ਵੱਡੀਆਂ ਵਾਰਦਾਤਾਂ ਵਿੱਚ ਸ਼ਾਮਿਲ ਲੋੜੀਂਦੇ ਖਤਰਨਾਕ ਅਪਰਾਧੀ ਕਾਬੂ

Monday, January 28, 20130 comments


ਲੁਧਿਆਣਾ (ਸਤਪਾਲ ਸੋਨੀ) ਸ਼੍ਰੀਮਤੀ ਨਿਲੰਬਰੀ ਵਿਜੇ ਜਗਦਲੇ, ਆਈ.ਪੀ.ਐਸ. ਵਧੀਕ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ-1 ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਦਸਿਆ ਕਿ ਸੀ.ਆਈ.ਏ ਜੋਨ-1 ਦੀ ਪੁਲਿਸ ਪਾਰਟੀ ਨੇ ਅੱਜ ਵੱਖ -ਵੱਖ ਕਤਲ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਵਿੱਚ  ਸ਼ਾਮਿਲ ਖਤਰਨਾਕ ਅਪਰਾਧੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਹੋਈ ਹੈ।ਜਦੋਂ ਸੀ.ਆਈ.ਏ ਜੋਨ-1 ਦੀ ਪੁਲਿਸ ਪਾਰਟੀ ਨੇ  ਸਿਵਲ ਹਸਪਤਾਲ ਦੇ ਪਿਛਲੇ ਪਾਸੇ ਡਕੈਤੀ ਦੀ ਪਲਾਨਿੰਗ ਕਰ ਰਹੇ ਖਤਰਨਾਕ ਅਪਰਾਧੀਆਂ ਨੂੰ ਹੈਰੋਇਨ ਅਤੇ ਖਤਰਨਾਕ ਹਥਿਆਰਾਂ ਸਮੇਤ ਕਾਬੂ ਕਰ ਲਿਆ।ਗਗਨਦੀਪ ਸਿੰਘ  ਉਰਫ ਗਗਨ ਘਲੋਟੀ ਵਾਸੀ ਪਿੰਡ ਘਲੋਟੀ ਥਾਨਾ ਪਾਇਲ ਇਕ ਪਿਸਤੌਲ .32 ਬੋਰ 2 ਰੋਂਦ 500 ਗ੍ਰਾਮ ਨਸ਼ੀਲਾ ਪਾਊਡਰ ਜਗਦੇਵ ਸਿੰਘ ਉਰਫ ਜੱਗੀ ਅਜੋਨਦੀਆ ਵਾਸੀ ਪਿੰਡ ਅਜਨੋਦ ਥਾਨਾ ਦੋਰਾਹਾ ਇਕ ਰਿਵਾਲਵਰ .32 ਬੋਰ, ਇਕ ਦਾਤਰ ਇਕ ਬਲੇਨੋ ਕਾਰ ਨੰ:ਪ.ਬੀ-10-ਐਨ-3333,ਰਵੀਪਾਲ ਉਰਫ ਭੂੰਡਾ ਵਾਸੀ ਵਾਰਡ ਨੰ: 9 ਪਾਇਲ 50 ਗ੍ਰਾਮ ਹੈਰੋਇਨ ਅਤੇ ੲਕਿ ਦਾਤਰ,ਗੁਰਪ੍ਰੀਤ ਸਿੰਘ ਉਰਫ ਗੱਗੀ ਪਿੰਡ ਬਿਲਾਸਪੁਰ ਇਕ ਲੋਹ ਦੀ ਰਾਡ ,ਗੁਰਜੰਟ ਸਿੰਘ ਉਰਫ ਜੰਟਾ ਵਾਸੀ ਪਿੰਡ ਬਿਲਾਸਪੁਰ ਜਿਲ੍ਹਾ ਲੁਧਿਆਣਾ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ । ਦੋਸ਼ੀਆਂ ਵਿਰੂੱਧ ਥਾਨਾ ਡਵੀਜ਼ਨ ਨੰ: 2 ਵਿੱਖੇ ਮੁੱਕਦਮਾ ਦਰਜ਼ ਕਰਕੇ ਇਨ੍ਹਾਂ ਦੇ ਦੋ ਸਾਥੀਆਂ ਅਸ਼ਵਿੰਦਰ ਪਾਲ ਸਿੰਘ ਉਰਫ ਹਨੀ ਵਾਸੀ ਮੁੱਹਲਾ ਅਮਰਪੁਰਾ, ਅਹਿਮਦਗੜ੍ਹ ਜ਼ਿਲਾ ਸੰਗਰੂਰ ਇਕ ਤਲਵਾਰ ਅਤੇ ਗੁਰੰਿਦੰਰ ਸਿੰਘ ਉਰਫ ਗੁਰੀ ਵਾਸੀ ਵਾਰਡ ਨੰ: 5 ਪਿੰਡ ਪਾਇਲ ਜ਼ਿਲਾ ਲੁਧਿਆਣਾ ਪਾਸੋਂ ਇਕ ਤਲਵਾਰ ਬਰਾਮਦ ਹੋਏ ।ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਿਲ ਕਰਕੇ ਪੁੱਛ-ਗਿੱਛ ਕੀਤੀ ਤਾਂ ਦੋਸ਼ੀਆਂ ਮੰਨਿਆ ਕਿ ਦੋਸ਼ੀ ਹੈਰੋਇਨ ਦਾ ਨਸ਼ਾ ਕਰਨ ਅਤੇ ਵੇਚਣ ਦਾ ਧੰਦਾ ਵੀ ਕਰਦੇ ਹਨ ਅਤੇ ਹੈਰੋਇਨ ਦੇ ਨਸ਼ੇ ਵਿੱਚ ਕਈ ਵੱਡੀਆਂ ਵਾਰਦਾਤਾਂ  ਵੀ ਕਰ ਚੁੱਕੇ ਹਨ।  
        ਦੋਸ਼ੀ ਗਗਨਦੀਪ ਸਿੰਘ ਘਲੋਟੀ ਗੁਰਵਿੰਦਰ ਸਿੰਘ ਲੱਖੀ ਗੈਂਗ ਦਾ ਸਰਗਰਮ ਮੈਂਬਰ ਰਿਹਾ ਹੈ ਜਿਸ ਨੇ ਮਹਿਲਕਲਾਂ,ਸ਼ੇਰਪੁਰ ਅਤੇ ਬਰਨਾਲਾ ਦੇ ਇਲਾਕੇ ਵੱਿਚ ਵਡੀਆਂ ਵਾਰਦਾਤਾਂ ਕਰਕੇ ਦਹਿਸ਼ਤ ਫੈਲਾਈ ਹੋਈ ਸੀ। ਗਗਨਦੀਪ ਸਿੰਘ ਘਲੋਟੀ ਦੇ ਖਿਲਾਫ ਅਸਲਾ ਐਕਟ ਦੇ ਅਧੀਨ ਸ਼ੇਰਪੁਰ ਜ਼ਿਲਾ ਸੰਗਰੂਰ ੁਿਵੱਚ ਮੁੱਕਦਮਾ ਦਰਜ਼ ਹੈ। ਦੋਸ਼ੀ ਜੱਗੀ ਅਜੋਨਦੀਆ ਰਿੱਕੀ ਪਹਿਲਵਾਨ ਗੈਂਗ ਦਾ ਸਰਗਰਮ ਮੈਂਬਰ ਰਿਹਾ ਹੈ ਇਸ ਗੈਂਗ ਨੇ ਖੰਨਾ ਦੇ ਇਲਾਕੇ ਵਿੱਚ ਵਾਰਦਾਤਾਂ ਕੀਤੀਆਂ ਹਨ ਅਤੇ ਹੁਣ ਰਿੱਕੀ ਪਹਿਲਵਾਨ ਕਤਲ ਦੇ ਕੇਸ ‘ਚ ਜ਼ੇਲ ਵਿੱਚ ਬੰਦ ਹੈ ।ਦੋਸ਼ੀ ਜੱਗੀ ਅਜੋਨਦੀਆ ਤੇ ਜ਼ਿਲਾ ਖੰਨਾ ਵਿੱਚ ਕਈ ਮਾਮਲੇ ਦਰਜ਼ ਹਨ ਜਿਨ੍ਹਾਂ ਦੀ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ ।ਦੋਸ਼ੀ ਰਵੀਪਾਲ ਉਰਫ ਭੂੰਡਾ ਗੈਂਗਵਾਰ ਵਿੱਚ ਸ਼ਾਮਿਲ ਰਿਹਾ ਹੈ ਅਤੇ ਅਮਰਿੰਦਰ ਸਿੰਘ ਉਰਫ ਗਾਂਧੀ ਦੇ ਕਤਲ ਕੇਸ ਵਿੱਚ ਜ਼ੇਲ ਜਾ ਚੁਕਿਆ ਹੈ ਅਤੇ ਅੱਜ ਕਲ੍ਹ ਵੱਖ-ਵੱਖ ਪਿੰਡਾਂ ਵਿੱਚ ਨਾਮੀ ਬਦਮਾਸ਼ਾਂ ਨੂੰ ਹੈਰੋਇਨ ਦੀ ਸਪਲਾਈ ਕਰਦਾ ਹੈ ਇਸ ਵਿਰੁੱਧ ਥਾਨਾ ਪਾਇਲ ਵਿੱਖੇ ਮੁੱਕਦਮੇ ਦਰਜ਼ ਹਨ। ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੱਗੀ ਅਤੇ ਦੋਸ਼ੀ ਗੁਰਜੰਟ ਸਿੰਘ ਉਰਫ ਜੰਟਾ ਵਿਰੁੱਧ ਵੀ ਥਾਨਾ ਪਾਇਲ ਵਿੱਖੇ ਮੁੱਕਦਮੇ ਦਰਜ਼ ਹਨ।ਉਪਰੋਕਤ ਮੁੱਕਦਮਿਆਂ ਤੋਂ ਇਲਾਵਾ ਦੋਸ਼ੀਆਂ ਦੇ ਹੋਰ ਵਾਰਦਾਤਾਂ ਵਿੱਚ ਸ਼ਾਮਿਲ ਹੋਣ ਬਾਰੇ ਸਖਤੀ ਨਾਲ ਪੱਛ-ਗਿੱਛ ਜਾਰੀ ਹੈ ਅਤੇ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger