ਸ਼ਿਵ ਸੈਨਾ ਨੇ ਕਿਹਾ, ਇਜਹਾਰ ਆਲਮ ਸਾਹਿਬ ਜੇਕਰ ਤੁਸੀਂ ਪਾਕਿਸਤਾਨ ’ਚ ਹੁੰਦੇ ਤਾਂ ਸ਼ਾਇਦ ਹਵਲਦਾਰ ਵੀ ਨਾ ਹੁੰਦੇ

Tuesday, January 29, 20130 comments


* ਪਾਕਿਸਤਾਨ ਨਾਲ ਪਿਆਰ ਵਧਾਉਣ ਦੀ ਬਜਾਏ ਰਿਸ਼ਤੇ ਖਤਮ ਕਰੇ ਭਾਰਤ ਸਰਕਾਰ
* ਪਾਕਿਸਤਾਨ ਨਾਲ ਰਿਸ਼ਤੇ ਖਤਮ ਨਾ ਹੋਏ ਤਾਂ ਦਿੱਲੀ -ਲਾਹੌਰ ਬੱਸ ਸੇਵਾ ਦਾ ਮਾਰਗ ਬੰਦ ਕਰੇਗੀ ਸ਼ਿਵ ਸੈਨਾ
ਲੁਧਿਆਣਾ, 29 ਜਨਵਰੀ   (ਸਤਪਾਲ ਸੋਨ9)  ਸ਼ਿਵ ਸੈਨਾ ਪੰਜਾਬ ਦੀ ਵਿਸ਼ੇਸ਼ ਮੀਟਿੰਗ ਸੂਬਾ ਇਕਾਈ ਦੇ ਚੇਅਰਮੈਨ ਰਾਜੀਵ ਟੰਡਨ ਅਤੇ ਸੂਬਾ ਪ੍ਰਧਾਨ ਸੰਜੀਵ ਘਨੋਲੀ ਦੀ ਪ੍ਰਧਾਨਗੀ ਹੇਠ ਸੈਕਟਰ 32 ਸਥਿਤ ਸੰਗਠਨ ਦੇ ਮੁੱਖ ਦਫਤਰ ਵਿਖੇ ਆਯੋਜਿਤ ਹੋਈ। ਮੀਟਿੰਗ ਦੌਰਾਨ ਪਾਕਿਸਤਾਨ ਵਲੋਂ ਸੀਮਾ ਤੇ ਭਾਰਤੀ ਸੈਨਿਕਾਂ ਦੇ ਸਿਰ ਕਲਮ ਕਰਨ ਦੀ ਦਰਦਨਾਕ ਘਟਨਾ ਦੇ ਬਾਵਜੂਦ ਭਾਰਤ ਸਰਕਾਰ ਵਲੋਂ ਪਾਕਿਸਤਾਨ ਨਾਲ ਰਿਸ਼ਤਿਆਂ ਦੀ ਮਜਬੂਤੀ ਅਤੇ ਪਿਆਰ ਦੀਆਂ ਗੱਲਾਂ ਕਰਨ ਤੋਂ ਖਫਾ ਸ਼ਿਵ ਸੈਨਾ ਆਗੂ ਰਾਜੀਵ ਟੰਡਨ ਅਤੇ ਸੰਜੀਵ ਘਨੋਲੀ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਤੋਂ ਤੁਰੰਤ ਸਾਰੇ ਰਿਸ਼ਤੇ ਖਤਮ ਕਰਕੇ ਵਪਾਰ ਅਤੇ ਆਪਸੀ ਰਿਸ਼ਤਿਆਂ ਨੂੰ ਮਜਬੂਤ ਕਰਨ ਲਈ ਅਰੰਭ ਕੀਤੀ ਗਈ ਦਿੱਲੀ ਲਹੌਰ ਬੱਸ ਸੇਵਾ ਨੂੰ ਬੰਦ ਕਰੇ ਨਹੀਂ ਤਾਂ ਸ਼ਿਵ ਸੈਨਾ ਸੜਕਾਂ ਤੇ ਉਤਰ ਕੇ ਦਿੱਲੀ ਲਹੌਰ ਬੱਸ ਦਾ ਰਸਤਾ ਰੋਕੇਗੀ। ਪੰਜਾਬ ਦੇ ਸਾਬਕਾ ਡੀ.ਜੀ.ਪੀ. ਅਤੇ ਪੰਜਾਬ ਵਕਫ ਬੋਰਡ ਦੇ ਚੇਅਰਮੈਨ ਇਜਹਾਰ ਆਲਮ ਵਲੋਂ ਭਾਰਤ ਵਿੱਚ ਮੁਸਲਮਾਨਾਂ ਨੂੰ ਸਨਮਾਨ ਹਾਸਲ ਕਰਨ ਲਈ ਅਪਣੀ ਅਬਾਦੀ ਵਧਾਉਣ ਦੇ ਦਿੱਤੇ ਗਏ ਬਿਆਨ ਤੇ ਪ੍ਰਤਿਕ੍ਰਿਆ ਦਿੰਦੇ ਹੋਏ ਟੰਡਨ ਨੇ ਇਜਹਾਰ ਆਲਮ ਨੂੰ ਸੰਬੋਧਿਤ ਕਰਦੇ ਕਿਹਾ ਕਿ ਆਲਮ ਸਾਹਿਬ ਭਾਰਤ ਦੀ ਜਨਤਾ ਅਤੇ ਸਰਕਾਰ ਨੇ ਤੁਹਾਨੂੰ ਜਰੂਰਤ ਤੋਂ ਜਿਆਦਾ ਸਨਮਾਨ ਦੇ ਕੇ ਡੀ.ਜੀ.ਪੀ. ਰੈਂਕ ਅਤੇ ਰਿਟਾਇਰਮੈਂਟ ਤੋਂ ਬਾਅਦ ਸੂਬਾ ਵਕਫ ਬੋਰਡ ਵਰਗੇ ਮਲਾਈਦਾਰ ਅਹੁਦਿਆਂ ਤੇ ਤੈਨਾਤ ਕੀਤਾ ਹੈ। ਜੇਕਰ ਉਹ ਪਾਕਿਸਤਾਨ ਦੇ ਨਾਗਰਿਕ ਹੁੰਦੇ ਤਾਂ ਸ਼ਾਇਦ ਅੱਜ ਹਵਲਦਾਰ ਵੀ ਨਾ ਹੁੰਦੇ। ਇਸ ਲਈ ਭਾਰਤ ਵਿੱਚ ਰਹਿ ਕੇ ਪਾਕਿਸਤਾਨ ਦਾ ਗੁਣਗਾਨ ਬੰਦ ਕਰਨ ਅਤੇ ਭਾਰਤ ਦੇ ਮੁਸਲਮਾਨਾਂ ਨੂੰ ਭੜਕਾ ਕੇ ਸਨਮਾਨ ਹਾਸਲ ਕਰਨ ਲਈ ਅਬਾਦੀ ਵਧਾਉਣ ਦੀ ਹਿਦਾਇਤ ਕਰਨ ਤੋਂ ਪਹਿਲਾਂ ਇਹ ਸੋਚਣ ਕਿ ਭਾਰਤ ਦੀ ਜਨਤਾ ਅਤੇ ਸਰਕਾਰ ਨੇ ਉਨ•ਾਂ ਨੂੰ ਹੱਦ ਤੋਂ ਜਿਆਦਾ ਮਾਨ ਸਨਮਾਨ ਦਿੱਤਾ ਹੈ। ਹੈਦਰਾਬਾਦ ਤੋਂ ਵਿਦਾਇਕ ਓਬੈਸੀ ਵਲੋਂ ਭਾਰਤ ਖਿਲਾਫ ਜਹਿਰ ਉਗਲਣ ਦੀ ਸਖਤ  ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨ•ਾਂ ਕਿਹਾ ਕਿ ਜੇਕਰ ਓਵੈਸੀ ਵਰਗੇ ਲੋਕ ਪਾਕਿਸਤਾਨ ਵਿੱਚ ਹੁੰਦੇ ਤਾਂ ਸ਼ਾਇਦ ਕੌਂਸਲਰ ਵੀ ਨਾ ਹੁੰਦੇ। ਟੰਡਨ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹ ਭਾਰਤ ਖਿਲਾਫ ਮੁਸਲਮਾਨਾਂ ਨੂੰ ਭੜਕਾ ਕੇ ਬਗਾਵਤ ਦੇ ਰਸਤੇ ਚਲਣ ਵਾਲੇ ਮੁਸਲਿਮ ਆਗੂਆਂ ਤੇ ਦੇਸ਼ ਵਿਰੋਧੀ ਮਾਮਲੇ ਦਰਜ ਕਰਕੇ ਅਤੇ ਪਾਕਿਸਤਾਨ ਨਾਲ ਰਿਸ਼ਤਿਆਂ ਵਧਾਉਣ ਦੇ ਥਾਂ ਤੇ ਰਿਸ਼ਤੇ ਖਤਮ ਕਰਕੇ ਉਸ ਨੂੰ ਹਥਿਆਰਾਂ ਦੀ ਭਾਸ਼ਾ ਵਿੱਚ ਸਬਕ ਸਿਖਾਏ। ਇਸ ਮੋਕੇ ਰਾਜੀਵ ਟੰਡਨ,ਸੰਜੀਵ ਘਨੌਲੀ,ਨਵਾਂਸ਼ਹਿਤ ਤੋਂ ਭਾਰਤੀ ਅੰਗਰਾ,ਪਠਾਨਕੋਟ ਤੋਂ ਰਵੀ ਸ਼ਰਮਾ,ਫਤਿਹਗੜ ਸਾਹਿਬ ਤੋਂ ਵੈਦ ਅਮਰਜੀਤ ਸਿੰਘ,ਫਗਵਾੜਾ ਤੋਂ ਰਾਜੇਸ਼ ਪਲਟਾ,ਰੋਪੜ ਤੋਂ ਅਸ਼ਵਨੀ ਸ਼ਰਮਾ,ਲੁਧਿਆਣਾ ਤੋਂ ਰਾਕੇਸ਼ ਕਪੂਰ,ਅਸ਼ਵਨੀ ਚੋਪੜਾ,ਭਾਨੁ ਰਾਜਪੂਤ ਤੋ ਹੋਰ ਵੀ ਹਾਜਰ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger