ਡਿਪਟੀ ਕਮਿਸ਼ਨਰ ਵੱਲੋਂ ਆਰਥਿਕ ਗਣਨਾ ਦੀ ਪ੍ਰਗਤੀ ਸਬੰਧੀ ਰਿਵਿਊ ਮੀਟਿੰਗ

Wednesday, January 30, 20130 comments


ਮੋਗਾ, 30 ਜਨਵਰੀ, / ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ-ਕਮ-ਡਿਸਟ੍ਰਿਕਟ ਇਕਨਾਮਿਕ ਸੈਂਸਜ ਕਮਿਸ਼ਨਰ ਸ੍ਰੀ ਅਰਸ਼ਦੀਪ ਸਿੰਘ ਥਿੰਦ ਵੱਲੋਂ ਆਰਥਿਕ ਗਣਨਾ ਦੇ ਕੰਮ ਦੀ ਹੁਣ ਤੱਕ ਦੀ ਪ੍ਰਗਤੀ ਸਬੰਧੀ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ਚਾਰਜ ਅਫਸਰਾਂ ਨੁੂੰ ਹਦਾਇਤ ਕੀਤੀ ਗਈ ਕਿ ਸ਼ਡਿਊਲ 6ਏ, 6ਬੀ ਅਤੇ 6ਸੀ ਭਰਦੇ ਸਮੇ ਸਰਕਾਰ ਵਲੋਂ ਪ੍ਰਾਪਤ ਹਦਾਇਤਾਂ ਦਾ ਵਿਸ਼ੇਸ ਧਿਆਨ ਰੱਖਿਆਂ ਜਾਵੇ। ਸ੍ਰੀ ਥਿੰਦ ਨੇ ਸਰਕਾਰ ਵਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਗਿਣਤੀਕਾਰਾਂ ਦੇ ਕੰਮ ਦੀ ਪੜਤਾਲ ਕਰਕੇ ਸਬੰਧਤ ਸੁਪਰਵਾਈਜਰਾਂ ਤੋਂ ਨਿਰਧਾਰਤ ਪ੍ਰੋਫਾਰਮੇ ਵਿੱਚ ਲੋੜੀਦਾ ਸਰਟੀਫਿਕੇਟ ਪ੍ਰਾਪਤ ਕਰਨਾ ਯਕੀਨੀ ਬਣਾਉਣ ਦੇ ਆਦੇਸ਼ ਦਿੱਤੇ। ਚਾਰਜ ਅਫਸਰਾਂ ਨੇ ਦੱਸਿਆਂ ਕਿ ਗਣਨਾ ਦਾ 40 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਸ੍ਰੀ ਥਿੰਦ ਨੇ ਹਦਾਇਤ ਕੀਤੀ 10 ਫਰਵਰੀ ਤੱਕ 90 ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇ। ਜ਼ਿਕਰਯੋਗ ਹੈ ਕਿ ਛੇਵੀਂ ਆਰਥਿਕ ਗਣਨਾ ਵਿਚ ਤਾਇਨਾਤ ਖੇਤਰੀ ਅਮਲੇ ਵਲਂੋ ਆਰਥਿਕ ਗਣਨਾ ਦਾ ਕੰਮ 16 ਜਨਵਰੀ, 2013 ਤੋਂ 16 ਫਰਵਰੀ, 2013 ਤੱਕ ਮੁਕੰਮਲ ਕੀਤਾ ਜਾਣਾ ਹੈ। ਜ਼ਿਲੇ ਵਿਚ ਆਰਥਿਕ ਗਣਨਾ ਦੇ ਪੇਡੂ ਖੇਤਰ ਦੇ ਕੰਮ ਲਈ ਤਹਿਸੀਲਦਾਰ ਬਤੌਰ ਚਾਰਜ ਅਫਸਰ ਕੰਮ ਕਰ ਰਹੇ ਹਨ, ਜਦੋਂ ਕਿ ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫਸਰ ਬਤੌਰ ਚਾਰਜ ਅਫਸਰ ਨਿਯੁਕਤ ਕੀਤੇ ਹੋਏ ਹਨ। ਮੀਟਿੰਗ ਦੇ ਆਖੀਰ ਵਿਚ ਸਮੂਹ ਚਾਰਜ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਕੰਮ ਦੀ ਕੁਆਲਿਟੀ ਦੇ ਨਾਲ ਹਦਾਇਤਾਂ ਅਨੁਸਾਰ ਆਰਥਿਕ ਗਣਨਾ ਦਾ ਕੰਮ 16 ਫਰਵਰੀ, 2013 ਤੱਕ ਮੁਕੰਮਲ ਕਰਵਾਇਆ ਜਾਵੇ।

  ਡਿਪਟੀ ਕਮਿਸ਼ਨਰ ਦਫਤਰ ਵਿਖੇ ਅਰਸ਼ਦੀਪ ਸਿੰਘ ਥਿੰਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger