ਸ੍ਰੀ ਮੁਕਤਸਰ ਸਾਹਿਬ, 5 ਫਰਵਰੀ (ਸਫਲਸੋਚ )ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਖੇਤਰੀ ਕੇਂਦਰ ਬਠਿੰਡਾ ਵੱਲੋਂ ਇੱਥੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਸੂਚਨਾ ਅਧਿਕਾਰ ਕਾਨੂੰਨ ਤਹਿਤ ਅਧਿਸੂਚਿਤ ਲੋਕ ਸੂਚਨਾ ਅਫਸਰਾਂ ਅਤੇ ਸਹਾਇਕ ਲੋਕ ਸੂਚਨਾ ਅਫ਼ਸਰਾਂ ਲਈ ਆਯੋਜਿਤ ਦੋ ਦਿਨਾਂ ਵਰਕਸ਼ਾਪ ਦਾ ਸਮਾਪਨ ਹੋ ਗਿਆ। ਇਸ ਮੌਕੇ ਐਸ.ਡੀ.ਐਮ. ਸ੍ਰੀ ਵੀ.ਪੀ.ਐਸ. ਬਾਜਵਾ ਨੇ ਸੰਬੋਧਨ ਵਿਚ ਕਿਹਾ ਕਿ ਸਾਰੇ ਵਿਭਾਗਾਂ ਦੇ ਲੋਕ ਸੂਚਨਾ ਅਫ਼ਸਰ ਇੱਥੇ ਪ੍ਰਾਪਤ ਕੀਤੀ ਸਿਖਲਾਈ ਅਨੁਸਾਰ ਲੋਕਾਂ ਨੂੰ ਮੰਗੀ ਗਈ ਸੂਚਨਾ ਤਨਦੇਹੀ ਨਾਲ ਉਪਲਬੱਧ ਕਰਵਾਉਣ। ਸਹਾਇਕ ਕਮਿਸ਼ਨਰ ਜਨਰਲ ਸ: ਚਰਨਦੀਪ ਸਿੰਘ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਮਗਸੀਪਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਵਰਕਸ਼ਾਪ ਸਰਕਾਰੀ ਕੰਮਕਾਜ ਵਿਚ ਸੁਧਾਰ ਲਿਆਉਣ ਲਈ ਬੇਹੱਦ ਸਹਾਈ ਹੁੰਦੇ ਹਨ।ਇਸ ਮੌਕੇ ਮਗਸੀਪਾ ਦੇ ਖੇਤਰੀ ਕੇਂਦਰ ਦੇ ਕੋਆਰਡੀਨੇਟਰ ਸ: ਮਨਦੀਪ ਸਿੰਘ ਨੇ ਦੂਜੇ ਅਤੇ ਆਖਰੀ ਦਿਨ ਦੇ ਸ਼ੈਸਨ ਦੀ ਸ਼ੁਰੂਆਤ ਕਰਦਿਆਂ ਸੂਚਨਾ ਅਧਿਕਾਰ ਕਾਨੂੰਨ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਮਗਸੀਪਾ ਦੇ ਰਿਸੋਰਸ ਪਰਸਨ ਸ: ਦਰਸ਼ਨ ਸਿੰਘ ਬਜਾਜ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਦੇ ਵੱਖ ਵੱਖ ਪਹਿਲੂਆਂ ਬਾਰੇ ਵਿਸਥਾਰ ਸਹਿਤ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ। ਇਸ ਮੌਕੇ ਅਧਿਕਾਰੀਆਂ ਦੇ ਸੰਕਿਆਂ ਦੀ ਨਵੀਰਿਤੀ ਵੀ ਕੀਤੀ ਗਈ ਅਤੇ ਸੈਸ਼ਨ ਦੀ ਸਮਾਪਤੀ ਤੇ ਭਾਗੀਦਾਰਾਂ ਤੋਂ ਫੀਡ ਬੈਕ ਵੀ ਪ੍ਰਾਪਤ ਕੀਤਾ ਗਿਆ ਤਾਂ ਜੋ ਮੈਗਸੀਪਾ ਭਵਿੱਖ ਵਿਚ ਹੋਰ ਸਿਖਲਾਈ ਪ੍ਰੋਗਰਾਮ ਆਯੋਜਿਤ ਕਰ ਸਕੇ।ਇਸ ਮੌਕੇ ਸਹਾਇਕ ਕਮਿਸ਼ਨਰ ਸ਼ਿਕਾਇਤ ਮੈਡਮ ਰਾਜਦੀਪ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਦਵਿੰਦਰ ਰਜੌਰੀਆਂ, ਜ਼ਿਲ੍ਹਾ ਖੇਡ ਅਫ਼ਸਰ ਸ: ਬਲਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਸ: ਕਰਨੈਲ ਸਿੰਘ ਆਦਿ ਵੀ ਹਾਜਰ ਸਨ।

Post a Comment