ਸਰਕਾਰੀ ਹਾਈ ਸਕੂਲ ਗੁਰਦਿੱਤਪੁਰਾ ਵਿਖੇ ਗਣਤੰਤਰ ਦਿਵਸ ਮਨਾਇਆ

Monday, January 28, 20130 comments


ਨਾਭਾ, 28 ਜਨਵਰੀ ( ਜਸਬੀਰ ਸਿੰਘ ਸੇਠੀ ) ਸਰਕਾਰੀ ਹਾਈ ਸਕੂਲ ਗੁਰਦਿੱਤਪੁਰਾ (ਨਾਭਾ) ਵਿਖੇ 64ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਬੱਚਿਆਂ ਨੇ ਗੀਤਾਂ, ਕਵਿਤਾਵਾਂ, ਵਿਚਾਰਾਂ ਰਾਹੀਂ ਗਣਤੰਤਰ ਦਿਵਸ ਬਾਰੇ ਚਾਨਣਾ ਪਾਇਆ। ਸ. ਗੁਰਮੀਤ ਸਿੰਘ, ਸ. ਹਰਜੀਤ ਸਿੰਘ ਨੇ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਬੱਚਿਆਂ ਨੂੰ 26 ਜਨਵਰੀ ਦੀ ਮਹੱਤਤਾ ਦੱਸਦੇ ਹੋਏ ਦੇਸ ਨਾਲ ਪਿਆਰ ਕਰਨ, ਦੇਸ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿਣ ਦੀ ਪ੍ਰੇਰਣਾ ਦਿੱਤੀ। ਮੁੱਖ ਅਧਿਆਪਕ ਅਮਰ ਸਿੰਘ ਨੇ ਗਣਤੰਤਰ ਦਿਵਸ ਦੀ ਵਧਾਈ ਦਿੰਦੇ ਹੋਏ ਇਸ ਦਿਨ ਦੀ ਮਹਾਨਤਾ, ਪਿਛੋਕੜ, ਬਣਤਰ ਬਾਰੇ ਦੱਸਿਆ। ਜੰਗੀਰ ਸਿੰਘ ਨੇ ਸਟੇਜ ਸਕੱਤਰ ਦੀ ਡਿਊਟੀ ਬਾਖੂਬੀ ਢੰਗ ਨਾਲ ਨਿਭਾਈ। ਅੰਤ ਵਿੱਚ ਬੱਚਿਆਂ ਨੂੰ ਲੱਡੂ ਵੰਡੇ ਗਏ। ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ  ਚਰਨਜੀਤ, ਅੰਮ੍ਰਿਤ ਸਿੰਘ, ਅਵਤਾਰ ਸਿੰਘ, ਜਤਿੰਦਰ ਕੁਮਾਰ, ਲਖਵੀਰ ਸਿੰਘ, ਸਿਮਲਾ ਦੇਵੀ, ਸੋਨਿਕਾ ਰਾਣੀ, ਗੁਰਮਾਨਣ ਕੌਰ, ਰਵਿੰਦਰ ਕੌਰ, ਸਿੰਪਲ ਰਾਣੀ, ਨੀਲਮ ਵਰਮਾ, ਹਰਪ੍ਰੀਤ ਕੌਰ, ਸੰਦੀਪ ਕੌਰ ਆਦਿ ਨੇ ਭਰਪੂਰ ਸਹਿਯੋਗ ਦਿੱਤਾ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger