ਗਣਤੰਤਰ ਜ਼ਸਨਾਂ ਨੂੰ ਸਮਰਪਿਤ ਆਮ ਗਿਆਨ ਮੁਕਬਾਲਾ ਕਰਵਾਇਆ

Tuesday, January 29, 20130 comments


ਮਾਨਸਾ 29 ਜਨਵਰੀ/ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਵਿਖੇ ਗਣਤੰਤਰ ਜ਼ਸਨਾਂ ਨੂੰ ਸਮਰਪਿਤ ਆਮ ਗਿਆਨ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਜਮਾਤਾਂ ਦੇ 52 ਵਿਦਿਆਰਥੀਆਂ ਨੇ ਭਾਗ ਲਿਆ । ਪ੍ਰਸ਼ਨ ਪੱਤਰ ਵਿੱਚ ਪੁੱਛੇ ਗਏ ਪ੍ਰਸ਼ਨ ਸਮਾਜਿਕ ਚੇਤਨਾ, ਦੇਸ਼ ਭਗਤੀ , ਅਜਾਦੀ ਸੰਗਰਾਮ ,ਦੇਸ਼ ਵਿੱਚ ਫੈਲ ਰਹੀਆਂ ਸਮਾਜਿਕ ਕੁਰੀਤੀਆਂ ਅਤੇ ਵਿਦਿਅਰਥੀਆਂ ਦੀ ਦੇਸ਼ ਪ੍ਰਤੀ ਜਿੰਮੇਵਾਰੀ ਨਾਲ ਸਬੰਧਿਤ ਸਨ। ਹਰ ਇੱਕ ਪ੍ਰਸ਼ਨ ਦੇ ਚਾਰ ਉ¤ਤਰ ਦਿੱਤੇ ਗਏ ਸਨ ਜਿੰਨ•ਾ ਵਿੱਚੋ ਕਿਸੇ ਇੱਕ ਨੂੰ ਹੀ ਸਹੀ ਕਰਨਾ ਜਰੂਰੀ ਸੀ। ਮੁਕਾਬਲੇ ਵਿਚੋਂ ਜੇਤੂ ਰਹੇ ਵਿਦਿਆਰਥੀਆਂ ਨੇ ਸਾਰਾ ਦੇ ਸਾਰੇ ਪ੍ਰਸਨਾਂ ਦੇ ਉ¤ਤਰ ਦੇ ਕੇ ਪਹਿਲੇ ਸਥਾਨਾਂ ’ਤੇ ਕਬਜ਼ਾ ਕੀਤਾ । ਪੰਜ ਵਿਦਿਆਰਥੀਆਂ ਨੇ ਮੋਹਰੀ ਰਹਿਣ ਲਈ ਪੂਰੇ ਦੇ ਪੂਰੇ  ਅੰਕ ਪੰਪਤ ਕੀਤੇ । ਮੁਕਾਬਲੇ ਦਾ ਸੰਚਾਲਨ ਕਰਨ ਵਾਲੇ ਅਧਿਆਪਕਾਂ ਗੁਰਮੀਤ ਸਿੰਘ ,ਕੁਲਦੀਪ ਸਿੰਘ ,ਦੀਪ ਕੌਰ ਅਤੇ ਪ੍ਰਮਪੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਸਾਰਾ ਪੇਪਰ ਮਹਿਜ ਵੀਹ ਮਿੰਟਾਂ ਵਿੱਚ ਹੀ ਹੱਲ ਕਰ ਦਿੱਤਾ । ਪ੍ਰੀਖਿਆ ਤੋਂ ਦੋ ਘੰਟੇ ਬਾਅਦ ਹੀ ਨਤੀਜਾ ਜ਼ਾਰੀ ਕਰ ਦਿੱਤਾ ਗਿਆ । ਮੁਕਾਬਲੇ ਲਈ ਵਿਦਿਆਰਥੀਆਂ ਨੇ ਵਿਸ਼ੇਸ ਰੁਚੀ ਲਈ। ਜੇਤੂ ਵਿਦਿਆਰਥੀਆਂ ਦਾ ਸਕੂਲ ਮੁਖੀ ਅਤੇ ਸਕੂਲ ਪ੍ਰਬੰਧਕਾਂ ਨੇ ਸਨਮਾਨ ਕੀਤਾ । ਪਹਿਲੇ ਪੰਜ ਸਥਾਨਾਂ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ• ਦਿੱਤੇ ਗਏ । ਸਕੂਲ ਮੁਖੀ ਹਰਦੀਪ ਸਿੰਘ ਜਟਾਣਾ ਨੇ ਕਿਹਾ ਇਸ ਤਰ•ਾਂ ਦੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਗੌਰਵਮਈ ਇਤਿਹਾਸ ਨਾਲ ਜੋੜ ਕੇ ਮੁਕਾਬਲੇ ਦੇ ਯੁੱਗ ਦੇ ਹਾਣੀ ਬਣਾ ਦਿੰਦੇ ਹਨ। ਉਨ•ਾ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਇਸ ਤਰ•ਾਂ ਦੇ ਮੁਕਾਬਲਿਆਂ ਵਿੱਚ ਜਰੂਰ ਹਿੱਸਾ ਲਿਆ ਜਾਵੇ ।

 ਆਮ ਗਿਆਨ ਮੁਕਾਬਲੇ ਵਿੱਚ ਭਾਗ ਲੈਰਹੇ ਮਾਲਵਾ ਸਕੂਲ ਖਿਆਲਾ ਦੇ ਵਿਦਿਆਰਥੀ।

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger