ਬਿਰਕ ਬਰਸਾਲ (ਨਸਬ ਬਿਰਕ,ਬਲਜਿੰਦਰ ਸਿੰਘ ਬਿਰਕ) ਮਾਲਵੇ ਦੇ ਮਸਹੂਰ ਪਿੰਡ ਬਰਸਾਲ ਵਿਖੇ ਐਨ ਆਰ ਆਈ ਵੀਰਾ,ਨਗਰ ਵਾਸੀਆ,ਯੁਨਾਈਟਿਡ ਕਲਚਰ ਕਲੱਬ ਤੇ ਪਿੰਡ ਦੇ ਉਦਮੀ ਨੌਜਵਾਨਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਮਹਾਂ ਕਬੱਡੀ ਕੱਪ ਦਾ ਉਦਘਾਟਨ ਬਲਵੰਤ ਸਿੰਘ ਗਰੇਵਾਲ ਨੇ ਕੀਤਾ ਆਪਣੇ ਕਰ ਕਮਲਾ ਨਾਲ ਕੀਤਾ ।ਇਸ ਸਮੇ ਇਹਨਾ ਦੇ ਨਾਲ ਯੁਨਾਈਟਿਡ ਕਲਚਰ ਕਲੱਬ ਪ੍ਰਧਾਨ ਚਰਨਜੀਤ ਸਿੰਘ ਘੁਮਾਣ,ਚੇਅਰਮੈਨ ਗੁਰਸੇਵਕ ਸਿੰਘ,ਤਾਰੀ ਭੰਡਾਲ,ਸਰਪੰਚ ਹਰਭਗਵਾਨ ਸਿੰਘ ਰੂਪ,ਸਿਦਰਪਾਲ ਦੁਕਾਨ ਵਾਲਾ,ਰਵੀ ਧਾਲੀਵਾਲ,ਸੁਖਦੀਪ ਸਿੰਘ ਢਿੱਲੋਂ,ਛਿੰਦਾ ਛਿੰਦਾ ਢਿੱਲੋਂ,ਜੱਗਾ ਧਾਲੀਵਾਲ,ਦਰਸ਼ਨ ਸਿੰਘ ਢਿੱਲੋਂ,ਭਗਵੰਤ ਸਿੰਘ,ਬੁੱਧ ਸਿੰਘ,ਗੁਰਮੇਲ ਸਿੰਘ ਗਰੇਵਾਲ,ਗੇਲੀ,ਸ਼ੰਨੀ ਢਿੱਲੋਂ,ਹਰਦੀਪ ਢਿੱਲੋਂ,ਬਲਜੀਤ ਸਿੰਘ ਕੰਡਾ,ਨੰਬਰਦਾਰ ਜਗਜੀਤ ਸਿੰਘ,ਦੀਪਾ ਕਨੈਡਾ,ਗੁਰਜੀਤ ਸਿੰਘ,ਨਾਜਰ ਸਿੰਘ ਮਰਾੜ ਤੇ ਹੋਰ ਨਗਰ ਵਾਸੀ ਹਾਜਰ ਸਨ ।ਇਸ ਖੇਡ ਮੇਲੇ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਚਰਨਜੀਤ ਸਿੰਘ ਘੁਮਾਣ,ਗੁਰਸੇਵਕ ਸਿੰਘ ਬਰਸਾਲ ਨੇ ਕਿਹਾ ਕਿ ਵਿੱਚ ਅੱਜ ਬੈਲ ਗੱਡੀਆ(ਖੀਰੇ ਦੁੱਗੇ ਛੋਟੇ ਬਲਦਾ)ਦੀਆਂ ਦੌੜਾ ਕਰਵਾਈਆ ਜਾਣਗੀਆ ।ਜਿਸ ਵਿੱਚ ਆਸ ਪਾਸ ਦੇ ਪਿੰਡਾ ਦੇ ਬੈਲ ਚਾਬਕਾ ਨੇ ਆਪਣੇ ਪੁੱਤਰਾ ਵਾਂਗ ਪਾਲੇ ਖੀਰੇ ਦੁੱਗੇ ਬਲਦ ਦੌੜਾਉਣਗੇ ਤੇ ਪਹਿਲਾ ਦਰਜਾ ਪ੍ਰਾਪਤ ਕਰਨ ਵਾਲੇ ਚਾਬਕ ਨੂੰ ਪੰਚੀ ਹਜਾਰ ਦਾ ਇਨਾਮ ਤੇ ਖੂੰਡਾ ਦੇ ਕੇ ਸਨਮਾਨਿਆ ਜਾਵੇਗਾ ।ਇੱਕ ਫਰਵਰੀ ਨੂੰ ਉਪਨ ਕਬੱਡੀ ਦੇ ਪੈਣਗੇ ਪਟਾਕੇ ਜਿਸ ਦੇ ਮੈਚ ਰੌਚਕ ਹੋਣਗੇ ।
Post a Comment