ਚੜ•ਦੇ ਤੇ ਲਹਿੰਦੇ ਪੰਜਾਬ ਦੀਆਂ ਵਸਤਾਂ ਦੇ ਆਦਾਨ-ਪ੍ਰਦਾਨ ਨਾਲ ਦੋਵਾਂ ਸੂਬਿਆਂ ‘ਚ ਵਪਾਰਕ ਸਬੰਧ ਮਜ਼ਬੂਤ ਹੋਣਗੇ- ਸ਼ਰਨਜੀਤ ਸਿੰਘ ਢਿੱਲੋਂ

Tuesday, January 29, 20130 comments


ਲੁਧਿਆਣਾ 29 ਜਨਵਰੀ: (ਸਤਪਾਲ ਸੋਨ9) ਚੜ•ਦੇ ਤੇ ਲਹਿੰਦੇ ਪੰਜਾਬ ਦੀਆਂ ਵਸਤਾਂ ਦੇ ਆਦਾਨ-ਪ੍ਰਦਾਨ ਨਾਲ ਜਿੱਥਂੇ ਦੋਵਾਂ ਸੂਬਿਆਂ ‘ਚ ਵਪਾਰਕ ਸਬੰਧ ਮਜ਼ਬੂਤ ਹੋਣਗੇ, ਉ¤ਥੇ ਆਪਸੀ ਮਿਲ-ਵਰਤਣ ਦੀ ਭਾਵਨਾ ਨੂੰ ਵੀ ਬੜ•ਾਵਾ ਮਿਲੇਗਾ ਜਂੋ ਸ਼ਾਂਤੀ ਦਾ ਮਾਹੌਲ ਸਿਰਜਣ ਲਈ ਅਤੀ ਸਹਾਈ ਸਿੱਧ ਹੋਵੇਗਾ। ਇਹ ਪ੍ਰਗਟਾਵਾ ਸ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ ਪੰਜਾਬ ਨੇ ਸ੍ਰੀਮਤੀ ਕੁਐਸ਼ਰਾ ਸ਼ੇਖ ਪ੍ਰਧਾਨ ਸੈਂਟਰਲ ਐਂਡ ਨਾਰਥ ਪੰਜਾਬ ਵੋਮੈਨ ਚੈਂਬਰ ਆਫ਼ ਕਾਮਰਸ ਇੰਡਸਟਰੀ ਨੂੰ ਵਫ਼ਦ ਸਮੇਤ ਭਾਰਤ ਆਉਣ ‘ਤੇ ਲੁਧਿਆਣਾ ਵਿਖੇ ਜੀ ਆਇਆਂ ਕਹਿੰਦਿਆਂ ਕੀਤਾ। ਸ. ਢਿੱਲੋਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਪੰਜਾਬ ਸ.ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕੁੱਝ ਸਮਾਂ ਪਹਿਲਾਂ ਪੰਜਾਬ ਸਰਕਾਰ ਦਾ ਵਫ਼ਦ ਵਪਾਰਕ ਸਬੰਧ ਮਜ਼ਬੂਤ ਕਰਨ ਦੇ ਆਸ਼ੇ ਨਾਲ ਪਾਕਿਸਤਾਨ ਗਿਆ ਸੀ। ਉਹਨਾਂ ਦੱਸਿਆ ਕਿ ਦੋਵਾਂ ਸੂਬਿਆਂ ਦੇ ਲੋਕਾਂ ਵਿੱਚ ਆਪਸੀ ਵਪਾਰ ਕਰਨ ਲਈ ਭਾਰੀ ਉਤਸ਼ਾਹ ਹੈ, ਕਿਉਂਕਿ ਅਜਿਹਾ ਕਰਨ ਨਾਲ ਚੜ•ਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਲਾਭ ਹੋਵੇਗਾ। ਉਹਨਾਂ ਦੱਸਿਆ ਕਿ ਇਸ ਮੰਤਵ ਨਾਲ ਹੀ ਸ੍ਰੀਮਤੀ ਕੁਐਸ਼ਰਾ ਸ਼ੇਖ ਦੀ ਅਗਵਾਈ ਹੇਠ ਪਾਕਿਸਤਾਨ ਵਫ਼ਦ ਪੰਜਾਬ ਆਇਆ ਹੈ ਅਤੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਖੇ ਉਹਨਾਂ ਵੱਲੋਂ ਚੜ•ਦੇ ਤੇ ਲਹਿੰਦੇ ਪੰਜਾਬ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਹਨ। ਉਹਨਾਂ ਕਿਹਾ ਕਿ ਦੋਵਾਂ ਸੂਬਿਆਂ ਦੀਆਂ ਸਰਕਾਰਾਂ ਦੇ ਉ¤ਦਮ ਸਦਕਾ ਹੀ ਵਪਾਰਕ ਸਬੰਧ ਮਜ਼ਬੂਤ ਹੋ ਸਕਦੇ ਹਨ। ਸ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਪਾਕਿ ਵਫ਼ਦ ਨੂੰ ਜੀ ਆਇਆਂ ਕਹਿੰਦਿਆਂ ਦੱਸਿਆ ਕਿ ਪਾਕਿਸਤਾਨ ਵਿੱਚ ਔਰਤ ਉ¤ਦਮੀਆਂ ਦਾ ਵੱਖਰਾ ਉਦਯੋਗਿਕ ਚੈਂਬਰ ਹੈ,  ਜਂੋ ਬੜੀ ਸਫ਼ਲਤਾ ਨਾਲ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਫ਼ਦ ਦੇ ਪੰਜਾਬ ਆਉਣ ਨਾਲ ਇੱਥੋਂ ਦੀਆਂ ਔਰਤ ਉ¤ਦਮੀਆਂ ਨੁੰ ਵੀ ਭਾਰੀ ਉਤਸ਼ਾਹ ਮਿਲੇਗਾ, ਜਿਸ ਨਾਲ ਪੰਜਾਬ ਉਦਯੋਗਿਕ ਪੱਖੋਂ ਹੋਰ ਵਿਕਾਸ ਕਰੇਗਾ। ਸ੍ਰੀਮਤੀ ਕੁਐਸ਼ਰਾ ਸ਼ੇਖ ਪ੍ਰਧਾਨ ਸੈਂਟਰਲ ਐਂਡ ਨਾਰਥ ਪੰਜਾਬ ਵੋਮੈਨ ਚੈਂਬਰ ਆਫ਼ ਕਾਮਰਸ ਇੰਡਸਟਰੀ ਨੇ ਕਿਹਾ ਕਿ ਜਦੋਂ ਚੜ•ਦੇ ਤੇ ਲਹਿੰਦੇ ਦੋਵੇਂ ਪੰਜਾਬ ਦੇ ਲੋਕਾਂ ਦਾ ਰਹਿਣ-ਸਹਿਣ, ਭਾਸ਼ਾ ਅਤੇ ਪਹਿਰਾਵਾ ਇੱਕ ਹਨ ਤਾਂ ਵਸਤਾਂ ਦੇ ਆਦਾਨ-ਪ੍ਰਦਾਨ ਦਾ ਹੋਣਾ ਵੀ ਜ਼ਰੂਰੀ ਹੈ। ਉਹਨਾਂ ਕਿਹਾ ਕਿ ਦੋਵਾਂ ਸੂਬਿਆਂ ਦੇ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵੀ ਪਾਕਿ ਵਫ਼ਦ ਪੰਜਾਬ ਆਇਆ ਹੈ। ਉਹਨਾਂ ਪੰਜਾਬ ਦੇ ਵਪਾਰਕ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਆਪਸੀ ਵਪਾਰ ਮਜ਼ਬੂਤ ਕਰਨ ਲਈ ਅੱਗੇ ਆਉਣ। ਉਹਨਾਂ ਫ਼ੈਸ਼ਨ ਡੀਜ਼ਾਇਨਿੰਗ ਨੂੰ ਉਤਸ਼ਾਹਿਤ ਕਰਨ ‘ਤੇ ਵਧੇਰੇ ਜ਼ੋਰ ਦਿੱਤਾ। ਪੱਤਰਕਾਰਾਂ ਵੱਲੋਂ ਭਾਰਤ-ਪਾਕਿ ਸਬੰਧਾਂ ਬਾਰੇ ਪੁੱਛਣ ‘ਤੇ ਉਹਨਾਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਮਾਹੌਲ ਠੀਕ ਕਰਨ ਲਈ ਯਤਨ ਕਰਨੇ ਚਾਹੀਦੇ ਹਨ ਤਾਂ ਂਜੋ ਦੋਹਾਂ ਦੇਸ਼ਾਂ ‘ਚ ਆਪਸੀ ਵਪਾਰ ਵਿਕਸਤ ਹੋ ਸਕੇ। ਉਹਨਾਂ ਕਿਹਾ ਕਿ ਆਪਸੀ ਸਬੰਧ ਤਣਾਅ-ਮੁਕਤ ਹੋਣ ਕਾਰਣ ਹੀ ਪਾਕਿ ਵਫ਼ਦ ਭਾਰਤ ਪੁੱਜਾ ਹੈ। ਇਸ ਮੌਕੇ ‘ਤੇ ਸ੍ਰੀਮਤੀ ਕੁਐਸ਼ਰਾ ਸ਼ੇਖ ਪ੍ਰਧਾਨ ਸੈਂਟਰਲ ਐਂਡ ਨਾਰਥ ਪੰਜਾਬ ਵੋਮੈਨ ਚੈਂਬਰ ਆਫ਼ ਕਾਮਰਸ ਇੰਡਸਟਰੀ ਅਤੇ ਸ. ਉਪਕਾਰ ਸਿੰਘ ਆਹੂਜਾ ਜਾਇੰਟ ਸਕੱਤਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਅੰਡਰਟੇਕਿੰਗ ਵੱਲੋਂ ਚੜ•ਦੇ ਤੇ ਲਹਿੰਦੇ ਪੰਜਾਬ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕੀਤੇ ਗਏ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਡਾ.ਸ਼ੈਲਾ ਜਾਵੇਦ ਅਕਰਮ ਸਾਬਕਾ ਪ੍ਰਧਾਨ ਸੈਂਟਰਲ ਐਂਡ ਨਾਰਥ ਪੰਜਾਬ ਵੋਮੈਨ ਚੈਂਬਰ ਆਫ਼ ਕਾਮਰਸ ਇੰਡਸਟਰੀ, ਸ੍ਰੀ ਸੁਖਵਿੰਦਰ ਸਿੰਘ ਰੇਖੀ ਸੀਨੀਅਰ ਇੰਡਸਟ੍ਰੀਅਲ ਪ੍ਰੋਮੋਟ ਅਫ਼ਸਰ, ਸ. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਯੂਨਾਈਟਿਡ ਸਾਈਕਲ ਐਂਡ ਪਾਰਟਸ ਮੈਨੂਫ਼ੈਕਚਰਰਜ਼ ਐਸੋਸੀਏਸ਼ਨ,  ਨਿਟਵੀਅਰ ਕਲੱਬ ਦੇ ਚੇਅਰਮੈਨ ਸ੍ਰੀ ਵਿਨੋਦ ਥਾਪਰ, ਵਿੱਤ ਸਕੱਤਰ ਸ੍ਰੀ ਹਰੀਸ਼ ਕੈਰਪਾਲ, ਸਕੱਤਰ ਸ੍ਰੀ ਚਰੰਜੀਵ ਸਿੰਘ, ਸ. ਗੁਰਪ੍ਰਗਟ ਸਿੰਘ ਕਾਹਲੋਂ, ਆਂਚਲ ਗੋਇਲ, ਸ. ਗੁਰਚਰਨ ਸਿੰਘ ਮੇਹਰਬਾਨ ਅਤੇ ਹੋਰ ਉ¤ਘੇ ਉਦਯੋਗਪਤੀ ਆਦਿ ਹਾਜ਼ਰ ਸਨ।

ਸ੍ਰੀਮਤੀ ਕੁਐਸ਼ਰਾ ਸ਼ੇਖ ਪ੍ਰਧਾਨ ਸੈਂਟਰਲ ਐਂਡ ਨਾਰਥ ਪੰਜਾਬ ਵੋਮੈਨ ਚੈਂਬਰ ਆਫ਼ ਕਾਮਰਸ ਇੰਡਸਟਰੀ ਅਤੇ ਸ. ਉਪਕਾਰ ਸਿੰਘ ਆਹੂਜਾ ਜਾਇੰਟ ਸਕੱਤਰ ਚੈਂਬਰ ਆਫ਼ ਇੰਡਸਟਰੀ ਐਂਡ ਕਾਮਰਸ ਅੰਡਰਟੇਕਿੰਗ ਲੁਧਿਆਣਾ ਵਿਖੇ ਚੜ•ਦੇ ਤੇ ਲਹਿੰਦੇ ਪੰਜਾਬ ਦੇ ਵਪਾਰ ਨੂੰ ਪ੍ਰਫੁੱਲਤ ਕਰਨ ਲਈ ਸਮਝੌਤੇ ‘ਤੇ ਹਸਤਾਖਰ ਕਰਦੇ ਹੋਏ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger