ਜੇਕਰ ਕਿਸੇ ਏ.ਟੀ.ਐਮ. ਵਿੱਚੋਂ ਜਾਅਲੀ ਨੋਟ ਨਿਕਲਿਆ ਤਾਂ ਸਬੰਧਤ ਬੈਂਕ ਦਾ ਮੈਨੇਜਰ ਜਿੰਮੇਵਾਰ ਹੋਵੇਗਾ-ਨਾਰੰਗ

Wednesday, January 30, 20130 comments


ਫਿਰੋਜ਼ਪੁਰ 30 ਜਨਵਰੀ (                                          ) ਜੇਕਰ ਕਿਸੇ ਏ.ਟੀ.ਐਮ. ਮਸ਼ੀਨ ਵਿੱਚੋਂ ਜਾਅਲੀ ਨੋਟ ਨਿਕਲਿਆ ਤਾਂ ਉਸ ਏ.ਟੀ.ਐਮ. ਦੇ ਬੈਂਕ ਦਾ ਸਬੰਧਤ ਮੈਨੇਜਰ ਜਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਹਰੇਕ ਏ.ਟੀ.ਐਮ. ’ਤੇ ਸੀ.ਸੀ.ਟੀ.ਵੀ. ਵੀ ਲੱਗੇ ਹੋਣੇ ਚਾਹੀਦੇ ਹਨ ਤਾਂ ਜੋ ਕਿਸੇ ਅਣਸੁਖਾਂਵੀ ਘਟਨਾਂ ਵਾਪਰਨ ਦੀ ਸੂਰਤ ਵਿੱਚ ਦੋਸ਼ੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ਵਿੱਚ ਨਾ ਹੋਣ ਦਾ ਜਿੰਮੇਵਾਰ ਵੀ ਬੈਂਕ ਮੈਨੇਜਰ ਹੀ ਹੋਵੇਗਾ। ਇਹ ਆਦੇਸ਼ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਅੱਜ ਮਿੰਨੀ ਸਕੱਤਰੇਤ ਵਿਖੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਤੇ ਪੁਲਿਸ ਅਧਿਕਾਰੀਆਂ ਨਾਲ ਜ਼ਿਲ•ਾ ਪੱਧਰੀ ਜਾਅਲੀ ਨੋਟਾਂ ਦੀ ਰੋਕਥਾਮ ਲਈ ਕੀਤੀ ਮੀਟਿੰਗ ਦੌਰਾਨ ਦਿੱਤੇ। ਉਨ•ਾਂ ਕਿਹਾ ਕਿ ਉਹ ਖੁਦ ਹਰੇਕ ਏ.ਟੀ.ਐਮ. ਦੀ ਚੈਕਿੰਗ ਕਰਨਗੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਥੇ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ਵਿੱਚ ਹਨ ਜਾਂ ਨਹੀਂ । ਸ਼੍ਰੀ ਨਾਰੰਗ ਨੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਆਪਣੇ ਵਿਭਾਗ ਦੀ ਪੀ.ਸੀ.ਆਰ. ਟੀਮ ਨੂੰ ਆਦੇਸ਼ ਦੇਣ ਕਿ ਉਹ ਵੀ ਇਹਨਾਂ ਏ.ਟੀ.ਐਮਜ਼ ਦੀ ਚੈਕਿੰਗ ਕਰਨ । 
ਸ. ਨਾਰੰਗ ਨੇ ਕਿਹਾ ਕਿ ਹਰੇਕ ਬੈਂਕ ਅਤੇ ਉਸ ਦੀਆਂ ਬਰਾਂਚਾ ਵਿੱਚ ਨੋਟਾਂ ਦੀ ਗਿਣਤੀ ਕਰਨ ਵਾਲੀਆਂ ਮਸ਼ੀਨਾਂ ਵੀ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ ਅਤੇ ਬੈਂਕਾਂ ਵਿੱਚ ਕੈਸ਼ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਅਸਲੀ ਤੇ ਨਕਲੀ ਨੋਟਾਂ ਦੀ ਪਹਿਚਾਣ ਬਾਰੇ ਦੱਸਣ ਲਈ ਕੈਂਪ ਲਗਾਏ ਜਾਣ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਅਲੀ ਨੋਟਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਭੋਲੇ ਭਾਲੇ ਲੋਕ ਜਾਅਲੀ ਨੋਟਾਂ ਤੋਂ ਬਚੇ ਰਹਿਣ। ਉਨ•ਾਂ ਕਿਹਾ ਕਿ ਅਗਲੀ ਮੀਟਿੰਗ ਤੱਕ ਹਰ ਬੈਂਕ ਵਿੱਚ ਨੋਟ ਗਿਨਣ ਵਾਲੀ ਮਸ਼ੀਨ ਅਤੇ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ਵਿੱਚ ਹੋਣੇ ਚਾਹੀਦੇ ਹਨ । ਉਨ•ਾਂ ਰਿਜਰਵ ਬੈਂਕ ਦੇ ਅਧਿਕਾਰੀਆਂ ਨੂੰ ਕਿਹਾ ਕਿ ਪੁਲਿਸ ਵਿਭਾਗ ਦੇ ਕ੍ਰਮਚਾਰੀਆਂ ਨੂੰ ਜਾਅਲੀ ਨੋਟਾਂ ਦੀ ਪਹਿਚਾਣ ਸਬੰਧੀ  ਵਿਸ਼ੇਸ਼ ਕੈਂਪਾਂ ਦਾ ਆਯੋਜਨ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਵਿਸ਼ੇਸ਼ ਕੈਂਪ ਲਗਾਏ ਜਾਣ ਤਾਂ ਜੋ ਆਮ ਲੋਕ ਵੀ ਅਸਲੀ ਤੇ ਨਕਲੀ ਦਾ ਫਰਕ ਸਮਝ ਸਕਣ। ਉਨ•ਾਂ ਕਿਹਾ ਕਿ ਅਸੀਂ ਜਾਅਲੀ ਨੋਟਾਂ ਦੀ ਰੋਕਥਾਮ ਕਰਕੇ ਲੋਕਾਂ ਨੂੰ ਵੱਡੀ ਰਾਹਤ ਦੇ ਸਕਦੇ ਹਾਂ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜਨਰਲ) ਸ਼੍ਰੀ ਅਮਿਤ ਬੈਂਬੀ, ਡੀ.ਐਸ.ਪੀ. (ਹੈਡ ਕੁਆਰਟਰ) ਸ਼੍ਰੀ ਵਿਭੋਰ ਕੁਮਾਰ, ਰਿਜ਼ਰਵ ਬੈਂਕ ਆਫ ਇੰਡੀਆ ਦੇ ਸ਼੍ਰੀ ਆਰ.ਕੇ. ਸ਼ਰਮਾ, ਲੀਡ ਬੈਂਕ ਮੈਨੇਜਰ ਸ਼੍ਰੀ ਬੀ.ਸੀ. ਖੁਰਾਣਾ, ਸਟੇਟ ਬੈਂਕ ਆਫ ਪਟਿਆਲਾ ਦੀ ਪਰਸਨਲ ਬੈਕਿੰਗ ਦੇ ਮੈਨੇਜਰ ਸ਼੍ਰੀ ਇੰਦਰਜੀਤ ਨਰੂਲਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger