ਸਿਹਤ ਵਿਭਾਗ ਦੇ ਕਲੈਰੀਕਲ ਕਾਮਿਆ ਵਲੋ ਹੜਤਾਲ ਵਿ¤ਚ ਦੋ ਦਿਨ ਦਾ ਹੋਰ ਵਾਧਾ

Wednesday, January 30, 20130 comments


ਹੁਸ਼ਿਆਰਪੁਰ 30 ਜਨਵਰੀ 2013/ਅੱਜ ਤੀਜੇ ਦਿਨ ਵੀ ਪੰਜਾਬ ਹੈਲਥ ਵਿਭਾਗ ਸਬਾਰਡੀਨੇਟ ਆਫਿਸਜ਼ ਕਲੈਰੀਕਲ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਸੂਬਾ ਪੱਧਰੀ ਕਾਲ ਤੇ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਸਮੂਹ ਮੁਲਾਜ਼ਮਾਂ ਵੱਲੋਂ ਮੁਕੰਮਲ ਤੌਰ ਤੇ ਪੈਨ ਡਾਊਨ ਹੜਤਾਲ ਕੀਤੀ ਗਈ ਤੇ ਰੋਸ ਰੈਲੀ ਕੀਤੀ ਗਈ । ਇਸ ਮੌਕੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏੇ ਸਿਹਤ ਵਿਭਾਗ ਹੁਸ਼ਿਆਰਪੁਰ ਕਲੈਰੀਕਲ ਐਸੋਸੀਏਸ਼ਨ ਵਲੋ ਸੁਪਰਡੈਟ ਨ¤ਥੂ ਰਾਮ   ਨੇ ਦੱਸਿਆ ਕਿ ਇਹ ਪੈਨ ਡਾਉਨ ਹੜਤਾਲ ਪੂਰੇ ਪੰਜਾਬ ਵਿ¤ਚ ਕੀਤੀ ਜਾ ਰਹੀ ਹੈ ਤੇ ਸੂਬਾ ਕਮੇਟੀ ਵਲੋ ਇਸ ਹੜਤਾਲ ਨੂੰ ਦੋ ਦਿਨ 31-1-13 ਤੋ ਲੈ ਕੇ 1-2-13 ਤ¤ਕ ਵਧਾ ਦਿ¤ਤੀ ਗਈ ਹੈ । ਇਸ ਮੋਕੇ ਰਵਿੰਦਰਜੀਤ ਸਿੰਘ ਨੇ ਸਬੋਧਿਨ ਕਰਦੇ ਕਿਹਾ ਇਹ ਮੰਗਾ ਸਾਰੀਆ ਪੰਜਾਬ ਸਰਕਾਰ ਵ¤ਲੋ ਮੰਨੀਆ ਜਾ ਚੁਕੀਆ ਹਨ ਪਰ ਸਿਹਤ ਡਾਇਰੈਕਰਟ ਪਤਾ ਨਹੀ ਕਿਉ ਨਹੀ ਲਾਗੂ ਕਰ ਰਿਹਾ ਜਦ ਕਿ ਤੀਸਰੇ ਦਿਨ ਵਿ¤ਚ ਇਹ ਹੜਤਾਲ ਚ¤ਲ ਰਹੀ ਹੈ । ਅਕਾਂਉਟੈਂਟਾਂ ਦੀ ਅਸਾਮੀਆ ਸਿਹਤ ਵਿਭਾਗ ਦੇ ਅਧੀਨ ਦਫਤਰਾਂ ਵਿੱਚ ਕੰਮ ਕਰਦੇ ਕਲੈਰੀਕਲ ਸਟਾਫ਼ ਅਤੇ ਯੂਨੀਅਰ ਸਹਾਇਕਾ ਵਿਚੋਂ ਭਰਨ ਅਤੇ ਯੂਨੀਅਰ ਆਂਕੜਾ ਸਹਾਇਕਾਂ ਦੀਆਂ ਅਸਾਮੀਆਂ ਨੂੰ ਅੰਕੜਾ ਸਹਾਇਕਾਂ ਦੀਆਂ ਅਸਾਮੀਆਂ ਵਿੱਚ ਮਰਜ਼ ਕਰਨ। ਸਿਵਲ ਸਰਜਨ ਦਫ਼ਤਰਾਂ ਵਿੱਚ ਕੰਮ ਕਰਦੇ ਸੁਪਰਡੈਂਟ ਗ੍ਰੇਡ 2 ਵਿਚੋਂ  1 ਅਸਾਮੀ ਵਿਚੋਂ ਸੁਪਰਡੈਂਟ 1 ਵਿੱਚ ਅਪਗ੍ਰੇਡ ਕਰਵਾਉਣ ਲਈ। ਸੁਪਰਡੈਂਟਾਂ ਦੀ ਤਰੱਕੀ ਦਾ ਕੇਸ ਮੁੜ ਰਿਵੀਊ ਕੀਤਾ ਜਾਵੇ। ਇਹਨਾਂ ਤਰੱਕੀਆਂ ਉਪਰੰਤ ਖਾਲੀ ਹੋਈਆਂ ਅਸਾਮੀਆਂ ਵਿੱਚ ਯੂਨੀਅਰ ਸਹਾਇਕਾਂ ਦੀ  ਪਲੇਸਮੈਂਟ ਕੀਤੀ ਜਾਵੇ। ਸਿਵਲ ਸਰਜਨਾਂ ਨਾਲ ਤਾਇਨਾਤ ਸਟੈਨੋ ਟਾਈਪਿਸਟ ਦੀ ਅਸਾਮੀ ਨੂੰ ਸੀਨੀਅਰ ਸਕੇਲ ਸਟੈਨੋ ਗ੍ਰਾਫਰ ਅਤੇ ਜੂਨੀਅਰ ਸਕੇਲ ਸਟੈਨੋ ਗ੍ਰਾਫਰ ਵਿੱਚ ਅਪਗ੍ਰੇਡ ਕੀਤਾ ਜਾਵੇ। ਜੇਕਰ ਸਿਹਤ ਡਾਇਰੈਕਟਰ ਨੇ ਇਹ ਮੰਨੀਆਂ ਮੰਗਾਂ ਨਾ ਲਾਗੂ ਕੀਤੀਆਂ ਤਾਂ ਸੰਘਰਸ਼ ਹੋਰ ਤਿਖਾ ਕੀਤਾ ਜਾਵੇਗਾ। ਜਿਸਦੀ ਜਿੰਮੇਵਾਰੀ ਸਿਹਤ ਡਾਇਰੈਕਟਰ ਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਵਿੱਚ ਸੁਪਰਡੈਂਟ ਰਜਿੰਦਰ ਕੌਰ,ਜਸਵਿੰਦਰ ਸਿੰਘ ,  ਬਿਮਲਾ ਦੇਵੀ ,ਪ੍ਰੈਸ ਸਕ¤ਤਰ ਗੁਰਵਿੰਦਰ ਸਾਨੇ,  ਸਿੰਗਾਰ ਚੰਦ  ਸ਼ਿੰਦਰਪਾਲ, ਸੁਮਨ ਸੇਠੀ, ਗੁਰਪ੍ਰੀਤ ਕੌਰ, ਆਸ਼ਾ ਰਾਣੀ, ਅਨਿਲ ਕੁਮਾਰ, ਮਸਤਾਨ ਸਿੰਘ, ਦਵਿੰਦਰ ਭੱਟੀ, ਪਵਨ ਕੁਮਾਰ, ਕਮਲ ਜੋਤੀ, ਸੋਰਵ, ਸੇਵਾ ਸਿੰਘ, ਵੀਨਾ, ਗੁਰਪ੍ਰੀਤ ਸੱਲਣ, ਪਰਮਜੀਤ ਕੌਰ, ਰਜਨੀ ਸ਼ਰਮਾ, ਤਰਸੇਮ ਸਿੰਘ, ਗੀਤਾ ਰਾਣੀ, ਧਰਮਿੰਦਰ ਕੁਮਾਰ ਅਤੇ ਵੀ ਹਾਜ਼ਰ ਸਨ। 


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger