ਮਜਦੂਰਾਂ ਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਲਈ ਕੀਤੀ ਰੈਲੀ

Tuesday, January 29, 20130 comments


ਮੌੜ ਮੰਡੀ/29ਜਨਵਰੀ ( ਹੈਪੀ ਜਿੰਦਲ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬੁਰਜ਼ ਸੇਮਾਂ ਦੀ ਸੱਥ ਵਿਚ ਛੋਟੇ ਕਿਸਾਨਾਂ ਅਤੇ ਮਜਦੂਰਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜਿਲ•ਾ ਆਗੂ ਮੋਠਾ ਸਿੰਘ ਕੋਟੜਾ ਸੀਨੀਅਰ ਮੀਤ ਪ੍ਰਧਾਨ ਨੇ ਪ੍ਰੈਸ ਨੂੰ ਜਾਰੀ ਬਿਆਨ ਵਿਚ ਕਿਹਾ ਕਿ ਬੇਜਮੀਨੇ ਛੋਟੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ। ਉਨ•ਾਂ ਕਿਹਾ ਕਿ ਜਨਤਕ ਪ੍ਰਣਾਲੀ ਵੰਡ ਮਜਬੂਤ ਕਰਕੇ ਬੇਜਮੀਨੇ ਅਤੇ ਛੋਟੇ ਕਿਸਾਨਾਂ, ਖੇਤ ਮਜਦੂਰਾਂ ਸਮੇਤ ਸਾਰੇ ਲੋੜਵੰਦ ਗਰੀਬਾਂ ਨੂੰ ਜਰੂਰੀ ਵਸਤਾਂ ਸਸਤੀਆਂ ਅਤੇ ਪੂਰੀ ਮਾਤਰਾ ਵਿਚ ਉਪਲਬਧ ਕਰਵਾਈ ਜਾਣ। ਪੰਜਾਬ ਸਰਕਾਰ ਵਲੋਂ ਸਾਲ ਪਹਿਲਾਂ ਕੀਤੇ ਗਏ ਗੋਬਿੰਦਪੁਰਾ ਸਮਝੌਤੇ ਸਮੇਤ ਸਾਰੀਆਂ ਮੰਨੀਆਂ ਹੋਈਆਂ ਸ਼ਰਤਾਂ ਲਾਗੂ ਕਰਵਾਉਣ ਅਤੇ ਕਣਕ ਦਾ ਸਹੀ ਮੁੱਲ ਤਹਿ ਕੀਤਾ ਜਾਵੇ। ਨਹੀਂ ਤਾਂ ਇਯ ਤੋਂ ਅੱਗੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕਣ ਲਈ ਸੂਬਾ ਪੱਧਰੀ ਮੀਟਿੰਗ ਕੀਤੀ ਜਾਵੇਗੀ। ਕਿਸਾਨ ਖੁਦਕਸ਼ੀਆਂ ਦੇ ਰਾਹ ਪੈ ਰਹੇ ਨੇ ਇਸ ਲਈ ਸਰਕਾਰ ਕਿਸਾਨਾਂ ਲਈ ਚੰਗੀ ਨੀਤੀ ਅਖਤਿਆਰ ਕਰੇ। ਕਿਸਾਨਾਂ ਦੇ ਪਰਿਵਾਰਾਂ ਨੂੰ 5 ਪੰਜ ਲੱਖ ਦਾ ਮੁਆਵਜਾ ਮਿਲੇ। ਪਰਿਵਾਰਕ ਮੈਂਬਰਾਂ ਨੂੰ ਨੌਕਰੀ, ਘੱਟ ਵਿਆਜ ਤੇ ਕਰਜੇ, ਬਿਨ•ਾਂ ਗਰੰਟੀ ਤੋਂ ਬਿਜਲੀ ਸਹੂਲਤਾਂ ਮੁਫ਼ਤ, ਰੁਜਗਾਰ ਮੁਹਈਆ ਕਰਵਾਇਆ ਜਾਵੇ। ਇਸ ਮੌਕੇ ਮੋਹਣ ਸਿੰਘ ਚੱਠੇਵਾਲਾ, ਜਸਵੀਰ ਸਿੰਘ ਬੁਰਜ ਸੇਮਾਂ ਜਿਲ•ਾ ਪ੍ਰੈਸ ਸਕੱਤਰ, ਕੁੱਕੂ ਸਿੰਘ ਬੁਰਜ ਸੇਮਾਂ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਅਗਲੇਰੇ ਪ੍ਰੋਗਰਾਮ ਬਾਰੇ ਦਸਦਿਆਂ ਉਨ•ਾਂ ਕਿਹਾ ਕਿ 29 ਜਨਵਰੀ ਨੂੰ ਪਿੰਡ ਪਿੱਥੋ ਵਿਖੇ ਕਾਨਫਰੰਸ ਕੀਤੀ ਜਾਵੇਗੀ ਜਿਸ ਵਿਚ ਕਿਸਾਨ ਆਗੂਆਂ, ਮਜਦੂਰਾਂ ਨੂੰ ਪੁਜਣ ਦੀ ਅਪੀਲ ਕੀਤੀ। ਉਨ•ਾ ਕਿਹਾ ਕਿ ਅਗਰ ਇਸ ਸਮੱਸਿਆ ਦਾ ਸਹੀ ਹੱਲ ਨਾ ਕੀਤਾ ਗਿਆ ਤਾਂ ਵੱਡੀ ਪੱਧਰ ਤੇ ਸੰਘਰਸ਼ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।   

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger