ਤਾਰਾ ਸਿੰਘ ਔਜਲਾ ਨੂੰ ਭਾਵਭਿੰਨੀਆਂ ਸ਼ਰਧਾਜਲੀਆਂ ਭੇਂਟ

Tuesday, January 29, 20130 comments

 ਮਾਛੀਵਾੜਾ ਸਾਹਿਬ (ਕੇਵਲ ਸਿੰਘ ਕੱਦੋਂ)ਅੱਜ ਇਥੇ ਇਲਾਕੇ ਦੇ ਨਾਮਵਰ ਪ੍ਰੀਵਾਰ ਦੇ ਮੈਂਬਰ ਸ. ਤਾਰਾ ਸਿੰਘ ਔਜਲਾ ਜੋ ਪਿਛਲੇ ਦਿਨੀ ਪ੍ਰਲੋਕ ਸੁਧਾਰ ਗਏ ਸਨ ਦੀ ਅੰਤਿਮ ਅਰਦਾਸ ਗੁਰਦਵਾਰਾ ਸ੍ਰੀ ਚਰਨ ਕੰਵਲ ਸਾਹਿਬ ਦੇ ਦੀਵਾਨ ਹਾਲ ਵਿਖੇ ਹੋਈ। ਜਿਸ ਵਿੱਚ ਇਲਾਕੇ ਦੀਆਂ ਨਾਮਵਰ ਸ਼ਖਸੀਆਤਾਂ ਨੇ ਸਮਹੂਲੀਅਤ ਕੀਤੀ।ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਚੇਆਰਮੈਨ ਅਜਮੇਰ ਸਿੰਘ ਲੱਖੋਵਾਲ ਨੇ ਆਪਣੀ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਜਨਮ ਤੇ ਮੌਤ ਪ੍ਰਮਾਤਮਾਂ ਦੇ ਹੱਥ ਵਿੱਚ ਹੈ ਜਿਸ ਅਗੇ ਕਿਸੇ ਦਾ ਜੋਰ ਨਹੀਂ ਚਲਦਾ।‘ਮਰਣ ਲਿਖਾਏ ਮੰਡਲ ਮੇਂ ਆਏ’ ਦੇ ਹੁਕਮ ਅਨੂਸਾਰ ਬੰਦਾ ਸਵਾਸਾਂ ਦੀ ਪੂਜੀ ਲੈ ਕਿ ਜਨਮ ਲੈਂਦਾ ਹੈ ਜਦੋਂ ਸਵਾਸਾਂ ਦੀ ਪੂਜੀ ਮੁਕ ਜਾਂਦੀ ਹੈ ਤਾਂ ਮਨੁਖ ਦੀ ਮੌਤ ਦਾ ਕੋਈ ਕਾਰਨ ਬਣਾ ਕਿ ਪਰਮਾਤਮਾਂ ਆਪਣੇ ਕੋਲ ਬੁਲਾ ਲੈਂਦਾ ਹੈ। ਪਿਛੇ ਪ੍ਰੀਵਾਰ ਕੋਲ ਰਬ ਦਾ ਭਾਣਾਂ ਮੰਨਣ ਤੋਂ ਵਗੈਰ ਹੋਰ ਕੋਈ ਚਾਰਾ ਨਹੀਂ ਰਹਿ ਜਾਂਦਾ।ਉਹਨਾਂ ਕਿਹਾ ਕਿ ਔਜਲਾ ਪ੍ਰੀਵਾਰ ਦੀ ਇਲਾਕੇ ਅਪਣੀ ਇਕ ਪਹਿਚਾਣ ਹੈ। ਜੋ ਸ. ਤਾਰਾ ਸਿੰਘ ਔਜਲਾ ਦੇ ਜਾਣ ਨਾਲ ਲਿਥੇ ਪ੍ਰੀਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਇਲਾਕੇ ਨੂੰ ਵੀ ਘਾਟਾ ਪਿਆ।ਇਸ ਮੌਕੇ ਸ਼੍ਰੋ: ਗੁਰਦਵਾਰਾ ਪ੍ਰ: ਕਮੇਟੀ ਦੇ ਮੈਂਬਰ ਸਰਬੰਸ ਸਿੰਘ ਮਾਣਕੀ,ਨਗਰ ਕੌਂਸਲ ਮਾਛੀਵਾੜਾ ਦੇ ਸਾਬਕਾ ਪ੍ਰਧਾਨ ਉਜਾਗਰ ਸਿੰਘ ਬੈਨੀਪਾਲ,ਨਗਰ ਕੌਂਸਲ ਸਮਰਾਲਾ ਦੇ ਪ੍ਰਧਾਨ ਮਹਿੰਦਰ ਸਿੰਘ ਭੰਗਲਾਂ,ਸਾਬਕਾ ਚੇਅਰਮੈਨ ਕੁਲਦੀਪ ਸਿੰਘ ਘਰਖਲਾਂ,ਸਾਬਕਾ ਚੇਅਰਮੈਨ ਜੋਗਿੰਦਰ ਸਿੰਘ ਸੇਹ,ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ,ਸੁਰਿੰਦਰ ਕੁੰਦਰਾ ਬਲਾਕ ਪ੍ਰਧਾਨ ਕਾਂਗਰਸ ਪਾਰਟੀ,ਕੁਲਵਿੰਦਰ ਸਿੰਘ ਮਾਣੇਵਾਲ, ਟਹਿਲ ਸਿੰਘ ਔਜਲਾ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਮਾਛੀਵਾੜਾ,ਅਮਰੀਕ ਸਿੰਘ ਔਜਲਾ ਪ੍ਰਧਾਨ ਆੜਤੀ ਐਸੋਸੀਏਸ਼ਨ ਮਾਛੀਵਾੜਾ,ਮਕੰਦ ਸਿੰਘ ਸਾਬਕਾ ਵਾਈਸ ਚੇਆਰਮੈਨ,ਗੁਰਮੇਲ ਸਿੰਘ ਬੈਨੀਪਾਲ ਸਾਬਕਾ ਐਮ ਸੀ,ਬੀਬੀ ਬਲਵੀਰ ਕੌਰ ਬੈਨੀਪਾਲ ਮੀਤ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ,ਲੱਖਵੀਰ ਸਿੰਘ ਔਜਲਾ,ਹਰਜਿੰਦਰ ਸਿੰਘ ਖੇੜਾ ਆੜਤੀ ,ਕਰਮਜੀਤ ਸਿੰਘ ਮਾਂਗਟ,ਗੁਰਜੀਤ ਸਿੰਘ ਮਾਂਗਟ,ਜੱਸਾ ਬੈਨੀਪਾਲ ਮੈਡੀਕੋਜ਼,ਰੁਪਿੰਦਰ ਸਿੰਘ ਬੈਨੀਪਾਲ,ਹਰਦੀਪ ਸਿੰਘ ਢਿੱਲੋਂ ਸਰਪੰਚ ਭੱਟੀਆਂ,ਕਰਮਜੀਤ ਸਿੰਘ ਸਰਪੰਚ ਅਢਿਆਣਾ,ਨਰਿੰਦਰਪਾਲ ਸਿੰਘ ਬਾਜਵਾ ਸਰਪੰਚ ਪਿੰਡ ਲੁਹਾਰੀਆਂ,ਮਨਮੋਹਨ ਸਿੰਘ ਖੇੜਾ,ਹਰਬੰਸ ਸਿੰਘ ਬੈਨੀਪਾਲ ਤੇ ਇਲਾਕੇ ਦੇ ਪੰਚ,ਸਰਪੰਚਾਂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਵਿਛੜੀ ਰੂਹ ਨੂੰ ਸਰਧਾਂਜਲੀਆਂ ਭੇਂਟ ਕੀਤੀਆਂ।ਇਸ ਮੌਕੇ ਸ.ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁਖ ਮੰਤਰੀ ਪੰਜਾਬ,ਕੈਬਨਿਟ ਮੰਤਰੀ ਸ਼ਰਨਜੀਤ ਸਿੰਘ ਢਿਲੋਂ ਅਤੇ ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਪੰਜਾਬ ਦੇ ਸੋਕ ਸ਼ੰਦੇਸ ਵੀ ਪੜ੍ਹ ਕਿ ਸੁਣਾਏ ਗਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger