ਅਕਾਲ ਅਕੈਡਮੀ ਵਿਖੇ ਲਗਾਈ ਫਾਇਰ ਸੇਫਟੀ ਵਰਕਸ਼ਾਪ

Wednesday, January 30, 20130 comments


ਭੀਖੀ 30 ਜਨਵਰੀ - ਨੇੜਲੇ ਪਿੰਡ ਫਫੜੇ ਭਾਈਕੇ ਵਿਖੇ ਅਕਾਲ ਅਕੈਡਮੀ ਵਿੱਚ ਫਾਇਰ ਸੇਫਟੀ ਵਰਕਸ਼ਾਪ ਲਗਾਈ ਗਈ। ਜਿਸ ਵਿੱਚ ਕੁਲਵੰਤ ਸਿੰਘ ਫਾਇਰ ਅਫਸਰ ਬੜੂ ਸਾਹਿਬ ਨੇ ਵਿਸ਼ੇਸ਼ ਤੌਰ ਤੇ ਸਿਰਕਤ ਕੀਤੀ ਗਈ। ਇਸ ਮੌਕੇ ਸ੍ਰ. ਕੁਲਵੰਤ ਸਿੰਘ ਨੇ ਸਮੂਹ ਸਟਾਫ ਤੇ ਬੱਚਿਆਂ ਨੂੰ ਫਾਇਰ ਸੇਫਟੀ ਬਾਰੇ ਵਿਸਥਾਰ ਪੂਰਵਕ ਚਾਨ੍ਹਣਾ ਪਾਉਂਦੇ ਹੋਏ ਅੱਗ ਲੱਗਣ ਤੇ ਬਚਾਅ ਸੰਬੰਧੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਦੱਸਿਆ ਕਿ ਜੇਕਰ ਸਕੂਲ ਅੰਦਰ ਕਿਸੇ ਕਾਰਨ ਵਸ਼ ਅਚਾਨਕ ਅੱਗ ਲੱਗ ਜਾਂਦੀ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਕਮਰਿਆਂ ਵਿੱਚ ਦਰਸਾਈ ਗਈ ਯੋਜਨਾ ਤਹਿਤ ਬਾਹਰ ਖੁਲ੍ਹੇ ਮੈਦਾਨ ਵਿੱਚ ਨਿਕਲਣਾ ਚਾਹੀਦਾ ਹੈ। ਅਤੇ ਉਸ ਤੋਂ ਬਾਅਦ ਤੁਰੰਤ ਅੱਗ ਬੁਝਾਓ ਯੰਤਰਾਂ ਦਾ ਪ੍ਰਯੋਗ ਕਰਕੇ ਅੱਗ ਨੂੰ ਬੁਝਾਉਂਣਾ ਚਾਹੀਦਾ ਹੈ ਜੋ ਕਿ ਬਹੁਤ ਹੀ ਗਿਆਨ ਵਰਧਕ ਤਜਰਬਾ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਸਤਵਿੰਦਰ ਕੌਰ ਨੇ ਪਹੁੰਚੇ ਫਾਇਰ ਅਫਸਰ ਨੂੰ ਜੀ ਆਇਆ ਕਿਹਾ ਅਤੇ ਸਮੁੱਚੇ ਬੱਚਿਆਂ ਨੂੰ ਭਵਿੱਖ ਵਿੱਚ ਫਾਇਰ ਸੇਫਟੀ ਨਿਯਮਾਂ ਨੂੰ ਅਪਨਾਉਣ ਤੇ ਜੋਰ ਦਿੱਤਾ। 




   


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger