ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਵੱਲੋਂ ਕੇਂਦਰੀ ਜੇਲ• ਫਿਰੋਜ਼ਪੁਰ ਦਾ ਨਰੀਖਣ।

Tuesday, January 29, 20130 comments


ਫਿਰੋਜ਼ਪੁਰ 29 ਜਨਵਰੀ 2013( ) ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਅੱਜ ਕੇਂਦਰੀ ਜੇਲ• ਫਿਰੋਜ਼ਪੁਰ ਦਾ ਨਰੀਖਣ ਕੀਤਾ। ਇਸ ਮੌਕੇ ਉਨ•ਾਂ ਦੇ ਨਾਲ ਸਹਾਇਕ ਕਮਿਸ਼ਨਰ (ਜਨ) ਸ੍ਰੀ ਅਮਿਤ ਬੈਂਬੀ,ਸ੍ਰੀ ਦਵਿੰਦਰ ਕੁਮਾਰ ਸਿੱਧੁ ਐਸ.ਪੀ.ਜੇਲ• ਵੀ ਹਾਜ਼ਰ ਸਨ।ਡਿਪਟੀ ਕਮਿਸ਼ਨਰ ਸ:ਮਨਜੀਤ ਸਿੰਘ ਨਾਰੰਗ ਨੇ ਕੇਂਦਰੀ ਜੇਲ• ਮੈਨੂਅਲ ਅਨੁਸਾਰ ਕੈਦੀਆਂ/ ਹਵਾਲਾਤੀਆਂ ਨੂੰ ਦਿੱਤਿਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ। ਉਨ•ਾਂ ਜੇਲ• ਵਿਚ ਬੰਦ ਕੈਦੀਆਂ/ਹਵਾਲਾਤੀਆਂ ਦੀਆਂ ਬੈਰਕਾਂ ਵਿਚ ਜਾ ਕੇ ਉਨ•ਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਜੇਲ• ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਕਾਨੂੰਨ ਅਨੁਸਾਰ ਹਰੇਕ ਕੈਦੀ ਨੂੰ ਬਣਦੀਆਂ ਸਹੂਲਤਾਂ ਪ੍ਰਦਾਨ ਕਰਨ। ਉਨ•ਾਂ ਕੈਦੀਆਂ ਨੂੰ ਯਕੀਨ ਦਿਵਾਇਆ ਕਿ ਉਨ•ਾਂ ਦੀ ਛੁੱਟੀ ਮਨਜ਼ੂਰੀ ਵਿਚ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਉਹ ਸਰਕਾਰ ਨੂੰ ਲਿਖਣਗੇ। ਉਨ•ਾਂ ਜੇਲ• ਵਿਚਲੇ ਹਸਪਤਾਲ ਦਾ ਦੌਰਾ ਕੀਤਾ ਅਤੇ ਇਥੇ ਦਾਖਲ ਮਰੀਜ਼ ਕੈਦੀਆਂ ਤੋਂ ਸਿਹਤ ਸਹੂਲਤਾਂ ਸਬੰਧੀ ਜਾਣਕਾਰੀ ਲਈ। ਉਨ•ਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਕੈਦੀਆਂ/ਹਵਾਲਾਤੀਆਂ ਦੇ ਇਲਾਜ ਸਬੰਧੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਜੇਲ• ਦੀ ਰਸੋਈ ਵਿਚ ਬਣ ਰਹੇ ਖਾਣੇ ਦੀ ਚੈਕਿੰਗ ਕੀਤੀ ਅਤੇ ਵਿਦੇਸ਼ੀ ਕੈਦੀਆਂ, ਜ਼ਨਾਨਾ ਕੈਦੀਆਂ ਨਾਲ ਗੱਲਬਾਤ ਕੀਤੀ। ਉਨ•ਾਂ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਹਰ ਬੈਰਕ ਦੇ ਬਾਹਰ ਸ਼ਕਾਇਤ ਬਾਕਸ ਲਗਾਇਆ ਜਾਵੇ। ਉਨ•ਾਂ ਜੇਲ• ਦੀ ਫੈਕਟਰੀ ਵਿਚ ਕੈਦੀਆਂ ਦੁਆਰਾ ਬਣਾਏ ਜਾ ਰਹੇ ਸਮਾਨ ਨੂੰ ਵੀ ਵੇਖਿਆ। ਡਿਪਟੀ ਕਮਿਸ਼ਨਰ ਨੇ ਜੇਲ• ਅਧਿਕਾਰੀਆਂ ਨੂੰ ਕਿਹਾ ਕਿ ਕੈਦੀਆਂ/ਹਵਾਲਾਤੀਆਂ ਦੀ ਸਿਹਤ ਜਾਂਚ ਲਈ ਸਮੇਂ-ਸਮੇਂ ਤੇ ਮੈਡੀਕਲ ਕੈਂਪ ਲਗਾਉਣ।




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger