ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਾਰੀਆ ਸਹੂਲਤਾਂ ਦਿੱਤੀਆ ਜਾਣਗੀਆ : ਬਿਕਰਮ ਸਿੰਘ ਮਜੀਠੀਆ

Wednesday, January 30, 20130 comments


ਲੁਧਿਆਣਾ, 30 ਜਨਵਰੀ (ਸਤਪਾਲ ਸੋਨ9) ਕੈਨੇਡਾ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਪੰਜਾਬੀਆਂ ਨੇ ਅਹਿਮ ਯੋਗਦਾਨ ਪਾਇਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਲਈ ਸਾਰੀਆ ਸਹੂਲਤਾਂ ਦਿੱਤੀਆ ਜਾਣਗੀਆ ਅਤੇ ਉਨ•ਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਹੀ ਆਉਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਅਤੇ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਨੇ ਪਿੰਡ ਭਨੋਹੜ ਵਿਖੇ ਵਿਨੀਪੈਗ ਯੂਨੀਵਰਸਿਟੀ (ਕੈਨੇਡਾ) ਦੇ ਸਹਿਯੋਗ ਨਾਲ ਮਾਤਾ ਗੁਜਰੀ ਮੈਮੋਰੀਅਲ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਕੀਤਾ।ਇਸ ਮੌਕੇ ਤੇ ਉਹਨਾਂ ਦੇ ਨਾਲ ਮਨੀਟੋਬਾ (ਕੈਨੇਡਾ) ਦੇ ਪ੍ਰੀਮੀਅਰ ਗ੍ਰੇਗ ਸੇਲੰਜਰ ਵੀ ਹਾਜ਼ਰ ਸਨ। ਇਸ ਮੌਕੇ ਤੇ ਸ੍ਰ. ਮਜੀਠੀਆ ਨੇ ਸ੍ਰ. ਕੁਲਜੀਤ ਸਿੰਘ ਭੱਠਲ ਐਨ.ਆਰ.ਆਈ. ਦਾ ਇਹ ਸਿੱਖਿਆ ਕੇਂਦਰ ਅਤੇ ਲਾਇਬ੍ਰੇਰੀ ਸਥਾਪਿਤ ਕਰਨ ਲਈ ਵਿਸੇਧੰਨਵਾਦ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਵਿੱਚ ਕਰਵਾਏ ਗਏ ਦੋ ਦਿਨਾਂ ਐਨ.ਆਰ.ਆਈ ਸੰਮੇਲਨ ਦੌਰਾਨ ਪ੍ਰਵਾਸੀ ਭਾਰਤੀਆਂ ਲਈ ਕਈ ਤਰ•ਾਂ ਦੀਆਂ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ।ਉਹਨਾਂ ਕਿਹਾ ਕਿ ਐਨ.ਆਰ.ਆਈ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਰਾਜ ਵਿੱਚ ਐਨ.ਆਰ.ਆਈ ਥਾਣੇ ਕਾਇਮ ਕੀਤੇ ਗਏ ਹਨ ਅਤੇ ਉਹਨਾਂ ਨੂੰ ਛੇਤੀ ਇਨਸਾਫ਼ ਦਿਵਾਉਣ ਲਈ ਤਿੰਨ ਅਦਾਲਤਾਂ ਵੀ ਸਥਾਪਤ ਕੀਤੀਆ ਜਾਣਗੀਆ। ਸ੍ਰ. ਮਜੀਠੀਆ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਪੰਜਾਬੀਆਂ ਨੇ 80 ਪ੍ਰਤੀਸ਼ਤ ਕੁਰਬਾਨੀਆਂ ਦਿੱਤੀਆਂ ਅਤੇ ਜੇਲ•ਾਂ ਵਿੱਚ ਕੈਦਾਂ ਕੱਟੀਆਂ। ਉਹਨਾਂ ਕਿਹਾ ਕਿ ਪੰਜਾਬ ਦਾ ਖੇਤਰਫਲ ਦੇਸ਼ ਦੇ ਖੇਤਰਫਲ ਦਾ ਸਿਰਫ਼ 2 ਪ੍ਰਤੀਸ਼ਤ ਹੈ, ਜਦ ਕਿ ਪੰਜਾਬ ਦੇਸ਼ ਦੇ ਅੰਨ-ਭੰਡਾਰ ਵਿੱਚ 50 ਪ੍ਰਤੀਸ਼ਤ ਯੋਗਦਾਨ ਪਾਉਂਦਾ ਹੈ। ਉਹਨਾਂ ਕਿਹਾ ਕਿ ਸ੍ਰ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰ. ਸੁਖਬੀਰ ਸਿੰਘ ਬਾਦਲ ਉਪ-ਮੁੱਖ ਮੰਤਰੀ ਪੰਜਾਬ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਲਈ ਪੂਰੀ ਤਰ•ਾਂ ਨਾਲ ਸੁਹਿਰਦ ਯਤਨ ਕਰ ਰਹੇ ਹਨ। ਸ੍ਰ. ਮਜੀਠੀਆ ਨੇ ਕਿਹਾ ਕਿ ਇਸ ਲਾਇਬ੍ਰੇਰੀ ਅਤੇ ਜਿਮਨੇਜ਼ੀਅਮ ਦੇ ਬਣਨ ਨਾਲ ਜਿੱਥੇ ਪਿੰਡ ਭਨੋਹੜ ਦੇ ਨਾਲ-ਨਾਲ ਨਜ਼ਦੀਕ ਦੇ ਹੋਰ ਪਿੰਡਾਂ ਦੀਆਂ ਲੜਕੀਆਂ ਵਿਸ਼ਵ-ਪੱਧਰੀ ਗਿਆਨ ਪ੍ਰਾਪਤ ਕਰਨਗੀਆਂ ਉਥੇ ਸਰੀਰਕ ਤੌਰ ਤੇ ਤੰਦਰੁਸਤ ਵੀ ਰਹਿਣਗੀਆਂ। ਉਹਨਾਂ ਕਿਹਾ ਕਿ ਸਾਡੇ ਸਭ ਦੇ ਅਜਿਹੇ ਯਤਨਾਂ ਨਾਲ ਜਿੱਥੇ ਪੜ•-ਲਿਖ ਕੇ ਉਹ ਆਪਣੇ ਪੈਰਾਂ ਤੇ ਖੜਾ ਹੋ ਸਕਣਗੀਆਂ, ਉਥੇ ਦੇਸ਼ ਦਾ ਨਾਮ ਵੀ ਰੋਸ਼ਨ ਕਰਨਗੀਆਂ। ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਜਿੱਥੇ ਦੋਵਾਂ ਦੇਸ਼ਾਂ ਦੀ ਵਿੱਦਿਆ ਦੇ ਅਦਾਨ-ਪ੍ਰਦਾਨ ਨਾਲ ਇੱਕ-ਦੂਜੇ ਦੇਸ਼ ਦੀ ਸਭਿਅਤਾ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਵੇਗਾ, ਉਥੇ ਵਿਦਿਆਰਥੀਆਂ ਨੂੰ ਤਰੱਕੀ ਦੇ ਮੌਕੇ ਵੀ ਮਿਲਣਗੇ। ਸ੍ਰ. ਮਜੀਠੀਆ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਵਾਲੇ ਸਰਨਾ ਭਰਾ ਕਾਂਗਰਸ ਦੀ ਬੀ ਟੀਮ ਵਜੋਂ ਕੰਮ ਕਰ ਰਹੇ ਹਨ, ਜਿਹਨਾਂ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਲੋਕਾਂ ਨੇ ਹਰਾ ਕੇ ਇਹ ਸੰਦੇਸ਼ ਦੇ ਦਿੱਤਾ ਹੈ ਕਿ ਹੁਣ ਆਉਂਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਦਾ ਪੂਰਨ ਰੂਪ ਵਿੱਚ ਸਫਾਇਆ ਹੋ ਜਾਵੇਗਾ। ਸ. ਮਨਪ੍ਰੀਤ ਸਿੰਘ ਇਆਲੀ ਵਿਧਾਇਕ ਅਤੇ ਚੇਅਰਮੈਨ ਜਿਲਾ ਪ੍ਰੀਸ਼ਦ ਲੁਧਿਆਣਾ ਨੇ ਮਨੀਟੋਬਾ (ਕੈਨੇਡਾ) ਦੇ ਪ੍ਰੀਮੀਅਰ ਗ੍ਰੇਗ ਸੇਲੰਜਰ ਨੂੰ ਜੀ ਆਇਆ ਕਿਹਾ ਅਤੇ ਯੂਨੀਵਰਸਿਟੀ ਆਫ਼ ਵਿਨੀਪੈ¤ਗ (ਕੈਨੇਡਾ) ਵਾਈਸ ਚਾਂਸਲਰ ਡਾ. ਲਾਇਡ ਐਕਸਵਰਦੀ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਲਾਇਬਰੇਰੀ ਇਸ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਵਿਸ਼ੇਸ਼ ਕਰਕੇ ਲੜਕੀਆਂ ਦੇ ਗਿਆਨ ਵਿੱਚ ਵਾਧੇ ਲਈ ਇੱਕ ਮੀਲ ਪੱਥਰ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਸਿੱਖਿਆ ਸਾਡੀ ਇੱਕ ਮੁੱਢਲੀ ਜਰੂਰਤ ਹੈ ਅਤੇ ਸਿੱਖਿਆ ਤੋਂ ਬਿਨਾਂ ਇਸ ਦੁਨੀਆਂ ਵਿੱਚ ਕੁਝ ਵੀ ਹਾਸਲ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪੰਜਾਬ ਦੇ ਇਸ ਭਨੋਹੜ ਪਿੰਡ ਦਾ ਕੈਨੇਡਾ ਦੀ ਯੂਨੀਵਰਸਿਟੀ ਆਫ਼ ਵਿਨੀਪੈਗ ਨਾਲ ਜੁੜਨਾ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ। ਇਸ ਮੌਕੇ ’ਤੇ ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ. ਬਲਵੰਤ ਸਿੰਘ ਚੇਅਰਮੈਨ ਬਲਾਕ ਸੰਮਤੀ ਭਨੋਹੜ, ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ, ਸ੍ਰੀ ਰਿਸ਼ੀਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਸ੍ਰੀ ਰਾਹੁਲ ਸਿੰਘ ਲੇਖਕ ਅਤੇ ਪੱਤਰਕਾਰ, ਸ. ਸੁਖਦੇਵ ਸਿੰਘ ਚੱਕ ਕਲਾਂ ਮੈਂਬਰ ਜਿਲਾ ਪ੍ਰੀਸ਼ਦ, ਸ. ਜਸਵੰਤ ਸਿੰਘ ਪੁੜੈਣ ਮੈਬਰ ਐਸ.ਜੀ.ਪੀ.ਸੀ, ਸ੍ਰੀ ਅਮਿਤ ਹਨੀ ਪ੍ਰਧਾਨ ਨਗਰ ਪੰਚਾਇਤ ਮੁੱਲਾਂਪੁਰ, ਸ੍ਰੀ ਹਰਵੀਰ ਇਆਲੀ, ਸਰਪੰਚ ਰਮਿੰਦਰ ਸਿੰਘ ਅਤੇ ਯੂਨੀਵਰਸਿਟੀ ਆਫ਼ ਵਿਨੀਪੈ¤ਗ (ਕੈਨੇਡਾ) ਦੇ ਹੋਰ ਪ੍ਰਤੀਨਿਧੀ ਵੀ ਹਾਜ਼ਰ ਸਨ।       
:ਸ੍ਰ. ਬਿਕਰਮ ਸਿੰਘ ਮਜੀਠੀਆ ਮਾਲ, ਸੂਚਨਾ ਤੇ ਲੋਕ ਸੰਪਰਕ ਵਿਭਾਗ ਮੰਤਰੀ ਅਤੇ ਮਨੀਟੋਬਾ (ਕੈਨੇਡਾ) ਦੇ ਪ੍ਰੀਮੀਅਰ ਗ੍ਰੇਗ ਸੇਲੰਜਰ ਪਿੰਡ ਭਨੋਹੜ ਵਿਖੇ ਵਿਨੀਪੈਗ ਯੂਨੀਵਰਸਿਟੀ (ਕੈਨੇਡਾ) ਦੇ ਸਹਿਯੋਗ ਨਾਲ ਸਥਾਪਿਤ ‘ਮਾਤਾ ਗੁਜਰੀ ਮੈਮੋਰੀਅਲ ਲਾਇਬ੍ਰੇਰੀ‘ ਦਾ ਉਦਘਾਟਨ ਕਰਦੇ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger