ਮਾਂ ਦੇ ਬਿਰਧ ਆਸ਼ਰਮ ਵਿ¤ਚ ਰਹਿਣ ਦੀ ਖਬਰ ਸੁਣਕੇ ਪੁ¤ਤਰ ਦੇ ਮੰਨ ਵਿ¤ਚ ਜਾਗਿਆ ਮਾਂ ਲਈ ਪਿਆਰ * ਲੰਮੇ ਵਿਛੇੜੋ ਤੋਂ ਬਾਅਦ ਪੁ¤ਤਰ ਨੂੰ ਮਿਲੀ ਮਾਂ ਦੀ ਗੋਦ ਤੇ ਮਾਂ ਨੂੰ ਪੁ¤ਤਰ ਦਾ ਸਹਾਰਾ

Wednesday, January 30, 20130 comments


ਲੁਧਿਆਣਾ, 30 ਜਨਵਰੀ (   ਸਤਪਾਲ ਸੋਨ9 )। ਮਾਂ ਦੇ ਬਿਰਧ ਆਸ਼ਰਮ ਵਿੱਚ ਜਾ ਕੇ ਰਹਿਣ ਦੀ ਖਬਰ ਨੇ ਪੱਥਰ ਦਿਲ ਬੇਟੇ ਦੇ ਦਿੱਲ ਨੂੰ ਪਿਘਲਾ ਦਿੱਤਾ ਅਤੇ ਘਰ ਬਾਰ ਛੱਡ ਕੇ ਬਿਰਧ ਮਾਂ ਨੂੰ ਭਗਵਾਨ ਭਰੋਸੇ ਛੱਡ ਕੇ ਘਰੋਂ ਫਰਾਰ ਹੋਣ ਵਾਲੇ ਬੇਟੇ ਨੇ ਘਰ ਵਾਪਸ ਆ ਕੇ ਮਾਂ ਦੀ ਸੇਵਾ ਕਰਨ ਦੀ ਠਾਨ ਲਈ ਅਤੇ ਰਿਸ਼ਤੇਦਾਰਾਂ ਰਾਹੀਂ ਪਿਆਰ ਦਾ ਵਾਸਤਾ ਦੇ ਕੇ ਮਾਂ ਨੂੰ ਸ੍ਰੀ ਗੰਗਾ ਧਾਮ ਬਿਰਧ ਆਸ਼ਰਮ ਤੋਂ ਘਰ ਬੁਲਾਇਆ,ਪੁ¤ਤਰ ਦਾ ਪਿਆਰ ਵੇਖ ਮਾਂ ਨੇ ਵੀ ਖੁਸ਼ੀ ਖੁਸ਼ੀ ਪ¤ਤਰ ਨਾਲ ਘਰ ਜਾਣ ਦੀ ਗੱਲ ਆਸ਼ਰਮ ਪ੍ਰਬੰਧਕਾਂ ਦੇ ਕੋਲ ਕਰਕੇ ਘਰ ਵਾਪਸ ਪਰਤਣ ਦੀ ਇੱਛਾ ਜਾਹਰ ਕੀਤੀ ਤਾਂ ਆਸ਼ਰਮ ਦੇ ਸੰਚਾਲਕ ਗੁਰੂ ਅਨੰਦ ਅੱਤਰੀ ਜੀ ਨੇ ਸੰਚਾਲਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿੱਚ ਸੁਰਿੰਦਰ ਕੌਰ ਨੂੰ ਵਿਦਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਜਰੂਰਤ ਪੈਣ ਤੇ ਮਦਦ ਕਰਨ ਦਾ ਭਰੋਸਾ ਦਿਵਾਇਆ। ਉਪਰੋਕਤ ਕਹਾਣੀ ਕਿਸੇ ਫਿਲਮ ਜਾਂ ਫਿਰ ਮੰਚ ਤੇ ਫਿਲਮਾਏ ਜਾਣ ਵਾਲੇ ਕਿਸੇ ਨਾਟਕ ਦੀ ਨਹੀਂ ਸਗੋਂ ਲੁਧਿਆਣਾ ਦੇ ਸਿਵਲ ਸਿਟੀ ਸਥਿਤ ਸ੍ਰੀ ਗੰਗਾ ਧਾਮ ਬਿਰਧ ਆਸ਼ਰਮ ਵਿੱਚ ਪਿਛਲੇ 4 ਮਹੀਨੇ ਤੋਂ ਰਹਿ ਰਹੀ ਸੁਰਿੰਦਰ ਕੌਰ (65) ਦੀ ਸੱਚੀ ਕਹਾਣੀ ਹੈ। ਬਿਰਧ ਮਹਿਲਾ ਸੁਰਿੰਦਰ ਕੌਰ ਮੁਤਾਬਕ ਉਸਦੇ ਪਤੀ ਅਤੇ ਇਕ ਬੇਟੇ ਦੀ ਮੌਤ ਤੋਂ ਬਾਅਦ ਉਸਦਾ ਦੂਸਰਾ ਬੇਟਾ ਬਿਨਾ ਦੱਸੇ ਹੀ ਉਸ ਨੂੰ ਭਗਵਾਨ ਦੇ ਆਸਰੇ ਛੱਡ ਕੇ ਘਰ ਤੋਂ ਕਿੱਤੇ ਚਲਾ ਗਿਆ। ਉਸਦੇ ਜਾਣ ਮਗਰੋਂ ਉਸਦਾ ਕੋਈ ਸਹਾਰਾ ਨਹੀਂ ਸੀ, ਇਸ ਲਈ ਉਸਨੇ ਪਿਛਲੇ ਸਾਲ 2 ਅਕਤੂਬਰ ਨੂੰ ਸ੍ਰੀ ਗੰਗਾ ਧਾਮ ਬਿਰਧ ਆਸ਼ਰਮ ਵਿੱਚ ਬਾਕੀ ਜਿੰਦਗੀ ਬਿਤਾਉਣ ਦਾ ਫੈਸਲਾ ਕੀਤਾ। ਆਸ਼ਰਮ ਵਿੱਚ ਉਸ ਨੂੰ ਇਨ•ਾਂ ਪਿਆਰ ਮਿਲਿਆ ਕਿ ਪਤਾ ਹੀ ਨਹੀਂ ਲਗਾ ਕਿ ਕਦੋਂ ਚਾਰ ਮਹੀਨੇ ਬੀਤ ਗਏ। ਇਸ ਦੌਰਾਨ ਕਿਸੇ ਨੇ ਉਸਦੇ ਬੇਟੇ ਨੂੰ ਦੱਸਿਆ ਕਿ ਉਸਦੀ ਮਾਂ ਤਾਂ ਬਿਰਧ ਆਸ਼ਰਮ ਵਿੱਚ ਜੀਵਨ ਬਤੀਤ ਕਰ ਰਹੀ ਹੈ ਤਾਂ ਉਸ ਦੇ ਮਨ ਨੂੰ ਠੇਸ ਲੱਗੀ ਅਤੇ ਉਸਨੇ ਘਰ ਵਾਪਸ ਪਰਤ ਕੇ ਮਾਂ ਦੀ ਸੇਵਾ ਕਰਨ ਦਾ ਫੈਸਲਾ ਕਰਕੇ ਅਪਣੀ ਮਾਂ ਨੂੰ ਘਰ ਲੇ ਜਾਣ ਦਾ ਫੈਸਲਾ ਕੀਤਾ। ਆਸ਼ਰਮ ਸੰਚਾਲਕ ਗੁਰੂ ਅਨੰਦ ਅੱਤਰੀ ਜੀ ਨੇ ਸੁਰਿੰਦਰ ਕੌਰ ਨੂੰ ਨਿ¤ਘੀ ਵਿਦਾਈ ਦਿੰਦੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਮਹਿਲਾ ਦੇ ਆਸ਼ਰਮ ਵਿੱਚ ਕੁਝ ਸਮਾਂ ਬਤੀਤ ਕਰਨ ਤੋਂ ਬਾਅਦ ਉਸਨੂੰ ਠੁਕਰਾ ਕੇ ਜਾਣ ਵਾਲੇ ਬੇਟੇ ਨੂੰ ਅਕਲ ਆ ਗਈ ਅਤੇ ਮਹਿਲਾ ਨੂੰ ਸਨਮਾਨ ਅਤੇ ਬੇਟੇ ਨੂੰ ਮਾਂ ਦਾ ਪਿਆਰ ਮਿਲਿਆ। ਇਸ ਮੌਕੇ ਤੇ ਨਰੇਸ਼ ਕੁਮਾਰ, ਰਾਜ ਗਰਗ, ਧਰਮਪਾਲ, ਗਿਰਧਰ ਪ੍ਰਵੀਣ ਕੁਮਾਰ ਜੌਲੀ, ਰਾਜਨ ਕੁਮਾਰ,ਰਿਸ਼ੀ ਅਤੇ ਹੋਰ ਵੀ ਹਾਜਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger