ਵੱਖ-ਵੱਖ ਸੜਕ ਹਾਦਸਿਆ 'ਚ ਹੋਏ 8 ਜਖਮੀ

Wednesday, January 30, 20130 comments

ਸਰਦੂਲਗੜ੍ਹ 30 ਜਨਵਰੀ (ਸੁਰਜੀਤ ਸਿੰਘ ਮੋਗਾ) ਸੜਕ ਹਾਦਸਿਆ ਵਿੱਚ ਲੱਗਭਗ 8 ਵਿਅਕਤੀ ਜਖਮੀ ਹੋ ਗਏ ਜਿਨ੍ਹਾ ਨੂੰ ਸਰਦੂਲਗੜ੍ਹ, ਮਾਨਸਾ, ਅਤੇ ਸਰਸਾ ਦੇ ਹਸਪਤਾਲਾ ਵਿਚ ਦਾਖਿਲ ਕਰਵਾਇਆ ਗਿਆ।

ਪਹਿਲਾ ਹਾਦਸਾ ਉਦੋ ਵਾਪਰਿਆ ਜਦੋ ਸਰਦੂਲਗੜ੍ਹ ਬਿਜਲੀ ਘਰ ਦੇ ਕੋਲ ਸਰਸਾ ਤੋ ਸਵਾਰੀਆ ਨਾਲ ਭਰੀ ਉਪਲ ਕਾਰ, ਬੱਸਾ ਨੂੰ ਗਲਤ ਸਾਇਡ ਤੋ ਕਰੋਸ ਕਰਨ ਲੱਗਿਆ ਡਰਾਇਵਰ ਆਪਣਾ ਸੰਤਲੁਨ ਗਵਾ ਬੈਠਾ ਅਤੇ  ਸੜਕ ਦੇ ਵਿੱਚ ਬਣੇ ਫੁੱਟਪਾਥ ਨਾਲ ਸਿੱਧੀ ਟੱਕਰਾ ਗਈ ਅਤੇ ਉਸਦੇ ਮਗਰੋ ਸਰਸਾ ਤੋ ਆ ਰਹੀ ਬੱਸ ਉਸਦੇ ਪਿੱਛੇ ਟਕਰਾ ਗਈ, ਜਿਸ ਕਾਰਨ ਗੱਡੀ ਪੂਰੀ ਨੁਕਸਾਨੀ ਗਈ। ਦੂਸਰੇ ਹਾਦਸੇ 'ਚ ਸਨਦੀਪ ਸਿੰਘ ਪੁੱਤਰ ਧਰਮਪਾਲ ਕਰੰਡੀ ਆਪਣੀ ਟਵੈਰਾ ਗੱਡੀ ਐਚ.ਆਰ. 46 ਬੀ. 5662 ਤੇ ਮਾਨਸਾ ਨੂੰ ਜਾ ਰਹੀ ਬੱਸ ਤੇ ਸਵਾਰੀ ਨੂੰ ਝੜਾਉਣ ਲਈ ਬੜੀ ਤੇਜੀ ਨਾਲ ਜਾ ਰਿਹਾ ਸੀ ਕਿ ਰਾਮ ਪੰਸਾਰੀ ਦੀ ਦੁਕਾਨ ਕੋਲ ਆਪਣਾ ਸੰਤਲੁਨ ਗੁਵਾ ਬੈਠਾ ਅਤੇ ਸੜਕ ਦੇ ਵਿੱਚਕਾਰ ਬਣੇ ਫੁੱਟਪਾਥ ਦੇ ਉੱਪਰ ਦੀ ਦੂਸਰੀ ਸਾਇਡ ਤੇ ਜਾ ਰਹੇ ਮੋਟਰਸਾਇਕਲ ਨੰਬਰ ਪੀ.ਬੀ.31 ਜੇ. 5525 ਨੂੰ ਟੱਕਰ ਮਾਰ ਕੇ ਗੰਭੀਰ ਜਖਮੀ ਕਰ ਦਿੱਤਾ ਅਤੇ ਸੜਕ ਤੇ ਜਾ ਰਹੇ ਸਰਮਾ ਨੂੰ ਵੀ ਟੱਕਰ ਮਾਰ ਕੇ ਜਖਮੀ ਕਰ ਦਿੱਤਾ ਅਤੇ ਅੱਗੇ ਖੰਬੇ ਨਾਲ ਟੱਕਰਾ ਕੇ ਖੜ ਗਈ। ਉਕਤਾ ਨੂੰ ਨਿੱਜੀ ਅਤੇ ਸਿਵਲ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ, ਉਕਤ ਆਤਮ ਰਾਮ ਦੀ ਹਾਲਤ ਗੰਭੀਰ ਦੇਖਦਿਆ ਡਾਕਟਰੀ ਸਹਾਇਤਾ ਦੇ ਕੇ ਮਾਨਸਾ ਲਈ ਰੈਫਰ ਕਰ ਦਿੱਤਾ ਗਿਆ। ਤੀਸਰਾ ਹਾਦਸਾ ਪਿੰਡ ਫੱਤਾ ਮਾਲੋਕਾ ਦੇ ਬੱਸ ਅੱਡੇ ਤੇ ਮੇਵਾ ਸਿੰਘ ਜਵਾਰਕੇ ਸਰੂਲਗੜ੍ਹ ਵੱਲੋ ਆਪਣੇ ਮੋਟਰਸਾਇਕਲ ਹੀਰੋ ਹਾਡਾ ਸਪਲੈਡਰ ਨੰਬਰ ਪੀ.ਬੀ. 03 ਡਬਲਜੂ 1087 ਤੇ ਸਵਾਰ ਹੋ ਕ ਜਾ ਰਿਹਾ ਸੀ, ਮਾਨਸਾ ਵੱਲੋ ਆ ਰਹੇ ਮਨੋਰ ਜਿੰਦਲ ਮਾਰੂਤੀ ਕਾਰ ਨੰਬਰ ਪੀ.ਬੀ. 12 ਡੀ. 1575 ਨੂੰ ਤੇਜੀ ਨਾਲ ਦੂਸਰੀ ਸਾਇਡ ਮੌੜ ਦਿੱਤਾ ਅਤੇ  ਮੋਟਰਸਾਇਕਲ ਨਾਲ ਟੱਕਰਾ ਗਿਆ, ਮੋਟਰਸਾਇਕਲ ਸਵਾਰ ਕਾਰ ਦੇ ਉਪੱਰ ਦੀ ਦੂਰ ਜਾ ਡਿੱਗਾ ਤੇ ਗੰਭੀਰ ਜਖਮੀ ਹੋ ਗਿਆ,ਜਿਸ ਨੂੰ 108 ਤੇ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ। ਚੌਥਾ ਹਾਦਸਾ ਝੁਨੀਰ ਤੋ ਅੱਗੇ ਮੇਨ ਰੋੜ ਤੇ ਐਚ.ਪੀ. ਪੰਪ ਦੇ ਕੋਲ ਤੇਜ ਰਫਤਾਰ ਮਾਰੂਤੀ ਕਾਰ ਨੰਬਰ ਪੀ.ਬੀ. 05 ਐਚ. 2020 ਦਾ ਡਰਾਇਵਰ ਆਪਣਾ ਸੰਤਲੁਨ ਗੁਵਾ ਬੈਠਣ ਕਾਰਨ ਖਾਲ ਦੀ ਪੁੱਲੀ ਨਾਲ ਟਕਰਾ ਕੇ ਪੱਲਟੀਆ ਖਾਦੀ ਲੱਗਭਗ 5-6 ਫੁੱਟ ਸਕ ਤੋ ਹੇਠਾ ਖਾਲ ਵਿੱਚ ਜਾ ਡਿੱਗੀ,ਅਤੇ ਜਖਮੀਆ ਨੂੰ ਮਾਨਸਾ ਦੇ ਹਸਪਤਾਲ ਵਿਚ ਲੈ ਗਏ। ਪੰਜਵਾ ਹਾਦਸਾ ਉਦੋ ਵਾਪਰਿਆ ਜਦੋ ਸੌਧੇ ਸਾਧ ਦੇ ਡੇਰੇ ਅੱਗੇ ਸੰਘਣੀ ਟ੍ਰੈਫਿਕ 'ਚ ਬਲੈਰੋ ਗੱਡੀ ਬੱਸ ਨਾਲ ਟੱਕਰਾ ਗਈ, ਪਰ ਗੱਡੀ ਸਵਾਰਾ ਦਾ ਸੱਟਾ ਤੋ ਬਚਾਅ ਹੋ ਗਿਆ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger