ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

Monday, January 28, 20130 comments


ਨਾਭਾ, 28 ਜਨਵਰੀ ( ਜਸਬੀਰ ਸਿੰਘ ਸੇਠੀ )-ਅਨੌਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ•ਾਂ ਵੱਲੋਂ ਜਿਥੇ ਵੱਖਰੀ ਸ਼ਹਾਦਤ ਸ੍ਰੀ ਦਰਬਾਰ ਸਾਹਿਬ ਨੂੰ ਅਬਦਾਲੀ ਦੇ ਕਬਜ਼ੇ ’ਚਂੋ ਛੁਡਵਾਉਣ ਸਮੇ ਦਿੱਤੀ ਗਈ, ਉਥੇ ਆਪਣੇ ਹੱਥੀਂ 4 ਸਰੂਪ ਲਿਖੇ ਜੋ ਵੱਖ ਵੱਖ ਤਖ਼ਤਾਂ ਉਤੇ ਬਿਰਾਜਮਾਨ ਹਨ ਜੀ ਦਾ ਜਨਮ ਦਿਹਾੜਾ ਇਤਿਹਾਸਿਕ ਅਸਥਾਨ ਗੁਰਦੁਆਰਾ ਟਿੱਬੀ ਸਾਹਿਬ ਨਾਭਾ ਵਿਖੇ ਸ਼ਹੀਦ ਬਾਬਾ ਦੀਪ ਸਿੰਘ ਸੇਵਾਦਲ ਨਾਭਾ ਵੱਲੋਂ ਮਨਾਇਆ ਗਿਆ। ਰਾਗੀ ਸਿੰਘ ਭਾਈ ਜਗਜੀਤ ਸਿੰਘ ਵੱਲੋਂ ਜਿਥੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਬਾਣੀ ਦਾ ਕੀਰਤਨ ਕਰ ਨਿਹਾਲ ਕੀਤਾ ਗਿਆ ਉਥੇ ਹੀ ਦਲ ਦੇ ਜਰਨਲ ਸਕੱਤਰ ਗੁਰਮੁਖ ਸਿੰਘ ਵੱਲੋਂ ਬਾਬਾ ਜੀ ਦੇ ਜੀਵਨ ਤੇ ਚਾਨਣਾ ਪਾ ਸੰਗਤਾਂ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਬਾਬਾ ਜੀ ਦੇ ਨਾਮ ’ਤੇ ਬਣੇ ਸੇਵਾਦਲ ਵੱਲੋਂ ਸਮੇਂ-ਸਮੇਂ ਸਿਰ ਧਾਰਮਿਕ ਸਮਾਗਮ ਕਰਵਾਏ ਜਾਂਦੇ ਹਨ ਅਤੇ ਜਲਦ ਇੱਕ ਵੱਡਾ ਦਸਤਾਰਬੰਦੀ ਮੁਕਾਬਲਾ ਕਰਵਾਇਆ ਜਾਵੇਗਾ। ਸਮਾਗਮ ਮੌਕੇ ਵੱਖ ਵੱਖ ਧਾਰਮਿਕ ਜਥੇਬੰਦੀਆ ਦੇ ਸੇਵਾਦਾਰ ਅਤੇ ਕੀਰਤਨੀ ਸਿੰਘਾਂ ਨੂੰ ਵਿਸੇਸ ਸਨਮਾਨ ਕੀਤਾ ਗਿਆ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਇਸ ਮੌਕੇ ਰਘਬੀਰ ਸਿੰਘ ਮੁੱਖ ਸੇਵਾਦਾਰ ਗੁ: ਟਿੱਬੀ ਸਾਹਿਬ, ਅਮਨਦੀਪ ਸਿੰਘ ਲਵਲੀ ਮੁੱਖ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਸੇਵਾਦਲ, ਦਰਸ਼ਨ ਸਿੰਘ ਮੁੱਖ ਸੇਵਾਦਾਰ ਸੰਤ ਨਰੈਣ ਸਿੰਘ ਮੋਨੀ ਸੇਵਾ ਸੁਸਾਇਟੀ, ਗੁਰਚਰਨ ਸਿੰਘ, ਸੁਖਚੈਨ ਸਿੰਘ, ਰਣਧੀਰ ਸਿੰਘ, ਮੈਬਰ ਅਤਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਵੱਖ ਵੱਖ ਧਾਰਮਿਕ ਜਥੇਬੰਦੀਆ ਦੇ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ। 



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger