ਪਿੰਡ ਕਾਕੜਾ ਕਲਾਂ ‘ਚ ਚੋਰਾਂ ਬਣਾਇਆ ਪ੍ਰਾਇਮਰੀ ਸਕੂਲ ਅਤੇ ਆਗਣਵਾੜੀ ਸੈਂਟਰ ਨੂੰ ਨਿਸ਼ਾਨਾਂ

Tuesday, January 29, 20130 comments


ਸ਼ਾਹਕੋਟ, 29 ਜਨਵਰੀ (ਸਚਦੇਵਾ) ਬੀਤੀ ਰਾਤ ਚੋਰਾਂ ਨੇ ਨਜ਼ਦੀਕੀ ਪਿੰਡ ਕਾਕੜਾ ਕਲਾਂ (ਸ਼ਾਹਕੋਟ) ਦੇ ਪ੍ਰਾਇਮਰੀ ਸਕੂਲ ਅਤੇ ਆਗਣਵਾੜੀ ਸੈਂਟਰ ਨੂੰ ਨਿਸ਼ਾਨਾਂ ਬਣਾਕੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ । ਸਰਕਾਰੀ ਐਲੀਮੈਂਟਰੀ ਸਕੂਲ (ਪੀ.ਆਰ.ਆਈ) ਕਾਕੜਾ ਕਲਾਂ ਦੇ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਸਕੂਲ ‘ਚ ਕਮਰਿਆ ਦੇ ਤਾਲੇ ਤੌੜ ਕੇ ਸਕੂਲ ਵਿੱਚ ਪਏ 2 ਸਲੰਡਰ, ਘਿਓ, ਤੇਲ, 20 ਕਿਲੋਂ ਦਾਲਾ, ਮਸਾਲੇ ਅਤੇ ਦਫਤਰੀ ਸਮਾਨ ਚੋ ਸਟੇਸ਼ਨਰੀ ਦਾ ਸਮਾਨ ਚੋਰੀ ਕਰ ਲਿਆ । ਉਨ•ਾਂ ਦੱਸਿਆ ਕਿ ਚੋਰਾਂ ਨੇ ਇੱਕ ਕਮਰੇ ‘ਚ ਪਿਆ ਕੰਪਿਊਟਰ ਵੀ ਚੋਰੀ ਕਰਨ ਲਈ ਇਕੱਠਾ ਕਰ ਲਿਆ ਸੀ,ਪਰ ਉਹ ਕੰਪਿਊਟਰ ਲਿਜਾਣ ‘ਚ ਅਸਫਲ ਰਹੇ । ਇਸ ਤੋਂ ਇਲਾਵਾ ਚੋਰਾਂ ਨੇ ਹੋਰ ਵੀ ਕਈ ਸਰਕਾਰੀ ਕਾਗਜ਼ਾਂ ਵਾਲੀਆਂ ਅਲਮਾਰੀਆਂ ‘ਚ ਫਰੋਲਾ-ਫਰਾਲੀ ਕੀਤੀ । ਉਨ•ਾਂ ਦੱਸਿਆ ਕਿ ਇਸ ਚੋਰੀ ਦੀ ਘਟਨਾਂ ਬਾਰੇ ਪੁਲਿਸ ਅਤੇ ਮਹਿਕਮੇ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।ਇਸੇ ਤਰ•ਾਂ ਚੋਰਾਂ ਨੇ ਪ੍ਰਾਇਮਰੀ ਸਕੂਲ ਕਾਕੜਾ ਕਲਾਂ ‘ਚ ਚੱਲ ਰਹੇ ਆਗਣਵਾੜੀ ਸੈਂਟਰ ‘ਚ ਵੀ ਚੋਰੀ ਕੀਤੀ । ਇਸ ਸਬੰਧੀ ਜਾਣਕਾਰੀ ਦਿੰਦਿਆ ਆਗਣਵਾੜੀ ਵਰਕਰ ਜਸਬੀਰ ਕੌਰ ਨੇ ਦੱਸਿਆ ਕਿ ਚੋਰਾਂ ਨੇ ਆਗਣਵਾੜੀ ਸੈਂਟਰ ਚੋ 1 ਸਲੰਡਰ, 15 ਕਿਲੋਂ ਘਿਓ, 2 ਕੁਇੰਟਲ ਕਣਕ, 1 ਬੋਰੀ ਚੌਲ, 1 ਪਤੀਲਾ, ਸੁੱਕਾ ਦੁੱਧ ਅਤੇ ਹੋਰ ਵੀ ਸਮਾਨ ਚੋਰੀ ਕਰ ਲਿਆ । ਉਨ•ਾਂ ਦੱਸਿਆ ਕਿ ਇਸ ਬਾਰੇ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ । 



ਪਿੰਡ ਕਾਕੜਾ ਕਲਾਂ (ਸ਼ਾਹਕੋਟ) ਦੇ ਪ੍ਰਾਇਮਰੀ ਸਕੂਲ ‘ਚ ਚੋਰਾਂ ਵੱਲੋਂ ਖਿਲਾਰਿਆ ਸਮਾਨ ਅਤੇ ਘਟਨਾਂ ਸਬੰਧੀ ਜਾਣਕਾਰੀ ਦਿੰਦੇ ਸਕੂਲ ਮੁੱਖੀ ਬਲਵਿੰਦਰ ਸਿੰਘ । ਨਾਲ ਆਗਣਵਾੜੀ ਸੈਂਟਰ ‘ਚ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਆਗਣਵਾੜੀ ਵਰਕਰ ਜਸਬੀਰ ਕੌਰ ।

 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger