ਕੁਸ਼ਟ ਰੋਗ ਤੋਂ ਪੀੜ•ਤ ਵਿਅਕਤੀਆਂ ਨੂੰ ਘ੍ਰਿਣਾ ਨਹੀਂ ਨਹੀਂ ਵੇਖਣਾ ਚਾਹੀਦਾ ਸਗੋਂ ਉਨ•ਾਂ ਨੂੰ ਪਿਆਰ ਤੇ ਸਨਮਾਨ ਦੇਣਾ ਚਾਹੀਦਾ ਹੈ-ਨਾਰੰਗ

Wednesday, January 30, 20130 comments


ਫਿਰੋਜ਼ਪੁਰ 30 ਜਨਵਰੀ (                                             )  ਕੁਸ਼ਟ ਰੋਗ ਤੋਂ ਪੀੜ•ਤ ਵਿਅਕਤੀਆਂ ਨਾਲੋਂ ਘ੍ਰਿਣਾ ਨਹੀਂ ਕਰਨੀ ਚਾਹੀਦੀ ਸਗੋਂ ਉਹਨਾਂ ਨੂੰ ਵੀ ਆਮ ਵਿਅਕਤੀਆਂ ਵਾਂਗ ਪਿਆਰ ਤੇ ਸਨਮਾਨ ਦੇਣਾ ਚਾਹੀਦਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ. ਮਨਜੀਤ ਸਿੰਘ ਨਾਰੰਗ ਆਈ.ਏ.ਐਸ. ਨੇ ਅੱਜ ਜ਼ਿਲ•ਾ ਲੈਪੋਰੇਸੀ ਸੋਸਾਇਟੀ ਵੱਲੋਂ ਆਨੰਦਧਾਮ ਕੁਸ਼ਟ ਆਸ਼ਰਮ ਵਿਖੇ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਉਨ•ਾਂ ਕਿਹਾ ਕਿ ਕੋਈ ਸਮਾਂ ਸੀ ਜਦੋਂ ਕੋਹੜ ਦੀ ਬਿਮਾਰੀ ਲਾ ਇਲਾਜ਼ ਸੀ ਪ੍ਰੰਤੂ ਹੁਣ ਅਜਿਹਾ ਨਹੀਂ ਹੈ ਅਤੇ ਜੇਕਰ ਸਮਾਂ ਰਹਿੰਦੇ ਇਸ ਬਿਮਾਰੀ ਦਾ ਇਲਾਜ਼ ਕਰਵਾਇਆ ਜਾਵੇ ਤਾਂ ਇਸ ਤੋਂ ਪੀੜ•ਤ ਵਿਅਕਤੀ 100 ਫੀਸਦੀ ਠੀਕ ਹੋ ਸਕਦਾ ਹੈ। ਸ. ਨਾਰੰਗ ਨੇ ਕਿਹਾ ਕਿ ਐਚ.ਡੀ.ਟੀ. ਦੀ ਇੱਕ ਖੁਰਾਕ ਨਾਲ ਇਸ ਨਾਮੁਰਾਦ ਬਿਮਾਰੀ ਦੇ 99 ਫੀਸਦੀ ਲੱਛਣ ਖਤਮ ਹੋ ਜਾਂਦੇ ਹਨ ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਇਸ ਬਿਮਾਰੀ ਪ੍ਰਤੀ ਸ਼ੱਕ ਵੀ ਪੈਂਦਾ ਹੈ ਤਾਂ ਉਹ ਤੁਰੰਤ ਨੇੜਲੇ ਹਸਪਤਾਲ ਵਿੱਚ ਜਾ ਕੇ ਇਹ ਦਵਾਈ ਲੈ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕੁਸ਼ਟ ਆਸ਼ਰਮ ਵਿੱਚ ਰਹਿੰਦੇ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਤੋਂ ਬਾਅਦ ਕਿਹਾ ਕਿ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਛੇਤੀ ਹੀ ਕਦਮ ਚੁੱਕੇ ਜਾਣਗੇ ਅਤੇ ਕੁਸ਼ਟ ਰੋਗੀਆਂ ਨੂੰ ਬਸ/ਰੇਲਵੇ ਵਿੱਚ ਮੁਫਤ ਸਫਰ ਸਹੂਲਤ ਦਿਵਾਉਣ ਦੇ ਨਾਲ-ਨਾਲ ਉਹਨਾਂ ਦੀਆਂ ਪੈਨਸ਼ਨਾਂ ਵੀ ਲਗਾਈਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਸਮੂਹ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਕੁਸ਼ਟ ਰੋਗ ਤੋਂ ਪੀੜ•ਤ ਵਿਅਕਤੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਉਨ•ਾਂ ਕਿਹਾ ਕਿ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਬਿਮਾਰੀ ਨੂੰ ਜੜ•ੋਂ ਖਤਮ ਕਰਨ ਲਈ ਹਰ ਸੰਭਵ ਉਪਰਾਲੇ ਕਰੀਏ ਤਾਂ ਇਸ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ•ਾਂ ਕੁਸ਼ਟ ਰੋਗੀਆਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਤਰ•ਾਂ ਦੀ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸਿੱਧੇ ਉਨ•ਾਂ ਨਾਲ ਗੱਲ ਸਕਦੇ ਹਨ ਅਤੇ ਉਹਨਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਅਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ। ਉਨ•ਾਂ ਕੁਸ਼ਟ ਰੋਗੀਆਂ ਦੀ ਮੰਗ ’ਤੇ ਵਿਸ਼ਵਾਸ਼ ਦਿਵਾਇਆ ਕਿ ਕੁਸ਼ਟ ਆਸ਼ਰਮ ਵਿੱਚ ਛੇਤੀ ਹੀ ਲੋੜ ਅਨੁਸਾਰ ਲੈਟਰੀਨਾਂ ਬਣਵਾਈਆਂ ਜਾਣਗੀਆਂ। ਇਸ ਮੌਕੇ ਉਨ•ਾਂ ਕੁਸ਼ਟ ਰੋਗੀਆਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ।  ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਨੇ ਰਾਸ਼ਟਰਪਿਤਾ ਮਹਾਤਮਾਂ ਗਾਂਧੀ ਦੀ ਫੋਟੋ ’ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ । ਸਮਾਗਮ ਵਿੱਚ ਸਿਵਲ ਸਰਜਨ ਡਾ. ਗੁਰਦਿੱਤ ਸਿੰਘ ਸੋਢੀ ਨੇ ਲੈਪੋਰੇਸੀ ਦੇ ਲੱਛਣਾਂ ਬਾਰੇ ਵਿਸਥਾਰਪੂਰਬਕ ਚਾਨਣਾਂ ਪਾਇਆ। ਇਸ ਮੌਕੇ ਐਸ.ਐਮ.ਓ. ਡਾ. ਪ੍ਰਦੀਪ ਅਗਰਵਾਲ, ਡਾ. ਜੀ. ਐਸ. ਸੋਢੀ, ਸ਼੍ਰੀ ਵਿਜੇ ਬਹਿਲ, ਡਾ: ਨੀਰਜਾ ਤਲਵਾੜ, ਸ਼੍ਰੀਮਤੀ ਮਨਜਿੰਦਰ ਕੌਰ, ਸ਼੍ਰੀ ਪੀ.ਸੀ.ਕੁਮਾਰ, ਸ਼੍ਰੀ ਮਦਨ ਲਾਲ ਅਰੋੜਾ, ਸ਼੍ਰੀ ਏ.ਸੀ. ਚਾਵਲਾ, ਸ੍ਰੀ ਬਲਵਿੰਦਰ ਸਿੰਘ, ਸ਼੍ਰੀ ਹਰੀ ਰਾਮ ਖਿੰਦੜੀ ਪ੍ਰਧਾਨ ਬ੍ਰਾਹਮਣ ਸਭਾ, ਸ਼੍ਰੀ ਪੰਨਾ ਲਾਲ, ਸ਼੍ਰੀਮਤੀ ਮਨੰਦਰ ਕੌਰ ਮਾਸ ਮੀਡੀਆ ਅਫਸਰ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਅਧਿਕਾਰੀ ਹਾਜ਼ਰ ਸਨ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger