ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਦੀ ਬੱਸ ਨੇ ਮਾਰੀ ਸੁਧਾਰ ਕਾਲਜ ਦੀ ਬੱਸ ਨੂੰ ਟੱਕਰ,ਵਿਦਿਆਰਥੀ ਜਖਮੀ

Wednesday, January 30, 20130 comments


ਜੋਧਾਂ 30 ਜ਼ਨਵਰੀ ( ਦਲਜੀਤ ਸਿੰਘ ਰੰਧਾਵਾ,ਸੁਖਵਿੰਦਰ )- ਸਵੇਰੇ ਤੜਕਸਾਰ ਪਈ ਧੁੰਦ ਕਾਰਨ ਵਿਦਿਆਰਥੀਆਂ ਨਾਲ਼ ਭਰੀ ਪਿੰਡ ਠੱਕਰਵਾਲ਼ ਸਥਿਤ ਪਬਲਿਕ ਸਕੂਲ ਦੀ ਬੱਸ ਦੀ ਸੁਧਾਰ ਕਾਲਜ਼ ਦੀ ਬੱਸ ਨਾਲ਼ ਟੱਕਰ ਹੋ ਗਈ। ਇਸ ਟੱਕਰ ਕਾਰਨ ਕੁੱਝ ਵਿਦਿਆਰਥੀ ਜਖ਼ਮੀ ਹੋ ਗਏ ਜਦੋਂ ਕਿ ਇਕ ਵਿਦਿਆਰਥਣ ਦੇ ਗੰਭੀਰ ਸੱਟ ਲੱਗੀ ਹੋਣ ਦੀ ਖ਼ਬਰ ਮਿਲ਼ੀ ਹੈ। ਮੌਕੇ ਤੇ ਹਾਜ਼ਰ ਕੁੱਝ ਅੱਖ਼ੀ ਵੇਖ਼ਣ ਵਾਲ਼ਿਆਂ ਅਨੁਸਾਰ ਗਲਤੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਬੱਸ ਦੇ ਡਰਾਇਵਰ ਦੀ ਦਸੀ ਜਾ ਰਹੀ ਹੈ ਜੋ ਧੁੰਦ ਵਿਚ ਤੇਜ਼ ਰਫ਼ਤਾਰ ਨਾਲ਼ ਬੱਸ ਚਲਾ ਰਿਹਾ ਸੀ। ਮੌਕੇ ਤੇ ਮਿਲ਼ੀ ਜਾਣਕਾਰੀ ਅਨੁਸਾਰ ਜਦੋਂ ਸੁਧਾਰ ਕਾਲਜ਼ ਦੀ ਬੱਸ ਭਾਈ ਬੂੜਾ ਗਰਲਜ਼ ਕਾਲਜ਼ ਦੇ ਅੱਗਿਓਂ ਇਕ ਵਿਦਿਆਰਥਣ ਨੂੰ ਬੱਸ ਚੜਾਉਣ ਲਈ ਰੁਕੀ ਤਾਂ ਪਿਛਿਓਂ ਤੇਜ਼ ਰਫ਼ਤਾਰ ਨਾਲ਼ ਆ ਰਹੀ ਠੱਕਰਵਾਲ ਸਕੂਲ ਦੀ ਬੱਸ ਨੇ ਉਸਨੂੰ ਪਿਛਲੇ ਪਾਸਿਓਂ ਜਬਰਦਸਤ ਟੱਕਰ ਮਾਰ ਦਿਤੀ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਇਸ ਤਰ•ਾਂ ਦੀ ਘਟਨਾ ਵਾਪਰੀ ਹੋਵੇ ਕੁੱਝ ਦਿਨ ਪਹਿਲਾਂ ਪਿੰਡ ਦੋਲੋਂ ਕਲਾਂ ਨੇੜੇ ਇਸੇ ਸਕੂਲ ਦੀ ਖ਼ਸਤਾ ਹਾਲ ਬੱਸ ਹਾਦਸਾ ਗ੍ਰਸਤ ਹੋ ਗਈ ਸੀ ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਗੰਭੀਰ ਰੂਪ ਵਿਚ ਫ਼ੱਟੜ ਹੋ ਗਏ ਸਨ। ਇਸ ਹਾਦਸੇ ਤੋਂ ਜ਼ੇਕਰ ਕੋਈ ਸਬਕ ਲਿਆ ਹੁੰਦਾ ਤਾਂ ਇਸ ਤਰ•ਾਂ ਦੀ ਘਟਨਾ ਦੁਬਾਰਾ ਨਾ ਵਾਪਰਦੀ ਅਤੇ ਵਾਰ ਵਾਰ ਨੰਨੀਆਂ ਜਿੰਦਾਂ ਨਾਲ਼ ਅਜਿਹਾ ਖ਼ਿਲਵਾੜ ਨਾ ਹੁੰਦਾ। ਹੁਣ ਦੇਖਣਾਂ ਇਹ ਹੈ ਕਿ ਆਖ਼ਿਰ ਪ੍ਰਸ਼ਾਸਨ ਦੀ ਅੱਖ ਇਸ ਮਾਮਲੇ ਵਿਚ ਕਦੋਂ ਖੁੱਲਦੀ ਹੈ।   




Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger