ਚਾਰ ਦਿਨਾਂ ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ ਅੱਜ ਤੋਂ ਸ਼ੁਰੂ

Wednesday, January 30, 20130 comments


ਸ਼ਾਹਕੋਟ, 30 ਜਨਵਰੀ (ਸਚਦੇਵਾ) ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਚਾਰ ਦਿਨਾਂ ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ 31 ਜਨਵਰੀ ਤੋਂ ਕਰਵਾਇਆ ਜਾ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ  । ਇਸ ਸੰਬੰਧੀ ਜਾਣਕਾਰੀ ਦਿੰਦਿਆ ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਕੱਪ ਦੇ ਅਹੁਦੇਦਾਰ ਬੂਟਾ ਸਿੰਘ ਕਲਸੀ ਨੇ ਦੱਸਿਆ ਕਿ ਇਹ ਚਾਰ ਦਿਨਾਂ ਫੁੱਟਬਾਲ ਅਤੇ ਕਬੱਡੀ ਕੱਪ 31 ਜਨਵਰੀ ਤੋਂ 3 ਫਰਵਰੀ ਤੱਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਦੇ ਖੇਡ ਮੈਂਦਾਨ ‘ਚ ਕਰਵਾਇਆ ਜਾ ਰਿਹਾ ਹੈ । ਉਨ•ਾਂ ਦੱਸਿਆ ਕਿ 31 ਜਨਵਰੀ ਨੂੰ ਫੁੱਟਬਾਲ ਟੂਰਨਾਮੈਂਟ ਦਾ ਉਦਘਾਟਨ ਸਵਰਨ ਸਿੰਘ ਡੱਬ ਐਮ.ਸੀ ਨਗਰ ਪੰਚਾਇਤ ਸ਼ਾਹਕੋਟ ਅਤੇ 3 ਫਰਵਰੀ ਨੂੰ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਪੂਰਨ ਸਿੰਘ ਥਿੰਦ ਸਮਾਜ ਸੇਵਕ ਸ਼ਾਹਕੋਟ ਕਰਨਗੇ । 3 ਫਰਵਰੀ ਨੂੰ ਦੌੜਾ ਅਤੇ ਕਬੱਡੀ ਦੇ ਫਾਈਨਲ ਮੈਂਚ ਕਰਵਾਏ ਜਾਣਗੇ । ਉਨ•ਾਂ ਦੱਸਿਆ ਕਿ ਇਸ ਟੂਰਨਾਮੈਂਟ ‘ਚ ਫੁੱਟਬਾਲ ਓਪਨ (ਪਿੰਡ ਪੱਧਰ), ਕਬੱਡੀ ਆਲ ਓਪਨ ਅਤੇ ਕਬੱਡੀ ਓਪਨ (ਲੜਕੀਆਂ) ਦੀਆਂ ਟੀਮਾਂ ‘ਚ ਮੁਕਾਬਲੇ ਕਰਵਾਏ ਜਾਣਗੇ ਅਤੇ ਟੂਰਨਾਮੈਂਟ ਦੇ ਆਖਰੀ ਦਿਨ 3 ਫਰਵਰੀ ਸ਼ਾਮ ਨੂੰ ਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਜੇਤੂ ਟੀਮਾਂ ਨੂੰ ਨਗਦ ਰਾਸ਼ੀ ਅਤੇ ਯਾਦਗਾਰੀ ਚਿੰਨ• ਭੇਟ ਕਰਕੇ ਸਨਮਾਨਿਤ ਕਰਨਗੇ । ਇਸ ਤੋਂ ਇਲਾਵਾ ਕਬੱਡੀ ਕੋਚ ਪਰਮਜੀਤ ਸਿੰਘ ਪੰਮਾ ਨਿਮਾਜੀਪੁਰ ਅਤੇ ਅਜ਼ਾਦ ਸਪੋਰਟਸ ਕਲੱਬ ਸ਼ਾਹਕੋਟ ਵੱਲੋਂ ਕਬੱਡੀ ਖਿਡਾਰੀ ਨਿੱਕੂ ਸਿੰਧੜਾ, ਗੁਰਮੁੱਖ ਖਹਿਰਾ ਅਤੇ ਬੱਬੂ ਪੰਡਿਤ ਪੂਨੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਮਠਾੜੂ (ਸੋਨੂੰ), ਬਖਸ਼ੀਸ਼ ਸਿੰਘ ਝੀਤਾ ਠੇਕੇਦਾਰ, ਮੰਗਤ ਰਾਮ ਮੰਗਾ (ਪੰਜਾਬ ਪੁਲਿਸ), ਡਾਕਟਰ ਦਵਿੰਦਰ ਸਿੰਘ, ਮੰਗਤ ਰਾਏ ਮੰਗੀ, ਲਾਡੀ ਟਾਂਕ, ਜਤਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਸਲੀਮ, ਸਾਦਿਕ, ਮੇਜਰ, ਮੈਨਸ ਆਦਿ ਹਾਜ਼ਰ ਸਨ ।


ਸ਼ਾਹਕੋਟ ਫੁੱਟਬਾਲ ਅਤੇ ਕਬੱਡੀ ਟੂਰਨਾਮੈਂਟ ਸਬੰਧੀ ਜਾਣਕਾਰੀ ਦਿੰਦੇ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ।  
 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger