ਕਾਰਪੋਰੇਟ ਘਰਾਣਿਆ ਦੇ ਹਵਾਲੇ ਕਰਕੇ ਅੰਨ੍ਹੀ ਲੁੱਟ ਦਾ ਰਾਹ ਪੱਧਰ ਕੀਤਾ ਜਾ ਰਿਹਾ :ਕ੍ਰਿਸ਼ਨਨ ਕੇਦਰੀ ਕਮੇਟੀ ਮੈਬਰ

Wednesday, January 30, 20130 comments

ਮਾਨਸਾ 30 ਜਨਵਰੀ (  ) ਦੇਸ ਭਰ ਵਿੱਚ ਕਾਂਗਰਸ ਦੀ ਅਗਵਾਈ ਹੇਠਲੀ ਯੂ ਪੀਏ ਸਰਕਾਰ ਦੀਆਂ ਮੁਨਾਫਾਖੋਰ ਸਾਮਰਾਜੀ ਕੰਪਨੀਆ ਤੇ ਕਾਰਪੋਰੇਟ ਸੈਕਟਰ ਪ੍ਰਸਤ ਲੋਟੂ ਨੀਤੀਆ ਖਿਲਾਫ ਬੇਸ਼ੱਕ ਦੇਸ ਭਰ ਵਿੱਚ ਵੱਡੇ ਜਨਤਕ ਅੰਦੋਲਨ ਉ¤ਠ ਰਹੇ ਹਨ ਪਰ ਬੁਨਿਆਦੀ ਸਮਾਜਿਕ ਤੇ ਰਾਜਸੀ ਤਬਦੀਲੀ ਲਈ ਇਹਨਾਂ ਸੰਘਰਸਾਂ ਨੂੰ ਇੱਕਜੁੱਟ ਕਰਕੇ ਵੱਡੇ ਦੇਸ਼ ਵਿਆਪੀ ਇਨਕਲਾਬੀ ਰਾਜਸੀ ਸੰਗਰਾਮ ਦਾ ਰੂਪ ਦੇਣ ਦੀ ਜਰੂਰਤ ਹੈ। ਇਹ ਗੱਲ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਸੀਪੀਆਈਐਮਐਨ ਲਿਬਰੇਸਨ ਵਲੋ ਕੀਤੀ ਗਈ ਵਿਸ਼ਾਲ ਇਨਕਲਾਬਲੀ ਪਰਿਵਰਤਨ ਰੈਲੀ ਦੇ ਮੰਚ ਤੋ ਬੋਲਦਿਆ ਪਾਰਟੀ ਦੀ ਕੇਦਰੀ ਕਮੇਟੀ ਮੈਬਰ ਕਾਮਰੇਡ ਕਵਿਤਾ ਕ੍ਰਿਸ਼ਨਨ ਵਲੋ ਜ਼ੋਰ ਦੇਕੇ ਉਭਾਰੀ ਗਈ। ਦੋ ਰੋਜਾ ਸੂਬਾ ਡੈਲੀਗੇਟ ਕਾਨਫਰੰਸ ਮੌਕੇ ਕੀਤੀ। ਇਹ ਰੈਲੀ ਦੇਸ ਦੀ ਆਜਾਦੀ ਲਈ ਸਾਲ 1931 ਵਿੱਚ ਜੰਗੇ ਆਜਾਦੀ ਦਾ ਵਿਗਲ ਵਜਾਉਦ ਵਾਲੀ  ਹਿੰਦੋਸਤਾਨੀ ਗਦਰ ਪਾਰਟੀ ਦੀ ਸਥਾਪਨਾ ਦੀ ਪਹਿਲੀ ਸਤਾਬਦੀ ਨੂੰ ਸਮਰਪਿਤ ਕੀਤੀ।ਕਾ ਕਵਿਤਾ ਜੋ ਦਿੱਲੀ ਵਿਖੇ ਪਿਛਲੇ ਮਹੀਨੇ ਵਾਪਰੇ ਘਿਨਾਉਣੇ ਦਾਮਿਨੀ ਬਲਾਤਕਾਰ ਤੇ ਕਤਲ ਕਾਂਡ ਖਿਲਾਫ ਉਭਰੇ ਰੋਹ ਭਰੇ ਜਨਤਕ ਉਭਾਰ ਨੂੰ ਅਗਵਾਈ ਦੇਣ ਵਾਲੀ ਇਕ ਮੁੱਖ ਹਸਤੀ ਵਜੋ ਚਰਚਿਤ ਹੈ ਨੇ ਕਿਹਾ ਕਿ ਮਨਮੋਹਨ ਸਰਕਾਰ ਵਲੋ ਇਕ ਪਾਸੇ ਜੰਗਲ, ਜਮੀਨ ਤੇ ਖਣਿਜ ਪਦਾਰਥਾਂ ਵਰਗੇ ਦੇਸ ਦੇ ਤਮਾਮ ਕੀਮਤੀ ਕੁਦਰਤੀ ਸੋਮਿਆ ਨੂੰ ਧੜਾਧੜ ਮੁੱਠੀ ਭਰ ਕਾਰਪੋਰੇਟ ਘਰਾਣਿਆ ਦੇ ਹਵਾਲੇ ਰਕੇ ਅੰਨ੍ਹੀ ਲੁੱਟ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਇਸ ਦਲਾਲੀ,ਗਦਾਰੀ ਤੇ ਜਬਰੀ ਉਜਾੜੇ ਦਾ ਵਿਰੋਧ ਕਰਨ ਬਦਲੇ ਤਮਾਮ ਸੰਘਰਸ਼ਸੀਲ ਲੋਕਾ ਦੀ ਆਵਾਜ ਨੂੰ ਕੁਚਲਣ ਲਈ ਇਕ ਤੋ ਵੱਧ ਦੂਜਾ ਕਾਲੇ ਕਾਨੂੰਨ ਵਰਤੋ ਵਿੱਚ ਲਿਆਂਦੇ ਜਾ ਰਹੇ ਹਨ। ਪੰਜਾਬ ਦੇ ਇੰਚਾਰਜ ਤੇ ਪ੍ਰਮੁੱਖ ਕੌਮੀ ਟਰੇਡ ਯੂਨੀਅਨ ਏਕੂਟ ਦੇ ਕੁਲਹਿੰਦ ਜਨਰਲ ਸਕੱਤਰ ਕਾਮਰੇਡ ਸਵੱਪਨ ਮੁਖਰਜੀ ਨੇ ਕਿਹਾ ਕਿ ਰਾਜ ਨਹੀ ਸੇਵਾ ਦੇ ਨਾਅਰੇ ਤਹਿਤ ਪੰਜਾਬ ਵਿੱਚ ਮੁੜ ਸੱਤਾ ਸਾਂਭਲ ਵਾਲੀ ਬਾਦਲ ਸਰਕਾਰ ਆਮ ਜਨਤਾ ਦੀ ਜੋ ਸੇਵਾ ਕਰ ਰਹੀ ਹੈ ਉਹ ਕਿਸੇ ਤੋ ਗੁੱਝੀ ਨਹੀ ।ਆਪਣੇ ਕਰੀਬ ਪਿਛਲੇ ਇਕ ਸਾਲ ਦੇ ਰਾਜ ਵਿੱਚ ਹੀ ਇਸ ਦੇ ਰੇਤ,ਬਜਰੀ, ਟਰਾਂਸਪੋਰਟ ਤੇ ਸ਼ਰਾਬ ਦੇ ਖੇਤਰ ਵਿੱਚ ਆਪਣੇ ਮਾਫੀਆ ਗਿਰੋਹਾ ਰਾਹੀ ਜੋ ਨੰਗੀ ਚਿੱਅੀ ਲੁੱਟ ਮਚਾਈ ਹੈ ਉਹ ਕਿਸੇ ਤੋ ਵੀ ਗੁੱਝੀ ਨਹੀ ਹੈ। ਇਸ ਮੌਕੇ ਤੇ ਸੂਬਾ ਸਕੱਤਰ ਕਾ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਫਿਰਕੂ ਮੁੂਲਵਾਦ ਦੇ ਪੂਰੀ ਚੜ੍ਹਾਈ ਦੇ ਦੌਰ ਵਿੱਚ ਪੰਜਾਬ ਵਿੱਚ ਆਪਣੇ ਸਫਰ ਦੀ ਸੁਰੂਆਤ ਕਰਨ ਵਾਲੀ ਸੀਪੀਆਈਐਮਐਲ ਆਪਣੀ ਦਰੁਸਤ ਪਹੁੰਚ ਤੇ ਸੰਘਰਸਾਂ ਦੇ ਬਲ ਤੇ ਪੰਜਾਬ ਦੇ ਕਈ ਭਾਗਾ ਵਿੱਚ ਬੇਜਮੀਨੇ ਮਜਦੂਰਾਂ,ਛੋਟੇ ਕਿਸਾਨਾਂ, ਔਰਤਾਂ, ਪੀੜਤ ਵਰਗਾਂ ਦੀ ਇਕ ਭਰੋਸੇਯੋਗ ਸਿਆਸੀ ਪ੍ਰਤੀਨਿਧ ਵਜੋ ਆਪਣੀ ਪਛਾਣ ਬਣਾ ਚੁੱਕੀ ਹੈ। ਇਸ ਮੌਕੇ ਤੇ ਕਾ ਗਰੁਮੀਤ ਸਿੰਘ, ਕਾ ਭਗਵੰਤ ਸਿੰਘ ਸਮਾਓ,ਗੁਰਜੰਟ ਸਿੰਘ, ਹਰਵਿੰਦਰ  ਿਸੰਘ, ਗੁਰਪ੍ਰੀਤ ਰੂੜੇਕੇ, ਕਮਲਜੀਤ ਸਿੰਘ ਚੰਡੀਗੜ੍ਹ, ਇਕਬਾਲ ਕੌਰ, ਜਸਵੀਰ ਕੌਰ ,ਵਕੀਲ ਬਲਵੀਰ ਕੌਰ, ਗੁਰਦਾਸਪੁਰ ਕਾ ਸੁਖਦੇਵ ਸਿੰਘ, ਭੋਲਾ ਸਿੰਘ, ਮੋਦਨ ਸਿੰਘ ਨੇ ਵੀ ਸੰਬੋਧਨ ਕੀਤਾ। ਰੈਲੀ ਦਾ ਮੰਚ ਸੰਚਾਲਨ ਕਾ ਹਰਭਗਵਾਨ ਭੀਖੀ ਨੇ ਕੀਤਾ।  

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger