ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਸੱਦੇ ’ਤੇ ਵਿਕਾਸ ਕਨਵੈਨਸ਼ਨ 2 ਫਰਵਰੀ ਨੂੰ

Wednesday, January 30, 20130 comments

ਸਮਰਾਲਾ, 30 ਜਨਵਰੀ /ਨਵਰੂਪ ਧਾਲੀਵਾਲ/ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵੱਲੋਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਹਲਕਾ ਸਮਰਾਲਾ ਦੇ ਵਿਕਾਸ ਵਿੱਚ ਆਈ ਖੜੋਤ ਦੇ ਕਾਰਨਾਂ ਅਤੇ ਉਪਰਾਲਿਆਂ ਸਬੰਧੀ ਇੱਕ ਕਨਵੈਨਸ਼ਨ 2 ਫਰਵਰੀ ਨੂੰ ਸਥਾਨਕ ਪੁੱਡਾ ਕੰਪਲੈਕਸ ਵਿੱਚ ਸਥਿੱਤ ਦਫ਼ਤਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਾਹਮਣੇ ਐਸ.ਡੀ.ਐਮ. ਦਫ਼ਤਰ ਵਿਖੇ ਕਰਵਾਈ ਜਾ ਰਹੀ ਹੈ। ਫਰੰਟ ਦੇ ਪ੍ਰਧਾਨ ਕਮਾਂਡੈਂਟ ਰਸਪਾਲ ਸਿੰਘ ਅਨੁਸਾਰ ਇਸ ਕਨਵੈਨਸ਼ਨ ਵਿੱਚ ਮੁੱਖ ਤੌਰ ’ਤੇ ਆਮ ਲੋਕਾਂ ਸਾਹਮਣੇ ਆ ਰਹੇ ਕੁਝ ਸਮਾਜਿਕ, ਪ੍ਰਸ਼ਾਸਨਿਕ ਅਤੇ ਦਫ਼ਤਰੀ ਮਸਲੇ ਬੁਲਾਰਿਆਂ ਵੱਲੋਂ ਉਠਾਏ ਜਾਣਗੇ ਕਿ ਆਮ ਲੋਕਾਂ ਤੋਂ ਰਾਜਨੀਤੀਵਾਨ ਵੋਟਾਂ ਵਟੋਰ ਕੇ ਕਿਵੇਂ ਸਿਸਟਮ ਦੀਆਂ ਧੱਜੀਆਂ ਉਡਾਉਂਦੇ ਹਨ। ਜਦਕਿ ਆਮ ਆਦਮੀ ਤਹਿਸੀਲ ਕਚਹਿਰੀਆਂ, ਥਾਣਿਆਂ, ਹਸਪਤਾਲਾਂ ਅਤੇ ਵਿੱਦਿਅਕ ਖੇਤਰਾਂ ਵਿੱਚ ਕਿਵੇਂ ਲੁੱਟ ਦਾ ਸ਼ਿਕਾਰ ਹੋ ਰਿਹਾ ਹੈ। ਇਸੇ ਭ੍ਰਿਸ਼ਟਾਚਾਰ ਸਬੰਧੀ ਆਮ ਲੋਕਾਂ ਦੇ ਹੱਕਾਂ ਅਤੇ ਡਿਊਟੀਆਂ ਬਾਰੇ ਕਨਵੈਨਸ਼ਨ ਵਿੱਚ ਖੁੱਲ• ਕੇ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਇਲਾਕੇ ਵਿੱਚ ਵਡਮੁੱਲੀ ਦੇਣ ਵਾਲੀਆਂ ਸਖ਼ਸ਼ੀਅਤਾਂ ਦੇ ਪਰਿਵਾਰਾਂ ਜਿਨ•ਾਂ ਵਿੱਚ ਸਵ: ਮਹਿਮਾ ਸਿੰਘ ਕੰਗ ਦੀ ਧਰਮ ਪਤਨੀ ਸ਼੍ਰੀਮਤੀ ਜਰਨੈਲ ਕੌਰ, ਸਵ: ਮਲਕੀਅਤ ਸਿੰਘ ਘੁੰਮਣ ਦੀ ਧਰਮ ਪਤਨੀ ਸ਼੍ਰੀਮਤੀ ਕਰਨੈਲ ਕੌਰ, ਸਵ: ਸ਼ਿੰਗਾਰਾ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਮਹਿੰਦਰ ਕੌਰ ਅਤੇ ਸਵ: ਮਲਵਿੰਦਰ ਸਿੰਘ ਦੇ ਸਪੁੱਤਰ ਮਹਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰਹੂਮ ਸਾਹਿਤਕਾਰ ਮਲਕੀਅਤ ਸਿੰਘ ਘੁੰਮਣ ਦੀਆਂ ਦੋ ਪੁਸਤਕਾਂ ‘‘ਗਲੀ ਦਾ ਚਿਰਾਗ’’ ਅਤੇ ‘‘ਛੋਟੀ ਬਹੂ’’ ਰਿਲੀਜ਼ ਕੀਤੀਆਂ ਜਾਣਗੀਆਂ। ਇਸ ਮੌਕੇ ਫਰੰਟ ਦੇ ਆਗੂ ਜੁਗਲ ਕਿਸ਼ੋਰ ਸਾਹਨੀ, ਜੋਗਿੰਦਰ ਸਿੰਘ ਜੋਸ਼, ਗੁਰਦਿਆਲ ਸਿੰਘ ਚਹਿਲਾਂ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger