ਕਬੂਤਰਬਾਜੀ ਦੇ ਦਰਜ ਝੂਠੇ ਪਰਚੇ ਦੀ ਜਾਂਚ ਕਰਨਗੇ 1 ਏਡੀਸੀਪੀ ਤੇ 2 ਏਸੀਪੀ ਤੇ ਅਧਾਰਿਤ ਜਾਂਚ ਦਲ

Wednesday, January 30, 20130 comments


ਲੁਧਿਆਣਾ 30 ਜਨਵਰੀ  ( ਸਤਪਾਲ ਸੋਨ9   ) ਯੂਨੀਵਰਸਲ ਹਿਊਮਨ ਰਾਇਟਸ ਆਗਰੇਨਾਈਜੇਸ਼ਨ  (ਯੂਐਚਆਰਓ )  ਨੇ ਪੰਜਾਬ ਪੁਲਿਸ ਤੇ ਬੇਕਸੂਰੇ ਪਰਿਵਾਰ ਨੂੰ ਨਿ¤ਜੀ ਲੈਣ ਦੇਣ ਦੇ ਮਾਮਲੇ ਦੀ ਥਾਂ ਕਬੂਤਰਬਾਜੀ ਦੇ ਝੂਠੇ ਮਾਮਲਿਆਂ ਵਿ¤ਚ ਫਸਾਕੇ ਜੇਲ• ਭੇਜਣ ਦੇ ਮਾਮਲੇ ਦੀ ਜਾਂਚ ਲਈ ਪੀੜਤ ਪਰਿਵਾਰ ਦੇ ਮੈਂਬਰ ਹਰਜੀਤ ਸਿੰਘ ਨੂੰ ਪੁਲਿਸ ਕਮਿਸ਼ਨਰ ਸਾਹਮਣੇ ਪੇਸ਼ ਕਰਕੇ ਪੀੜਤ ਪਰਿਵਾਰ ਨੂੰ ਇੰਸਾਫ ਦਿਵਾਉਣ ਅਤੇ ਝੂਠੇ ਦਰਜ ਕੀਤੇ ਮਾਮਲੇ ਰਦ ਕਰਨ ਦੀ ਮੰਗ ਕੀਤੀ। ਯੂਐਚਆਰਉ ਦੇ ਆਗੂਆਂ ਨੇ ਪੁਲਿਸ ਕਮਿਸ਼ਨਰ ਨੂੰ ਦਸਿਆ ਕਿ ਕਿਵੇਂ ਪੰਜਾਬ ਪੁਲਿਸ  ਦੇ ਕੁ¤ਝ ਅਧਿਕਾਰੀਆਂ ਨੇ ਖਾਕੀ ਵਰਦੀ ਦਾ ਨਾਜਾਇਜ ਫਾਇਦਾ ਉ¤ਠਾਉਂਦੇ ਹੋਏ ਚੰਦ ਰੁਪਇਆਂ ਦੇ ਲਾਲਚ ਵਿ¤ਚ ਨਿਰਦੋਸ਼ ਪਰਿਵਾਰ ਤੇ ਕਬੂਤਰਬਾਜੀ ਦੇ ਝੂਠੇ ਮਾਮਲੇ ਦਰਜ ਕਰ ਜੇਲ• ਦੀਆਂ ਸਲਾਖਾਂ ਪਿ¤ਛੇ ਭੇਜਕੇ ਮ¤ਨੁਖੀ ਅਧਿਕਾਰਾਂ ਦਾ ਖੁ¤ਲਮ ਖੁ¤ਲ•ਾ ਉਲੰਘਣ ਕੀਤਾ ਹੈ। ਪੁਲਿਸ ਕਮਿਸ਼ਨਰ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਏਡੀਸੀਪੀ-4,ਏਸੀਪੀ ਸਾਹਨੇਵਾਲ ਅਤੇ ਏਸੀਪੀ ਈਸਟ ਤੇ ਅਧਾਰਿਤ ਤਿੰਨ ਮੈਂਬਰੀ ਚਾਂਦ ਦਲ ਗਠਿਤ ਕਰਕੇ ਰਿਪੋਰਟ ਤਲਬ ਕੀਤੀ ਹੈ। ਪੰਜਾਬ ਪੁਲਿਸ ਵ¤ਲੋਂ ਝੂਠੇ ਮਾਮਲੇ ਦਰਜ ਕਰਨ ਦਾ ਪ੍ਰਮਾਣ ਦਿੰਦੇ ਹੋਏ ਯੂਐਚਆਰਓ  ਦੇ ਪ੍ਰਧਾਨ ਸਤਨਾਮ ਸਿੰਘ  ਧਾਲੀਵਾਲ , ਚੇਅਰਮੈਨ ਐਡਵੋਕੇਟ ਬੀ ਪੀ ਸਿੰਘ ਗਿ¤ਲ ਅਤੇ ਸ¤ਕਤਰ ਰਵਿੰਦਰ ਸਿੰਘ ਵੜੈਚ ਨੇ ਦ¤ਸਿਆ ਕਿ ਥਾਣਾ ਮੇਹਰਬਾਨ ਦੀ ਪੁਲਿਸ ਨੇ ਗੌਤਮ ਕਲੋਨੀ ਨਿਵਾਸੀ ਬਲਦੇਵ ਸਿੰਘ  ਅਤੇ ਉਸਦੀ ਪਤਨੀ ਦਲਜੀਤ ਕੌਰ  ( ) ਤੇ ਕਬੂਤਰਬਾਜੀ ਦਾ ਝੂਠਾ ਮਾਮਲਾ ਦਰਜ ਕਰਕੇ ਬਿਨਾਂ ਕਿਸੇ ਜਾਂਚ  ਦੇ ਉਨ•ਾਂ ਨੂੰ ਜੇਲ• ਭੇਜ ਦਿ¤ਤਾ ।  ਜਦ ਕਿ ਮਾਮਲਾ ਕਬੂਤਰਬਾਜੀ ਦੀ ਬਜਾਏ ਘਰੇਲੂ ਕਮੇਟੀਆਂ ਦੇ ਲੇਣ ਦੇਣ ਦਾ ਸੀ ।  ਪੀੜਿਤ ਪਰਿਵਾਰ ਨੇ 25 / 2 / 2012 ਨੂੰ ਥਾਣਾ ਮੇਹਰਬਾਨ ਵਿਖੇ ਦਰਜ ਮੁਕ¤ਦਮਾ ਨੰ. 11 ਜੋ ਕਿ ਸਰਾਰਸ ਝੂਠਾ ਸੀ ਨੂੰ ਰ¤ਦ ਕਰਵਾਉਣ ਲਈ ਉ¤ਚ ਅਧਿਕਾਰਿਆ ਸਾਹਮਣੇ ਕਈ ਵਾਰ ਇੰਸਾਫ ਲਈ ਗੁਹਾਰ ਲਗਾਈ ਪਰ ਅੰਨੇ-ਬੋਲੇ ਕਾਨੂੰਨ ਨੇ ਉਨ•ਾਂ ਦੀ ਇ¤ਕ ਨਹੀਂ ਸੁਣੀ । ਤੇ ਪੀੜਿਤ ਬਲਦੇਵ ਸਿੰਘ  ਅਤੇ ਉਸਦੀ ਪਤਨੀ ਦਲਜੀਤ ਕੌਰ ਨੂੰ ਆਪਣੇ ਜੀਵਨ  ਦੇ ਕੀਮਤੀ ਸਾਢੇ ਚਾਰ ਮਹੀਨੇ ਬਿਨਾਂ ਕਿਸੇ ਕਸੂਰ  ਦੇ ਜੇਲ• ਦੀਆਂ ਸਲਾਖਾਂ  ਦੇ ਪਿ¤ਛੇ ਗੁਜ਼ਾਰਨੇ ਪਏ । ਪਤੀ ਪਤਨੀ ਨੂੰ ਬਿਨਾਂ ਕਸੂਰ ਸਾਢੇ ਚਾਰ ਮਹੀਨੇ ਤ¤ਕ ਜੇਲ• ਵਿ¤ਚ ਰ¤ਖਣ ਦੇ ਬਾਵਜੂਦ ਵੀ ਪੁਲਿਸ ਅਧਿਕਾਰਿਆਂ ਦਾ ਜਦੋਂ ਮਨ ਨਹੀਂ ਭਰਿਆ ਤਾਂ ਹਰਜੀਤ ਸਿੰਘ  ਨਾਂ ਦੇ ਥਾਣੇਦਾਰ ਜੋ ਕਿ ਇਸ ਮਾਮਲੇ ਦੀ ਜਾਂਚ ਕਰ ਰਿਹਾ ਸੀ ਨੇ ਪੀੜਿਤ ਬਲਜੀਤ ਸਿੰਘ  ਤੋਂ 5000 ਰੁਪਏ ਦੀ ਰਿਸ਼ਵਤ ਮੰਗੀ ਅਤੇ ਰਿਸ਼ਵਤ ਨਹੀਂ  ਦੇਣ ਦੀ ਸੂਰਤ ਵਿ¤ਚ  ਉਸਦੇ ਪੁ¤ਤਰ ਤੇ ਕਬੂਤਰਬਾਜੀ ਦਾ ਨਾਜਾਇਜ ਪਰਚਾ ਦਰਜ ਕਰਨ ਦੀ ਧਮਕੀ ਤ¤ਕ  ਦੇ ਦਿ¤ਤੀ । ਦੁ¤ਖੀ ਹੋਏ ਬਲਜੀਤ ਥਾਣੇਦਾਰ ਸਾਹਮਣੇ ਕਈ ਵਾਰ ਹਾੜ•ੇ ਕ¤ਢੇ ਕਿ ੁਸ ਕੋਲ ਰਿਸ਼ਵਤ ਦੇ ਤੋਰ ਤੇ ਦੇਣ ਲਈ ਪੰਜ ਹਜਾਰ ਰੁਪਏ ਨਹੀਂ ਹਨ। ਜਦ ਥਾਣੇਦਾਰ ਨਹੀਂ ਮੰਨਿਆ ਤੇ ਪੀੜਤ ਬਲਜੀਤ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਕੋਲ ਕੀਤੀ ਅਤੇ ਪੁਲਿਸ ਕਮਿਸ਼ਨਰ ਨੇ ਟਰੈਪ ਲਗਾਕੇ ਥਾਣੇਦਾਰ ਹਰਜੀਤ ਸਿੰਘ  ਨੂੰ ਰੰਗੇ ਹ¤ਥੀਂ ਪੰਜ ਹਜਾਰ ਦੀ ਰਿਸ਼ਵਤ ਲੈਂਦੇ ਗਿਰਫਤਾਰ ਕਰਵਾ ਲਿਆ ।  ਸਤਨਾਮ ਸਿੰਘ  ਧਾਲੀਵਾਲ ਨੇ ਦ¤ਸਿਆ ਕਿ ਪੀੜਿਤ ਪਰਿਵਾਰ ਨੇ ਸੋਚਿਆ ਸੀ ਕਿ ਹਰਜੀਤ ਸਿੰਘ  ਦੀ ਰੰਗੇ ਹਥੀਂ ਰਿਸ਼ਵਤ ਲੈਂਦੇ ਦੀ ਗ੍ਰਿਫਤਾਰੀ ਹੋਣ ਅਤੇ ਕਮਿਸ਼ਨਰ ਸਮੇਤ ਹੋਰ ਆਲਾ ਪੁਲਿਸ ਅਧਿਕਾਰਿਆਂ ਤ¤ਕ ਮਾਮਲੇ ਦੀ ਜਾਣਕਾਰੀ ਪੁ¤ਜਣ ਦੇ ਚਲਦੇ ਉਹਨੂੰ ਕੋਈ ਰਾਹਤ ਮਿਲੇਗੀ ਅਤੇ ਮਾਮਲੇ ਦੀ ਨਿਰਪ¤ਖ ਜਾਂਚ ਹੋਣ ਨਾਲ  ਉਸ ਤੇ ਦਰਜ ਝੂਠਾ ਮੁਕ¤ਦਮਾ ਖਾਰਿਜ ਹੋ ਜਾਵੇਗਾ । ਪਰ ਉਸਨੂੰ ਕੀ ਪਤਾ ਸੀ ਕਿ ਏਨ•ਾ ਕੁ¤ਝ ਹੋਣ ਅਤੇ ਪੁਲਿਸ  ਦੇ ਉ¤ਚ ਅਧਿਕਾਰਿਆਂ ਨੂੰ ਮਾਮਲੇ ਦੀ ਜਾਣਕਾਰੀ ਹੋਣ  ਦੇ ਬਾਵਜੂਦ ਬਲਜੀਤ ਸਿੰਘ,ਉਸਦੀ ਪਤਨੀ ਦਲਜੀਤ ਕੌਰ ਅਤੇ ਉਸਦੇ ਬੇਟੇ ਗੁਰਜੰਟ ਸਿੰਘ  ਤੇ ਥਾਣਾ ਬਸਤੀ ਜੋਧੇਵਾਲ ਵਿ¤ਚ 24/1/13 ਨੂੰ ਮੁਕ¤ਦਮਾ ਨੰ.24 ,  ਧਾਰਾ 420 , 506 ਅਤੇ 120ਬੀ  ਦੇ ਤਹਿਤ ਦਰਜ ਕਰ ਦਿ¤ਤਾ ਗਿਆ ।  ਯੂਐਚਆਰਓ  ਦੇ ਅਹੁਦੇਦਾਰਾਂ ਨੇ ਚਿਤਾਵਨੀ ਭਰੇ ਲਹਿਜੇ’ਚ ਕਿਹਾ ਕਿ ਜੇਕਰ ਪੀੜਿਤ ਨੂੰ ਇੰਸਾਫ ਨਹੀਂ ਮਿਲਿਆ ਤਾਂ ਉਹ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦਾ ਦਰਵਾਜਾ ਖੜਕਾ ਕੇ ਪੀੜਤ ਨੂੰ ਇੰਸਾਫ ਦਿਵਾਉਣ  ਦੀ ਕੋਸ਼ਿਸ਼ ਕਰਣਗੇ ।  



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger