ਸਿੱਖ ਮਿਸ਼ਨਰੀ ਕਾਲਜ ਦਾ ਨਤੀਜਾ ਐਲਾਨਿਆਂ : ਭਾਈ ਹੀਰਾ ਸਿੰਘ

Tuesday, January 29, 20130 comments

  ਮਾਨਸਾ   29    ਜਨਵਰੀ (     )  ਸਿੱਖ ਮਿਸ਼ਨਰੀ ਕਾਲਜ ਰਜਿ: ਲੁਧਿਆਣਾ ਵੱਲੈ ਹਰ ਸਾਲ ਵਿਦਿਆਰਥੀਆਂ ਦੀ ਧਾਰਮਿਕ ਪ੍ਰੀਖਿਆਂ ਲਈ ਜਾਦੀ ਹੈ। ਇਸ ਦਾ ਨਿਸ਼ਾਨਾ ਵਿਦਿਆਰਥੀਆਂ ਵਿਚ ਉਚੀਆਂ ਸੁੱਚੀਆਂ ਕਦਰਾ ਕੀਮਤਾ ਅਤੇ ਨੈਤਿਕ ਗੁਣਾ ਦਾ  ਸੰਚਾਰ ਕਰਨਾ ਅਤੇ  ਬੱਚਿਆਂ ਦਾ ਜੀਵਨ ਪੱਧਰ ਉਚਾ ਕਰਨਾ ਹੈ। ਧਾਰਮਿਕ ਪ੍ਰੀਖਿਆਂ ਨਵੰਬਰ 2012===13 ਦਾ ਨਤੀਜਾ  ਐਲਾਨ ਦਿਤਾ ਗਿਆ ਹੈ। ਇਸਦੀ ਜਾਣਕਾਰੀ ਦੇਦਿਆਂ ਮੀਡੀਆਂ ਇੰਚਾਰਜ ਸਿੱਖ ਮਿਸ਼ਨਰੀ ਕਾਲਜ  ਭਾਈ ਹੀਰਾ ਸਿੰਘ ਮਾਨਸਾ ਨੇ ਦੱਸਿਆ ਕਿ ਦੇਸ਼==ਵਿਦੇਸ਼ ਵਿਚ 2412 ਸਕੂਲਾਂ ਦੇ 1,32,314 ਵਿਦਿਆਰਥੀਆਂ ਨੇ ਇਸ ਵਿੱਚ ਭਾਗ ਲਿਆਂ। ਇਸ ਦੇ ਪ੍ਰਬੰਧ ਲਈ 1290 ਪ੍ਰੀਖਿਆਂ ਕੇਦਰ ਸਥਾਪਿਤ ਕੀਤੇ ਗਏ। ਇਸ ਕਾਰਜ ਲਈ ਸਾਰੇ ਹੀ ਪ੍ਰਬੰਧਕਾ ਨੇ ਨਿਸ਼ਕਾਮ ਸੇਵਾ ਕੀਤੀ। ਮੈਰਿਟ  ਵਿਦਿਆਰਥੀਆਂ ਦੀ ਗਿਣਤੀ 2216 ਏ ਗ੍ਰੇਡ 5450 ਬੀ ਗ੍ਰੇਡ 7572 ਅਤੇ ਸੀ ਗ੍ਰੇਡ 9563 ਵਿਦਿਆਰਥੀਆਂ ਨੇ ਪੁਜੀਸ਼ਨਾ ਲਈਆਂ ।ਕੁੱਲ 24801 ਵਿਦਿਆਰਥੀਆਂ ਨੂੰ ਇਨਾਮ ਭੇਜੇ ਜਾ ਰਹੇ ਹਨ। ਵਧੀਆਂ ਪ੍ਰਦਰਸ਼ਨ ਕਰਨ ਵਾਲੇ ਸਕੂਲ ਪ੍ਰਿੰਸੀਪਲਾਂ ਅਤੇ ਡਿਵਨਿਟੀ ਟੀਚਰਾਂ ਨੂੰ ਵੀ ਕਾਲਜ ਦੁਆਰਾ ਸਨਮਾਨਿਤ ਕੀਤਾ ਜਾ ਰਿਹਾ ਹੈ। ਭਾਈ ਹੀਰਾ ਸਿੰਘ  ਨੇ ਦਸਿਆਂ ਕਿ  ਕਾਲਜ ਦਾ ਮੁੱਖ ਉਦੇਸ਼ ਸਮੁੱਚੇ ਸੰਸਾਰ ਭਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ।  ਸਰਬੱਤ ਦੇ ਭਲੇ ਲਈ ਸੇਵਾ ਦੇ ਕਾਰਜ ਕਰਨਾ ਸ੍ਰੀ ਅਕਾਲ ਤਖਤ  ਸਾਹਿਬ ਨੂੰ ਸੰਪੂਰਨ ਮਾਨਤਾ ਦੇਣਾ ਹੈ। ਬੱਚਿਆਂ  ਅੰਦਰ ਸਿੱਖੀ ਬਾਰੇ ਮਾਣ ਸਨਮਾਨ ਪੈਦਾ ਕਰਨ ਲਈ ਅਤੇ ਸਿੱਖ ਫਿਲਾਸਫੀ ਦੀ ਮਹਾਨਤਾ ਬਾਰੇ ਜਾਗਰੂਕ ਕਰਨ ਲਈ ਬੱਚਿਆਂ ਨੂੰ ਸਿੱਖ ਮਿਸ਼ਨਰੀ ਕਾਲਜ ਰਾਹੀ ਸਿੱਖ ਧਰਮ ਦੀ ਜਾਣਕਾਰੀ ਦਿਤੀ ਜਾ ਰਹੀ ਹੈ। ਤਾ ਕਿ ਬੱਚੇ ਵਿਕਾਰਾ ਅਤੇ ਅਤੇ ਗਲਤ ਕੰਮਾ ਨੂੰ ਤਲਾਜਲੀ ਦੇਣ।ਸਿੱਖੀ ਦੀ ਫੁੱਲਵਾੜੀ ਮਹਿਕਦੀ ਰਹੇ ਕਾਲਜ ਦਾ ਇਹ ਨਮਾਣਾ ਯਤਨ ਹੈ।ਸਰਕਲ ਇੰਚਾਰਜ ਮਾਨਸਾ ਦਵਿੰਦਰ ਸਿੰਘ ਹੈਡ ਮਾਸਟਰ ਕਸ਼ਮੀਰ ੰਿਸੰਘ,ਬੁੱਢਲਾਡਾ ਇੰਚਾਰਜ ਮਾਸਟਰ ਕਲਵੰਤ ਸਿੰਘ ਵਾਲੀਆ ਮੈਡਮ ਵਿਦਿਆ ਭਾਰਤੀ ਸਕੂਲ,ਜ਼ਸਵੀਰ ਨਰੂਲਾ,ਸਮੂੰਹ ਸਟਾਫ ਨੇ ਪ੍ਰੀਖਿਆਂ ਸਪੰਨ ਕਰਵਾਈ ਪ੍ਰੀਖਿਆਂ ਦੀ ਸਫਲਤਾ  ਲਈ ਪ੍ਰਿੰਸੀਪਲ ਹਰਭਜਨ ਸਿੰਘ (ਚੇਅਰਮੈਨ) ਅਤੇ ਮੀਡੀਆ ਇੰਚਾਰਜ ਭਾਈ ਹੀਰਾ ਸਿੰਘ ਨੇ ਸਮੂੰਹ ਸਟਾਫ ਅਤੇ ਪ੍ਰਬੰਧਕਾ ਦਾ ਤਹਿ ਦਿਲ ਨਾਲ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਗੁਰਸਿੱਖ ਨੂੰ ਗੁਰਬਾਣੀ ਨਾਲ ਜੁੜ ਕਿ  ਗੁਰਮਿਤ ਦਾ ਪ੍ਰਚਾਰ ਕਰਨਾ ਚਾਹੀਦਾ ਹੈ।    
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger