ ਲੋੜ ਹੈ ਜਿਸ ਵਿੱਚ ਚੋਣਾਂ ਸਰਕਾਰੀ ਖਰਚ ਉੱਤੇ ਕਰਾਉਣ, ਚੁਣੇ ਹੋਏ ਨੁਮਾਇੰਦਿਆਂ ਨੂੰ ਵਾਪਸ ਬੁਲਾਉਣ ਦਾ ਹੱਕ ਲੋਕਾਂ ਨੂੰ ਦੇਣ, ਪਾਰਟੀਆਂ ਅੰਦਰ ਜਮਹੂਰੀਅਤ ਨੂੰ ਬਹਾਲ ਕਰਨ ਲਈ ਉਮੀਦਵਾਰ ਦੀ ਚੋਣ ਸੰਬੰਧਿਤ ਹਲਕੇ ਦੇ ਪਾਰਟੀ ਵਰਕਰਾਂ ਨੂੰ ਦੇਣ, ਦੋ ਵਾਰ ਤੋ ਵੱਧ ਕਿਸੇ ਵੀ ਅਹੁਦੇ ਲਈ ਚੁਣੇ ਜਾਣ ਉੱਤੇ ਰੋਕ ਲਗਾਉਣ ਦਾ ਕਾਨੂੰਨ ਪਾਸ ਕਰਨਾ ਜ਼ਰੂਰੀ ਹੈ। ਉਨ•ਾਂ ਕਿਹਾ ਕਿ ਪਾਰਟੀ ਵੱਲੋਂ ਇਸ ਤੋਂ ਪਹਿਲਾਂ ਸਾਲ 2007 ਦੀਆਂ ਵਿਧਾਨ ਸਭਾ ਅਤੇ 2009 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸ ਕਾਨੂੰਨ ਦਾ ਪ੍ਰਚਾਰ ਕੀਤਾ ਜਾ ਚੁੱਕਾ ਹੈ। ਉਨ•ਾਂ ਕਿਹਾ ਕਿ ਲੋਕਾਂ ਦੇ ਹੱਥ ਮਜ਼ਬੂਤ ਕਰਨ ਲਈ ਰਾਜਨੀਤੀ ’ਚ ਸੁਧਾਰ ਲਿਆਉਣਾ ਸਮੇਂ ਦੀ ਅਹਿਮ ਲੋੜ ਬਣ ਗਈ ਹੈ। ਇਸ ਮੌਕੇ ਜ਼ਿਲ•ਾ ਪ੍ਰਧਾਨ ਗੁਰਮੀਤ ਸਿੰਘ ਥੂਹੀ, ਬਲਾਕ ਪ੍ਰਧਾਨ ਕੁਲਵੰਤ ਸਿੰਘ ਥੂਹੀ, ਕੁਲਵੰਤ ਸਿੰਘ ਥੂਹੀ, ਰਾਜਿੰਦਰ ਸਿੰਘ ਕਨਸੂਹਾ, ਪ੍ਰੀਤਮ ਸਿੰਘ ਫਾਜ਼ਲਿਕਾ, ਤਾਰਾ ਸਿੰਘ ਫੱਗੂਵਾਲਾ, ਸੁਖਪਾਲ ਸਿੰਘ ਜਖੇਪਲ, ਜਰਨੈਲ ਸਿੰਘ ਗਿੱਦੜਬਾਹਾ, ਹੈਪੀ ਲੁਬਾਣਾ ਪਾਰਟੀ ਆਗੂ ਤੇ ਹੋਰ ਵਰਕਰ ਹਾਜ਼ਰ ਸਨ।
ਮੋਗਾ ਸ਼ਹਿਰ ’ਚ ਆਈ ਡੀ ਪੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਦੀ ਅਗਵਾਈ ਵਿੱਚ ਪਾਰਟੀ ਵਰਕਰ ‘ਵੋਟ ਪਾਓ ਬਟਨ ਨਾ ਦਬਾਓ’ ਸਬੰਧੀ ਹੱਥ ਪਰਚੇ ਵੰਡਦੇ ਹੋਏ।
Post a Comment