ਸਿਹਤ ਵਿਭਾਗ ਦੇ ਕਲੈਰੀਕਲ ਕਾਮਿਆਂ ਵਲੋ ਦੂਜੇ ਦਿਨ ਵੀ ਕਲਮ ਛੋੜ ਹੜਤਾਲ

Tuesday, January 29, 20130 comments


ਮਾਨਸਾ 29ਜਨਵਰੀ ()ਪੰਜਾਬ ਸਟੇਟ ਮਨਿਸਟਰੀਅਲ ਸਰਵਿਸਜ਼ ਯੂਨੀਅਨ (ਸਿਹਤ ਵਿਭਾਗ) ਦੇ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਦੇ ਸੱਦੇ ਤੇ ਆਪਣੀਆਂ ਹੱਕੀ ਮੰਨੀਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਮਿਤੀ 29/1/13 ਨੂੰ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਜਿਲ੍ਹਾ ਪ੍ਰਧਾਨ ਸ੍ਰ: ਸੁਖਵੰਤ ਸਿੰਘ ਖਾਲਸਾ ਦੀ ਅਗਵਾਈ ਵਿੱਚ ਦੂਜੇ ਦਿਨ ਵੀ ਕਲਮ ਛੋੜ ਹੜਤਾਲ ਜ਼ਾਰੀ ਰਹੀ, ਜਿਸ ਵਿੱਚ ਵੱਖ-2 ਭਰਾਤਰੀ ਜਥੇਬੰਦੀਆਂ ਵਿਚੋ ਸ੍ਰੀ ਯੋਗਰਾਜ ਰਿਟਾ: ਐਸ.ਏ., ਸਾਬਕਾ ਪ੍ਰਧਾਨ ਸਿਹਤ ਵਿਭਾਗ ਅਤੇ ਮੈਬਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਸ੍ਰੀ ਜਗਦੀਸ ਰਾਏ ਸਕੱਤਰ ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ, ਸ੍ਰੀ ਸ਼ਾਮ ਲਾਲ ਜਿਲ੍ਹਾ ਪਧਾਨ ਫਾਰਮਾਸਿਸਟ ਯੂਨੀਅਨ, ਸ੍ਰੀ ਸਿਕੰਦਰ ਸਿੰਘ ਸਟੇਟ ਪ੍ਰਧਾਨ ਲੈਬਰਾਟਰੀ ਟੈਕਨੀਸ਼ੀਅਨ ਯੂਨੀਅਨ ਪੰਜਾਬ ਅਤੇ ਸ੍ਰੀ ਕੇਸ਼ੋ ਰਾਮ ਮੀਤ ਪ੍ਰਧਾਨ ਸਟੇਟ ਮਾਸ ਮੀਡੀਆ ਐਸੋਸੀਏਸ਼ਨ ਨੇ ਵੀ ਸ਼ਿਰਕਤ ਕਰਕੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਬੁਲਾਰਿਆਂ ਨੇ ਆਪਣੇ ਭਾਸ਼ਣ ਵਿੱਚ ਸਿਵਲ ਸਰਜਨ ਦਫਤਰਾਂ ਵਿੱਚ ਕੰਮ ਕਰਦੇ ਸਟੈਨੋਟਾਈਪਿਸਟ ਨੂੰ ਸੀਨੀਅਰ ਸਕੇਲ ਸਟੈਨੋਗਰਾਫਰ ਬਣਾਉਣਾ ਅਤੇ ਪੋਸਟ ਅਨੁਸਾਰ ਬਣਦਾ ਗ੍ਰੇਡ ਪੇ ਦੇਣਾ, ਕਲੈਰੀਕਲ ਕਾਮਿਆਂ ਦੇ ਜੀ.ਪੀ.ਫੰਡ ਦੇ ਖਾਤੇ ਕੰਪਿਊਟਰਾਈਜ਼ ਕਰਕੇ ਵੈਬਸਾਈਟ ਤੇ ਪਾਏ ਜਾਣ, ਨਵੇ ਬਣੇ ਜਿਲਿਆਂ ਵਿੱਚ ਕਲਰਕ, ਸੀ.ਸਹਾਇਕ, ਸੁਪਰਡੰਟ ਗ੍ਰੇਡ-1 ਅਤੇ ਗ੍ਰੇਡ-2 ਦੀਆਂ ਨਾਰਮ ਅਨੁਸਾਰ ਪੋਸਟਾਂ ਦੀ ਰਚਨਾ ਕਰਕੇ ਪਦਉਨਤੀ ਕਰਨੀ,  ਕੰਪਿਊਟਰ ਕਰਮਚਾਰੀਆਂ ਨੂੰ 50:50 ਦੀ ਪਲੇਸਮੈਟ ਦੇਣ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰ: ਸੁਖਵੰਤ ਸਿੰਘ ਖਾਲਸਾ ਜਿਲ੍ਹਾ ਪ੍ਰਧਾਨ ਨੇ ਕਿਹਾ ਕਿ ਜੇਕਰ ਡਾਇਰੇਕਟਰ ਸਿਹਤ ਨੇ ਆਪਣਾ ਅੜੀਅਲ ਰਵੱਈਆ ਨਾਂ ਛੱਡਿਆ ਅਤੇ ਯੂਨੀਅਨ ਨੂੰ ਮੀਟਿੰਗ ਲਈ ਸਮਾਂ ਦੇ ਕੇ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਾਂ ਕੀਤਾ ਤਾਂ ਇਹ ਹੜਤਾਲ ਅੱਗੇ ਵੀ ਜ਼ਾਰੀ ਰਹੇਗੀ ਅਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਬੇਅੰਤ ਸਿੰਘ ਸੁਪਰਡੰਟ, ਸ੍ਰੀਮਤੀ ਕ੍ਰਿਸ਼ਨਾ ਕੁਮਾਰੀ ਸੁਪਰਡੰਟ, ਸ੍ਰੀ ਭਗਵੰਤ ਸਿੰਘ ਸੀ.ਸਹਾਇਕ, ਸ੍ਰੀ ਸੰਤੋਸ ਕੁਮਾਰ ਸੀ.ਸਹਾਇਕ, ਸ੍ਰੀ ਪ੍ਰਸੋਤਮ ਲਾਲ ਸੀ.ਸਹਾਇਕ, ਸ੍ਰੀ ਫੁੱਮਣ ਸਿੰਘ ਸੀ.ਸਹਾਇਕ, ਸ੍ਰੀ ਪ੍ਰਤਾਪ ਸਿੰਘ ਜੂ:ਸਹਾਇਕ, ਸ੍ਰੀਮਤੀ ਰੀਟਾ ਪ੍ਰਵੇਸ਼, ਸ੍ਰੀਮਤੀ ਗੀਤਾ ਗੁਪਤਾ ਜੂ:ਸਹਾਇਕ, ਸ੍ਰੀਮਤੀ ਗੁਰਜੀਤ ਕੌਰ ਸਟੈਨੋ, ਸ੍ਰੀਮਤੀ ਸੁਨੀਤਾ ਰਾਣੀ, ਸ੍ਰੀ ਜਸਮੇਲ ਸਿੰਘ, ਸ੍ਰੀ ਸੰਦੀਪ ਸਿੰਘ, ਸ੍ਰੀ ਲਕਸ਼ਵੀਰ ਸਿੰਘ ਸ੍ਰੀ ਰਵਿੰਦਰ ਕੁਮਾਰ ਆਦਿ ਨੇ ਡਾਇਰੈਕਟਰ ਸਿਹਤ ਖਿਲਾਫ ਜੋਰਦਾਰ ਨਾਹਰੇਬਾਜੀ ਕੀਤੀ। 

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger