ਮਾਨਸਾ 30ਜਨਵਰੀ ( ਸਤੀਸ ਮਹਿਤਾ,ਆਹਲੂਵਾਲੀਆ ) ਸ੍ਰੋਮਣੀ ਅਕਾਲੀ ਦਲ ਬਾਦਲ ਦੀ ਦਿੱਲੀ ਵਿਖੇ ਕਮੇਟੀ ਦੀਆਂ ਚੋਣਾਂ ਚ ਵੱਡੀ ਜਿੱਤ ਦੀ ਖੁਸ਼ੀ ਚ ਮਾਨਸਾ ਵਿਖੇ ਵਿਧਾਇਕ ਪ੍ਰੇਮ ਮਿੱਤਲ ਦੀ ਅਗਵਾਈ ਹੇਠ ਵਰਕਰਾਂ ਨੇ ਲੱਡੂ ਵੰਡੇ। ਇਸ ਮੌਕੇ ਤੇ ਬੋਲਦਿਆ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਦਿੱਲੀ ਦੀ ਇਹ ਜਿੱਤ ਅਕਾਲੀ ਦਲ ਬਾਦਲ ਦੀ ਵੱਡੀ ਜਿੱਤ ਹੈ ਇਹ ਲੋਕ ਰਾਜ ਦੀ ਜਿੱਤ ਹੈ । ਉਹਨਾਂ ਨੇ ਕਿਹਾ ਕਿ ਪੰਜਾਬ ਅੰਦਰ ਲੋਕਾਂ ਦਾ ਰਾਜ ਹੈ ਸਰਕਾਰ ਦਾ ਨਹੀ । ਜਿੱਥੇ ਲੋਕਾਂ ਦਾ ਰਾਜ ਹੁੰਦਾ ਹੈ ਤੇ ਕੰਮ ਆਪਣੇ ਆਪ ਹੁੰਦੇ ਹਨ ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਪੰਜਾਬ ਦੇ ਲੋਕਾ ਨੂੰ ਖੁਸ਼ ਦੇਖਕੇ ਵੋਟ ਪਈ ਹੈ। ਵਿਧਾਇਕ ਪ੍ਰੇਮ ਮਿੱਤਲ ਨੇ ਕਿਹਾ ਕਿ ਇਹ ਜਿੱਤ ਦਾ ਸੇਹਰਾ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੂੰ ਜਾਂਦਾ ਹੈ ਜਿਹਨਾਂ ਨੇ ਸਖਤ ਮਿਹਨਤ ਕੀਤੀ ਤੇ ਇਹ ਨਤੀਜਾ ਮਿਲਿਆ ਹੈ।ਇਸ ਮੌਕੇ ਤੇ ਮਾਨਸਾ ਸਹਿਰ ਅੰਦਰ ਲੱਡੂ ਵੰਡੇ ਗਏ। ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਮੁਨੀਸ ਬੱਬੀ ਦਾਨੇਵਾਲੀਆ, ਡਾ ਲਖਵਿੰਦਰ ਮੂਸਾ, ਅੰਗਰੇਜ ਮਿੱਤਲ, ਨਰੇਸ ਮਿੱਤਲ,ਬਿੱਟੂ ਖਿਆਲਾ, ਬਲਦੇਵ ਮਾਖਾ, ਆਤਮਜੀਤ ਕਾਲਾਪ੍ਰਧਾਨ ਨਗਰ ਕੌਸਲ ਮਾਨਸਾ, ਹਰਬੰਸ ਪੰਮੀ ਤੇ ਹੋਰ ਵੀ ਵਰਕਰ ਹਾਜਰ ਸਨ।
Post a Comment