ਹਫਤਾਵਾਰੀ ਪ੍ਰਭਾਤ ਫੇਰੀ ਵਿੱਚ ਬਾਂਕੇ ਬਿਹਾਰੀ ਦੇ ਭੇਂਟਾਂ ਤੇ ਝੂਮੇ ਭਗਤ

Monday, January 28, 20130 comments


ਲੁਧਿਆਣਾ, 28 ਜਨਵਰੀ ( ਸਤਪਾਲ ਸੋਨ9  ) ਸ੍ਰੀ ਬਾਂਕੇ ਬਿਹਾਰੀ ਸੇਵਾ ਪਰਿਵਾਰ ਵਲੋਂ ਹਫਤਾਵਾਰੀ ਪ੍ਰਭਾਤ ਫੇਰੀ ਦਾ ਆਯੋਜਨ ਨਿਊ ਸ਼ਿਮਲਾਪੁਰੀ ਸਥਿਤ ਮਨੋਜ ਡੋਗਰਾ ਦੇ ਨਿਵਾਸ ਤੋਂ ਕੀਤਾ ਗਿਆ। ਪ੍ਰਭਾਤ ਫੇਰੀ ਨਿਊ ਸ਼ਿਮਲਾਪੁਰੀ ਤੋਂ ਸ਼ੁਰੂ ਹੋ ਕੇ ਆਸਪਾਸ ਦੇ ਖੇਤਰਾਂ ਦੀ ਪਰਿਕ੍ਰਮਾ ਕਰਦੇ ਹੋਏ ਭਗਵਾਨ ਪਰਸ਼ੁਰਾਮ ਮੰਦਿਰ ਪੁੱਜੀ ਜਿੱਥੇ ਵ¤ਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਬਾਂਕੇ ਬਿਹਾਰੀ ਜੀ ਦੀ ਆਰਤੀ ਉਤਾਰੀ। ਇਸ ਤੋਂ ਪਹਿਲਾਂ ਸੁਰਿੰਦਰ ਗਰਗ ਅਤੇ ਸੰਜੈ ਗਰਗ ਨੇ ਹਨੁਮਾਨ ਚਾਲੀਸਾ ਦਾ ਪਾਠ ਕੀਤਾ। ਸੁਭਾਸ਼ ਸੇਠੀ, ਅਜੈ ਸਚਦੇਵਾ, ਸੁਰੇਸ਼ ਖੇੜਾ, ਸੋਨੂੰ ਗਰਚਾ ਵਲੋਂ ਸੰਗੀਤਮਈ ਧੁਨਾਂ ਤੇ ਪ੍ਰਸਤੁਤ ਕੀਤੇ ਗਏ ਭਜਨਾਂ ਮਨ ਚਲ ਚਲੀਏ ਵਰਿੰਦਾਵਨ ਚਲੀਏ, ਬਾਂਕੇ ਬਿਹਾਰੀ ਆਏ ਹੈਂ ਕਰ ਲੋ ਦੀਦਾਰ ਅਤੇ ਮੇਰਾ ਕ੍ਰਿਸ਼ਨ ਕਨਹਈਆ ਸਾਂਵਰੀਆ ਆਦਿ ਭਜਨਾਂ ਤੇ ਸ਼ਰਧਾਲੂ ਪ੍ਰਭੂ ਨਾਮ ਦੀ ਮਸਤੀ ’ਚ ਮਸਤ ਹੋ ਕੇ ਪ੍ਰਭਾਤ ਫੇਰੀ ਵਿੱਚ ਝੂਮਦੇ ਹੋਏ ਵਿਖਾਈ ਦਿੱਤੇ। ਇਸ ਤੋਂ ਪਹਿਲਾਂ ਹਰੇ ਕ੍ਰਿਸ਼ਨਾਂ, ਹਰੇ ਰਾਮ ਦੇ ਮਹਾ ਮੰਤਰ ਦਾ ਵੀ ਜਾਪ ਕੀਤਾ ਗਿਆ। ਪ੍ਰਭਾਤ ਫੇਰੀ ਦੇ ਸਮਾਪਨ ਤੇ ਮਨੋਜ ਡੋਗਰਾ, ਵਿਨੋਦ ਡੋਗਰਾ, ਤਰਸੇਮ ਡੋਗਰਾ, ਅਮਨ ਡੋਗਰਾ ਨੇ ਬਾਂਕੇ ਬਿਹਾਰੀ ਜੀ ਦੀ ਮਹਾ ਆਰਤੀ ਕਰਕੇ ਪ੍ਰਭਾਤ ਫੇਰੀ ਨੂੰ ਵਿਸਰਾਮ ਦਿੱਤਾ। ਇਸ ਮੌਕੇ ਫੋਜੀ ਭਗਵੰਤ ਸਿੰਘ, ਦਵਿੰਦਰ ਧੀਮਾਨ, ਬਲਬੀਰ ਕੌਰ, ਗੁਰਪ੍ਰੀਤ ਡੋਗਰਾ, ਰਾਜਵਿੰਦਰ ਧਮੋਟੀਆ, ਸੋਨੂੰ ਗਰਚਾ, ਸ਼ਾਮ ਸੁੰਦਰ ਗੁਪਤਾ, ਸ਼ਰਵਣ ਕੁਮਾਰ ਅਤੇ ਹੋਰ ਵੀ ਹਾਜਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger