ਸੀ.ਆਈ.ਏ.ਪਟਿਆਲਾ ਵੱਲੋਂ 4 ਕਿੱਲੋ ਅਫ਼ੀਮਸਮੇਤ ਇਕ ਕਾਬੂ

Wednesday, January 30, 20130 comments

ਪਟਿਆਲਾ, 30 ਜਨਵਰੀ:ਪਟਵਾਰੀ  /ਪਟਿਆਲਾ ਪੁਲਿਸ ਵੱਲੋਂ ਨਸ਼ਿਆ ਵਿਰੁੱਧ ਚਲਾਈ ਗਈ ਮੁਹਿੰਮ ਨੂੰ ਉਸ ਵਕਤਭਾਰੀਕਾਮਯਾਬੀਮਿਲੀਜਦੋਂ ਸੀ.ਆਈ.ਏ ਸਟਾਫਪਟਿਆਲਾਦੀ ਇੱਕ ਪੁਲਿਸ ਪਾਰਟੀ ਵੱਲੋਂ 4 ਕਿੱਲੋ ਅਫ਼ੀਮਸਮੇਤ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ ¦ਮੇ ਸਮੇਂ ਤੋਂ ਅਫ਼ੀਮਵੇਚਣਦਾਧੰਦਾਕਰਦਾ ਸੀ। ਇਸ ਬਾਰੇ ਜਾਣਕਾਰੀਦਿੰਦਿਆਂ ਐਸ.ਪੀ (ਡੀ) ਪਟਿਆਲਾਸ੍ਰੀਪ੍ਰਿਤਪਾਲ ਸਿੰਘ ਥਿੰਦ ਨੇ ਦੱਸਿਆ ਕਿ ਡੀ.ਐਸ.ਪੀ (ਡੀ) ਸ੍ਰੀਮਨਜੀਤ ਸਿੰਘ ਬਰਾੜਦੀਆਂ ਹਦਾਇਤਾਂ ਅਨੁਸਾਰ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਦੀਅਗਵਾਈਹੇਠ ਏ.ਐਸ.ਆਈ ਗਿਆਨ ਸਿੰਘ ਨੇ ਆਪਣੀ ਪੁਲਿਸ ਪਾਰਟੀਨਾਲਮੇਨਸੜਕਕਾਲਜ ਗਰਾਊਡਨਾਭਾਵਿਖੇ ਨਾਕਾਬੰਦੀ ਦੌਰਾਨ ਮਾਡਲਸਕੂਲਵਾਲੀਸੜਕ ਤੋਂ ਪੈਦਲਆਉਦੇ ਇਕ ਵਿਅਕਤੀ ਨੂੰ ਸ਼ੱਕ ਦੇ ਅਧਾਰ’ਤੇ ਰੋਕ ਕੇ ਜਦੋਂ ਉਸ ਦੀਤਲਾਸ਼ੀਲਈ ਤਾਂ ਉਸ ਦੇ ਅਟੈਚੀ ਵਿੱਚੋਂ 4 ਕਿਲੋ ਅਫੀਮਬਰਾਮਦ ਹੋਈ। ਸ੍ਰੀਥਿੰਦ ਨੇ ਦੱਸਿਆ ਕਿ ਇਸ ਵਿਅਕਤੀਦੀਪਛਾਣਸਮਸ਼ੇਰ ਸਿੰਘ ਉਰਫਸੋਨੂੰ ਪੁੱਤਰ ਜਰਨੈਲ ਸਿੰਘ ਵਾਸੀ ਮੁਹੱਲਾ ਪ੍ਰੇਮਨਗਰਨੇੜੇ ਗੁਰੂਦੁਆਰਾ ਬੇਬੇ ਨਾਨਕੀ ਸੁਲਤਾਨਪੁਰ ਲੋਧੀਜਿਲਾਕਪੂਰਥਲਾਵਜੋਂ ਹੋਈ। ਉਨ•ਾਂ ਦੱਸਿਆ ਕਿ ਇਸ ਵਿਰੁਧਨੰਬਰ 11 ਮਿਤੀ 29/01/2013 ਅ/ਧ 18/61/85 ਐਨ.ਡੀ.ਪੀ.ਐਸ. ਐਕਟਥਾਣਾਕੋਤਵਾਲੀਨਾਭਾਵਿਖੇ ਦਰਜਕਰਲਿਆ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਵਿਅਕਤੀ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਹ ¦ਮੇ ਸਮੇਂ ਤੋਂ ਅਫ਼ੀਮਵੇਚਣਦਾਧੰਦਾਕਰਦਾ ਆ ਰਿਹਾ ਹੈ ਅਤੇ 3 ਸਾਲਪਹਿਲਾਵੀ ਉਸ ਵਿਰੁਧ ਦੋ ਕਿਲੋ ਅਫੀਮਬਰਾਮਦਹੋਣ’ਤੇ ਮੁਕੱਦਮਾ ਨੰ: 66 ਮਿਤੀ 07.07.2011 ਐਨ.ਡੀ.ਪੀ.ਐਸ. ਐਕਟਦੀਆਂ ਧਾਰਾਵਾਂ 18/61/85 ਤਹਿਤਥਾਣਾਅਰਬਨਅਸਟੇਟਪਟਿਆਲਾਵਿਖੇ ਦਰਜ ਹੋਇਆ ਸੀ ਜਿਸ ਕਾਰਨ ਉਹ ਜੇਲਚਲਾ ਗਿਆ ਸੀ ਅਤੇ 6 ਮਹੀਨੇ ਬਾਦਜਮਾਨਤ’ਤੇ ਆ ਕੇ ਉਸ ਨੇ ਫਿਰ ਤੋਂ ਰਾਜਸਥਾਨ ਤੋਂ ਅਫੀਮਲਿਆ ਕੇ ਵੇਚਣਦਾ ਧੰਦਾ ਸੁਰੂ ਕਰ ਦਿੱਤਾ ਸੀ। ਸ਼੍ਰੀਥਿੰਦ ਨੇ ਦੱਸਿਆ ਕਿ ਇਹ ਵਿਅਕਤੀਕਰੀਬ 3 ਮਹੀਨੇ ਪਹਿਲਾਥਾਣਾਸਿਵਲਲਾਇਨਬਠਿੰਡਾਵਿਖੇ ਵੀ ਇੱਕ ਕਿੱਲੋ ਅਫੀਮਬਰਾਮਦਹੋਣ’ਤੇ ਬਠਿੰਡਾਜੇਲ ਵਿੱਚ ਬੰਦ ਰਿਹਾ ਸੀ ਅਤੇ ਇਸੇ ਮਹੀਨੇ ਦੇ ਸ਼ੁਰੂ ’ਚ ਜਮਾਨਤ’ਤੇ ਆਇਆ ਸੀ ਅਤੇ ਇਸ ਨੇ ਹੁਣ ਮੁੜ ਇਹ ਧੰਦਾ ਸ਼ੁਰੂ ਕਰਲਿਆਹੈ।

ਐਸ.ਪੀ. ਸ. ਥਿੰਦ ਨੇ ਦੱਸਿਆ ਕਿ ਇਹ ਵਿਅਕਤੀਬਰਾਮਦ ਹੋਈ ਅਫੀਮਭਿਵਾਨੀ ਮੰਡੀ ਨੇੜੇ ਕੋਟਾ (ਰਾਜਸਥਾਨ) ਦੇ ਵਿਆਕਤੀਪਾਸੋ 30,000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬਨਾਲਲੈ ਕੇ ਆਇਆ ਸੀ, ਜਿਸ ਨੂੰ ਨਾਭਾ ਦੇ ਨੇੜਲੇ ਪਿੰਡਾਂ ’ਚ ਗਾਹਕਾਂ ਦੀਤਲਾਸ਼ਕਰਕੇ 60,000 ਰੁਪਏ ਪ੍ਰਤੀ ਕਿੱਲੋ ਦੇ ਹਿਸਾਬਨਾਲਵੇਚਿਆਜਾਣਾ ਸੀ। ਉਨ•ਾਂ ਦੱਸਿਆ ਕਿ ਇਸ ਦਾ ਪੁਲਿਸ ਰਿਮਾਂਡਹਾਸਲਲੈਕੇ ਇਸ ਤੋਂ ਹੋਰ ਡੁੰਘਾਈ ਨਾਲ ਪੁੱਛ੍ਯਗਿੱਛ ਕੀਤੀਜਾਵੇਗੀ। ਇਸ ਮੌਕੇ ਉਨ•ਾਂ ਦੇ ਨਾਲਡੀ.ਐਸ.ਪੀ (ਡੀ) ਸ੍ਰੀਮਨਜੀਤ ਸਿੰਘ ਬਰਾੜਅਤੇ ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਕੁਲਦੀਪ ਸਿੰਘ ਸੇਖੋਂ ਸਮੇਤਹੋਰਅਧਿਕਾਰੀਵੀ ਮੌਜੂਦ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger