ਸੜਕ ਹਾਦਸੇ ’ਚ ਮਰਨ ਵਾਲੀਆਂ ਸ਼ਰਧਾਲੂ ਲੜਕੀਆਂ ਦੇ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਭੇਟ

Wednesday, January 30, 20130 comments


ਪਟਿਆਲਾ, 30 ਜਨਵਰੀ:/ ਨਵਰਾਤਰਿਆਂ ਦੇ ਤਿਉਹਾਰਾਂ ਦੌਰਾਨ ਸਥਾਨਕ ਮੰਦਿਰ ਸ਼੍ਰੀ ਕਾਲੀ ਦੇਵੀ ਜਾਣ ਵਾਲੇ ਸ਼ਰਧਾਲੂਆਂ ਨਾਲ ਪਟਿਆਲਾ-ਰਾਜਪੁਰਾ ਸੜ੍ਹਕ ’ਤੇ ਅਚਨਚੇਤ ਵਾਪਰੇ ਇਕ ਹਾਦਸੇ ’ਚ ਬੁਰੀ ਤਰ੍ਹਾਂ ਫੱਟੜ ਹੋਣ ਕਾਰਨ ਦਮ ਤੋੜਨ ਵਾਲੀਆਂ ਤਿੰਨ ਲੜਕੀਆਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਦੀ ਤਰਫ਼ੋਂ ਅੱਜ 50-50 ਹਜ਼ਾਰ ਰੁਪਏ ਦੀ ਮਾਲੀ ਮਦਦ ਦੇ ਚੈਕ ਸੌਂਪੇ ਗਏ। ਡਿਪਟੀ ਕਮਿਸ਼ਨਰ ਪਟਿਆਲਾ ਸ. ਜੀ.ਕੇ. ਸਿੰਘ ਦੇ ਹੁਕਮਾਂ ’ਤੇ ਉ¤ਪ ਮੰਡਲ ਮੈਜਿਸਟ੍ਰੇਟ ਪਟਿਆਲਾ ਸ. ਗੁਰਪਾਲ ਸਿੰਘ ਚਹਿਲ ਨੇ ਇਹ ਚੈਕ ਪੀੜਤ ਪਰਿਵਾਰਾਂ ਦੇ ਸਪੁਰਦ ਕੀਤੇ। ਪੀੜਤ ਪਰਿਵਾਰਾਂ ਨੂੰ ਇਹ ਚੈਕ ਪ੍ਰਦਾਨ ਕਰਨ ਮੌਕੇ ਸ. ਚਹਿਲ ਨੇ ਦੱਸਿਆ ਕਿ 20 ਅਕਤੂਬਰ 2012 ਨੂੰ ਜਦੋਂ ਸਵੇਰ ਸਮੇਂ ਸ਼ਰਧਾਲੂ ਮੰਦਿਰ ਸ਼੍ਰੀ ਕਾਲੀ ਦੇਵੀ ਦਰਸ਼ਨ ਕਰਨ ਜਾ ਰਹੇ ਸਨ ਤਾਂ ਇਕ ਹਾਦਸਾ ਵਾਪਰਨ ਕਾਰਨ ਤਿੰਨ ਲੜਕੀਆਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ’ਚ ਡਿੰਪੀ ਭਾਟੀਆ ਪੁੱਤਰੀ ਸ਼੍ਰੀ ਵਿਨੋਦ ਭਾਟੀਆ, ਗੁਰਪ੍ਰੀਤ ਕੌਰ ਅਤੇ ਰਜਨੀ ਪੁੱਤਰੀਆਂ ਸ਼੍ਰੀ ਰਾਜੂ ਸ਼ਾਮਲ ਸਨ। ਸ. ਚਹਿਲ ਨੇ ਦੱਸਿਆ ਕਿ ਇਨ੍ਹਾਂ ਲੜਕੀਆਂ ਦੇ ਪਰਿਵਾਰਾਂ ਨੂੰ ਵਿੱਤੀ ਇਮਦਾਦ ਮੁਹੱਈਆ ਕਰਵਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਨੂੰ ਕੇਸ ਭੇਜਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸੇ ਹਾਦਸੇ ’ਚ ਇਕ ਹੋਰ ਲੜਕੀ       ਵੀ ਬੁਰੀ ਤਰ੍ਹਾਂ ਫੱਟੜ ਹੋਈ ਸੀ ਪਰੰਤੂ ਉਹ ਪੀ.ਜੀ.ਆਈ ਚੰਡੀਗੜ੍ਹ ਵਿਖੇ ਇਲਾਜ ਦੌਰਾਨ ਦਮ ਤੋੜ ਗਈ ਸੀ, ਦੇ ਪਰਿਵਾਰ ਲਈ ਵੀ ਵਿੱਤੀ ਮਦਦ ਦਾ ਕੇਸ ਪ੍ਰਵਾਨਗੀ ਲਈ ਭੇਜਿਆ ਗਿਆ ਹੈ, ਜਿਸ ਦੀ ਪ੍ਰਵਾਨਗੀ ਆਉਣ ਤੋਂ ਬਾਅਦ ਉਸ ਪਰਿਵਾਰ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger