ਪੱਤਰਕਾਰਾਂ ਅਤੇ ਪੁਲਿਸ ਮੁਲਾਜਮਾਂ ਵੱਲੋਂ ਗਿਆ ਕੀਤਾ ਖੂਨਦਾਨ

Tuesday, January 29, 20130 comments


ਡਾ ਭੀਮ ਰਾਓ ਅੰਬੇਦਕਰ ਵੈਲਫੈਅਰ ਕਲੱਬ ਸ਼ਹਿਣਾ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
ਭਦੌੜ/ਸ਼ਹਿਣਾ 29 ਜਨਵਰੀ (ਸਾਹਿਬ ਸੰਧੂ) ਖੂਨਦਾਨ ਮਹਾਦਾਨ ਅਤੇ ਹਰ ਤੰਦਰੁਸਤ ਵਿਅਕਤੀ ਨੂੰ ਆਪਣਾ ਸਮ ਅਨੁਸਾਰ ਖੂਨਦਾਨ ਕਰਨਾ ਚਾਹੀਦਾ ਹੈ ਤਾਂ ਜੋ ਅੱਗੇ ਲੋੜਵੰਦ ਵਿਅਕਤੀਆਂ ਨੂੰ ਇਹ ਖੂਨ ਮੁਹਈਆਂ ਕਰਵਾ ਉਹਨਾਂ ਦੀ ਕੀਮਤੀ ਜਾਨ ਬਚਾਈ ਜਾ ਸਕੇ। ਇਸ ਤਰਾਂ ਹੀ ਸ਼ਹਿਣਾ ਵਿਖੇ ਭਾਰਤ ਰਤਨ ਡਾ ਭੀਮ ਰਾਏ ਅੰਬੇਦਕਰ ਵੈਲਫੇਅਰ ਕਲੱਬ ਵੱਲੋਂ ਆਖੰਡ ਪਾਠਾਂ ਦੇ ਭੋਗ ਪਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਪੁਲਿਸ ਮੁਲਾਜਮਾਂ ਅਤੇ ਪੱਤਰਕਾਰਾਂ ਤੋਂ ਇਲਾਵਾ ਨੌਜਵਾਨਾਂ ਨੇ ਆਪਣਾ ਖੂਨਦਾਨ ਕੀਤਾ। ਇਸ ਕੈਂਪ ਵਿੱਚ ਸਿਵਲ ਹਸਪਤਾਲ ਮਲੇਰਕੋਟਲਾ ਦੀ ਟੀਮ ਪੁੱਜ਼ੀ ਜਿਸ ਦੀ ਅਗਵਾਈ ਡਾ ਜੋਤੀ ਕਪੂਰ ਨੇ ਕੀਤੀ ਉਹਨਾਂ ਨੇ ਦੱਸਿਆ ਕਿ ਹਰ ਤੰਦਰੁਸਤ ਵਿਆਕਤੀ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਤੇ ਖੂਨਦਾਨ ਨਾਲ ਸਿਹਤ ਤੇ ਕੋਈ ਮਾੜਾ ਪ੍ਰਭਾਵ ਨਹੀ ਪੈਂਦਾ ਹੈ।ਡਾ ਭੀਮ ਰਾਓ ਅੰਬੇਦਕਰ ਵੈਲਫੈਅਰ ਕਲੱਬ ਸ਼ਹਿਣਾ ਵੱਲੋਂ ਲਗਾਏ ਖੂਨਦਾਨ ਕੈਂਪ ਵਿੱਚ ਭਾਰੀ ਗਿਣਤੀ ਵਿੱਚ ਨੌਜਵਾਨ ਹਾਜ਼ਿਰ ਸਨ। ਇਸ ਮੌਕੇ ਪ੍ਰਧਾਨ ਹਰਬੰਸ ਸਿੰਘ ਸਿੱਧੂ, ਅਵਤਾਰ ਸਿੰਘ, ਗੋਰਾ ਖਾਂ, ਲਖਵੀਰ ਸਿੰਘ, ਸੁਖਵਿੰਦਰ ਧਾਲੀਵਾਲ, ਜਗਤਾਰ ਸਿੰਘ ਮੁਨਸ਼ੀ ਸ਼ਹਿਣਾ, ਜਗਸੀਰ ਸਿੰਘ ਮੌੜ ਨਾਭਾ ਆਦਿ ਹਾਜ਼ਿਰ ਸਨ।
                                                       

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger