Tuesday, January 29, 20130 comments


ਫਿਰੋਜ਼ਪੁਰ 29 ਜਨਵਰੀ ( ) ਨਹਿਰੂ ਯੂਵਾਂ ਕੇਂਦਰ ਫਿਰੋਜ਼ਪੁਰ ਵੱਲੋਂ ਬਲਾਕ ਮਖੂ ਵਿਖੇ  ਦਸ ਮੈਂਬਰੀ ਟੀਮ ਵੱਲੋਂ ਪੰਜ ਰੋਜਾ ਬਲਾਕ ਪੱਧਰੀ ਜਾਗਰੂਕਤਾ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਅਭਿਆਨ ਦਾ ਮੁੱਖ ਉਦੇਸ਼ ਨਹਿਰੂ ਯੁਵਾ ਕੇਂਦਰ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਜਾਣੂ ਕਰਾਉਣਾ, ਬੰਦ ਪਈਆਂ ਕਲੱਬਾਂ ਨੂੰ ਮੁੜ ਤੇ ਸੁਰਜੀਤ ਕਰਨਾ ਅਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਬਾਰੇ ਚਰਚਾ ਕਰਨਾ ਸੀ।ਇਸ ਅਭਿਆਨ ਤਹਿਤ ਬਲਾਕ ਦੇ ਵੱਖ-ਵੱਖ ਪਿੰਡਾ ਦਾ ਦੌਰਾ ਕੀਤਾ ਗਿਆ ।
ਇਸ ਬਲਾਕ ਪੱਧਰੀ ਅਭਿਆਨ ਦੀ ਸਮਾਪਤੀ ਮੀਟਿੰਗ ਮਖੂ ਵਿਖੇ ਸ: ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਡੀਨੇਟਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਅਭਿਆਨ ਵਿਚ ਹਿੱਸਾ ਲੈਣ ਵਾਲੀ ਟੀਮ ਤੋਂ ਇਲਾਵਾ ਵੱਖ ਵੱਖ ਕਲੱਬਾਂ ਦੇ ਅਹੁਦੇਦਾਰ ਅਤੇ ਵੋਕੇਸ਼ਨਲ ਸੈਂਟਰ ਦੀਆ ਵਿਦਿਆਰਥਣਾਂ ਨੇ ਹਿਸਾ ਲਿਆ।ਮੀਟਿੰਗ ਦੌਰਾਨ ਸ੍ਰ. ਦਵਿੰਦਰ ਸਿੰਘ ਬਲਾਕ ਮੁਹਿੰਮ ਇਨਚਾਰਜ ਵੱਲੋਂ ਅਭਿਆਨ ਦੇ ਦੌਰਾਨ ਕੀਤੇ ਕੰਮਾਂ ਦੀ ਰਿਪੋਰਟ ਦਿੱਤੀ ਅਤੇ ਆਪੋ ਆਪਣੇ ਤਜਰਸਾਂਝੇ ਕੀਤੇ ਅਤੇ ਕਲੱਬਾਂ ਕਲੱਬਾਂ ਵੱਲੋਂ ਕੀਤੀਆਂ ਗਤੀਵਿਧੀਆਂ ਬਾਰੇ  ਜਾਣਕਾਰੀ ਦਿੱਤੀ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਬਜੀਤ ਸਿੰਘ ਬੇਦੀ ਜ਼ਿਲ•ਾ ਯੂਥ ਕੋਆਰਡੀਨੇਟਰ ਜੀ ਨੇ ਕਿਹਾ ਕਿ ਯੂਥ ਕਲੱਬਾਂ ਦਾ ਮੁਢਲਾ ਕੰਮ ਪਿੰਡ ਅਤੇ ਨੌਜਵਾਨਾ ਦਾ ਵਿਕਾਸ ਕਰਨਾ ਹੈ ਭਾਵੇਂ ਇਹ ਛੋਟੇ ਛੋਟੇ ਕੰਮ ਕਰਕੇ ਕੀਤਾ ਜਾਵੇ, ਜਿਵੇਂ ਕਿ ਪਿਛਲੇ ਦਿਨੀਂ ਨਸ਼ੇ ਛੁਡਾਓ ਪ੍ਰੋਜੈਕਟ ਅਤੇ ਮਨਰੇਗਾ ਪ੍ਰੋਜੈਕਟ ਸਬੰਧੀ ਆਪਣੇ ਆਪਣੇ ਪਿੰਡਾ ਵਿੱਚ ਵੱਖ-ਵੱਖ ਪ੍ਰੋਗਰਾਮ ਦਾ ਆਯੋਜਨ ਕਰਕੇ ਕੀਤਾ ਹੈ, ਉਨ•ਾਂ ਕਿਹਾ ਕਿ ਪਿੰਡ ਦੀ ਸਾਫ ਸਫਾਈ ਕਰਾਉਣਾ ਅਤੇ ਪਿੰਡ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਵੱਧ ਤੋ ਵੱਧ ਰੁਖ ਲਗਾਉਣਾ ਵੀ ਕਲੱਬਾਂ ਦਾ ਮੁਢਲਾ ਕੰਮ ਹੈ । ਇਸ ਤੋ ਇਲਾਵਾ ਸਮੇਂ-ਸਮੇਂ ਸਿਰ ਸਮਾਜਿਕ ਮੁਦਿਆ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਜਿਵੇਂ- ਨਸ਼ੇ ਭਰੂਣ ਹੱਤਿਆ, ਏਡਜ਼ ਆਦਿ ਇਸੇ ਤਰ•ਾਂ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਸਿਰ ਚਲਾਏ ਜਾਣ ਵਾਲੇ ਜਾਗਰੂਕਤਾ ਅਭਿਆਨਾਂ ਨੂੰ ਸਹਿਯੋਗ ਦੇਣਾ ਹੈ। ਮਿਸਾਲ ਦੇ ਤੌਰ ਤੇ ਜਿਵੇਂ ਵੋਟਰ ਜਾਗਰੂਕਤਾ, ਖੂਨ ਦਾਨ ਜਾਗਰੂਕਤਾ, ਪਲਸ ਪੋਲੀਓ ਆਦਿ। ਮੀਟਿੰਗ ਦੌਰਾਨ ਇਹ ਵੀ ਦੱਸਿਆ ਕਿ ਵਿਭਾਗ ਵੱਲੋਂ ਜ਼ਿਲੇ• ਦੀਆਂ ਸਾਰੀਆਂ ਕਲੱਬਾਂ ਨੂੰ ਆਨ ਲਾਈਨ ਕੀਤਾ ਜਾ ਰਿਹਾ ਹੈ ।ਮੀਟਿੰਗ ਵਿਚ ਸ੍ਰ. ਹਰਦਵਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਜਗਤਾਰ ਸਿੰਘ, ਸ਼੍ਰੀ ਸ਼ੁਸੀਲ ਕੁਮਾਰ ਕਲੱਬ ਪ੍ਰਧਾਨ ਤੋ ਇਲਾਵਾ ਸ਼੍ਰੀ ਰਾਜੀਵ ਕੁਮਾਰ, ਨੇ ਵੀ ਆਪਣੇ ਵਿਚਾਰ ਰੱਖੇ ।ਇਸ ਅਭਿਆਨ ਨੂੰ ਸਫਲ ਬਣਾਉਣ ਲਈ ਸ੍ਰ. ਗੁਰਮੁਖ ਸਿੰਘ, ਕੁਲਵਿੰਦਰ ਸਿੰਘ, ਅਵਕਰਨ ਸਿੰਘ, ਮਨਿੰਦਰ ਕੌਰ ਅਤੇ ਕੁਲਵਿੰਦਰ ਕੌਰ ਦਾ ਵਿਸ਼ੇਸ ਯੋਗਦਾਨ ਰਿਹਾ । 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger