ਗਰੀਬ ਅਤੇ ਹੌਣਹਾਰ ਬੱਚਿਆਂ ਦੀ ਪੜਾਈ ਲਈ ਚੈਕ ਵੰਡੇ

Monday, January 28, 20130 comments


ਨਾਭਾ, 28 ਜਨਵਰੀ ( ਜਸਬੀਰ ਸਿੰਘ ਸੇਠੀ )-ਰਿਆਸ਼ਤੀ ਸ਼ਹਿਰ ਨਾਭਾ ਦੇ ਗਰੀਬ ਅਤੇ ਹੌਣਹਾਰ ਬੱਚਿਆਂ ਨੂੰ ਉਚ ਪੱਧਰੀ ਪੜਾਈ ਲਈ ਕਈ ਸਮਾਜਿਕ ਸੰਸਥਾਵਾਂ ਵੱਲੋਂ ਆਪਣੀ ਜਿੰਮੇਵਾਰੀ ਨਿਭਾਈ ਜਾ ਰਹੀ ਹੈ ਇਸੇ ਤਰ•ਾਂ ਕਮਿਉਟੀ ਡਿਵੈਲਮੈਂਟ ਫਾਊਡੇਸ਼ਨ ਨਾਭਾ, ਜੇ.ਕੇ.ਸਾਂਤੀ ਫਾਊਡੇਸ਼ਨ ਅਤੇ ਉਲਡ ਨਾਭਾਏਟ ਐਜੂਕੇਸ਼ਨ ਸੋਸਾਇਟੀ ਨਾਭਾ ਵੱਲੋਂ ਇੱਕਠੇ ਹੋਕੇ 50 ਦੇ ਕਰੀਬ ਗਰੀਬ ਅਤੇ ਹੌਣਹਾਰ ਬੱਚਿਆ ਦੀ ਉਚ ਪੜਾਈ ਕਰਵਾਈ ਜਾ ਰਹੀ ਹੈ ਜਿਸ ਸਬੰਧੀ ਬੱਚਿਆਂ ਨੂੰ ਸਥਾਨਕ ਦਯਾਨੰਦ ਸਕੂਲ ਵਿਖੇ ਆਪਣੀ ਪੜ•ਾਈ ਜਾਰੀ ਰੱਖਣ ਲਈ ਚੈਕ ਵੰਡੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮਿਉਟੀ ਡਿਵੈਲਮੈਂਟ ਫਾਊਡੇਸ਼ਨ ਨਾਭਾ ਦੇ ਐਕਸਕਿਉਟਿਵ ਚੇਅਰਮੈਨ ਮੇਜਰ ਜਨਰਲ ਐਸ ਤਿਵਾੜੀ ਨੇ ਦੱਸਿਆ ਕਿ ਜਿਹੜੇ ਗਰੀਬ ਲੋੜਵੰਦ ਬੱਚਿਆ ਦੇ ਬਾਰਵ•ੀ ਜਮਾਤ ਵਿੱਚ 75ਪ੍ਰਤੀਸ਼ਤ ਨੰਬਰ ਆਉਂਦੇ ਹਨ ਉਨ•ਾਂ ਬੱਚਿਆ ਨੂੰ ਚੰਗੀ ਸਿੱਖਿਆ ਦੇਣ ਦੇ ਮਕਸਦ ਸਾਡੀਆਂ ਸੰਸਥਾਵਾਂ ਵੱਲੋਂ ਬੱਚਿਆ ਦੀ ਮਦਦ ਕੀਤੀ ਜਾਦੀ ਹੈ। ਕਿਉਂਕਿ ਕਈ ਬੱਚਿਆ ਵਿੱਚ ਇੱਕ ਕਾਮਯਾਬ ਵਿਅਕਤੀ ਬਣਨ ਦੀ ਕਾਬਲੀਅਤ ਤਾਂ ਹੁੰਦੀ ਹੈ ਪਰ ਆਪਣੇ ਘਰ ਦੀ ਵਿੱਤੀ ਹਾਲਤ ਦੇ ਕਾਰਨ ਉਹ ਆਪਣੀ ਪੜਾਈ ਪੂਰੀ ਨਹੀਂ ਕਰ ਸਕਦੇ ਜਿਨ•ਾਂ ਦੀ ਮਦਦ ਕਰਨ ਲਈ ਸਾਡੀ ਸੰਸਥਾਂਵਾਂ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਦੀ ਹੈ। ਇਸ ਦੇ ਨਾਲ ਹੀ ਫਰਵਰੀ ਦੇ ਪਹਿਲੇ ਹਫਤੇ ਸਥਾਨਕ ਆਰੀਆ ਸੀਨੀਅਰ ਸਕੈਡੰਰੀ ਸਕੂਲ ਵਿਖੇ ਆਰਮਜ਼ ਫੌਰਸ਼ਜ ਸਬੰਧੀ ਟਰੇਨਿੰਗ ਕੈਂਪ ਲਗਾਇਆ ਜਾਵੇਗਾ ਜਿਸ ਵਿੱਚ ਲੜਕੀਆਂ ਨੂੰ ਵੱਖਰੀ ਟਰੇਨਿੰਗ ਦਿੱਤੀ ਜਾਵੇਗੀ। ਇਸੇ ਤਰ•ਾਂ 16-17 ਫਰਵਰੀ ਸਿਲਵਰ ਸਿਟੀ ਵਿਖੇ ਉਲਪਿੰਕਸ ਖੇਡਾਂ ਕਰਵਾਈਆਂ ਜਾਣਗੀਆਂ। ਇਸ ਮੌਕੇ ਅਸ਼ੋਕ ਬਾਂਸਲ, ਕੈਦਾਰਨਾਥ ਬਾਂਸਲ,ਰਾਜ ਕੁਮਾਰ ਗੁਪਤਾ, ਰਾਕੇਸ਼ ਸਿੰਗਲਾ, ਮਹੇਸ਼ , ਅਜੀਤ ਬਾਂਸਲ, ਅਨਿਲ ਬਾਂਸਲ, ਸੁਰਿੰਦਰ ਕੁਮਾਰ, ਅਮਰਜੀਤ ਸਿੰਘ, ਆਰ.ਐਸ.ਸੰਧੂ ਤੋਂ ਇਲਾਵਾ ਸੰਸਥਾਵਾਂ ਦੇ ਹੋਰ ਮੈਂਬਰ ਮੌਜੂਦ ਸਨ।

ਥਾਨਕ ਦਯਾਨੰਦ ਸਕੂਲ ਵਿਖੇ ਗਰੀਬ ਅਤੇ ਲੋੜਵੰਦ ਬੱਚਿਆ ਦੇ ਨਾਲ ਸੰਸਥਾਵਾਂ ਦੇ ਆਗੂ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger