ਜਨਤਕ ਸਥਾਂਨਾਂ ਤੇ ਸਿਗਰੇਟ, ਬੀੜੀ ਅਤੇ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਚਲਾਨ ਕੱਟੇ

Monday, January 28, 20130 comments

ਇੰਦਰਜੀਤ ਢਿੱਲੋਂ, ਨੰਗਲ (28 ਜਨਵਰੀ):  ਜਿਲ•ਾ ਭਰ ਵਿੱਚ ਗੁਟਖਾ ਤੰਬਾਕੂੁ ਖਾਣ ਤੇ ਲੱਗੀ ਪੰਬਧੀ ਤਹਿਤ ਅੱਜ ਸਿਹਤ ਵਿਭਾਗ ਕੀਰਤਪੁਰ ਸਾਹਿਬ ਦੇ ਐਸ.ਐਮ.ਓ. ਔ ਪੀ ਗੋਚਰਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਹੈਲਥ ਇੰਸਪੈਕਟਰ ਸੇਵਾ ਦਾਸ ਵਲੋਂ ਬੱਸ ਸਟੈਂਡ ਨੰਗਲ, ਤਹਿਸੀਲ ਕੰਪਲੈਕਸ, ਅੱਡਾ ਮਾਰਕੀਟ, ਟੱਰਕ ਯੂਨੀਅਨ, ਰਿਕਸ਼ਾ ਸਟੈਂਡ, ਮੇਨ ਮਾਰਕੀਟ ਵਿਖੇ ਪਬਲਿਕ ਸਥਾਨ ਤੇ ਤੰਬਾਕੂੁ ਦਾ ਸੇਵਨ ਕਰਨ ਵਾਲਿਆਂ ਦੇ 20 ਚਲਾਣ ਕੱਟੇ ਤੇ ਉਨ•ਾਂ ਕੋਲੋਂ ਜਰਮਾਨਾ ਵਸੂਲਿਆ। ਇਸ ਮੌਕੇ ਤੇ  ਇੰਸਪੈਕਟਰ ਸੇਵਾ ਦਾਸ ਵਲੋਂ ਫੂਡ ਸੇਫਟੀ ਐਕਟ ਅਧੀਨ ਰਜਿਸਟਰੇਸ਼ਨ ਕਰਵਾਉਣ ਤੇ ਲਾਇਸੈਂਸ ਬਣਾਉਣ ਸਬੰਧੀ ਵੀ ਦੁਕਾਨਦਾਰਾਂ ਨੂੰ ਜਾਣੂ ਕਰਵਾਇਆ ਤੇ ਕਿਹਾ ਕਿ ਨੰਗਲ ਰਾਜ ਨਗਰ ਡਿਸਪੈਂਸਰੀ ਵਿੱਚ ਆਪਣੇ ਆਪਣੇ ਫਾਰਮ ਜਮਾਂ ਕਰਵਾਏ ਜਾਣ। ਇਸ ਸਮੇਂ ਉਨ•ਾਂ ਦੇ ਨਾਲ ਭੁਪਿੰਦਰ ਸਿੰਘ, ਰਤਨ ਸਿੰਘ, ਮੁਲਾਜ਼ਮ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger